
ਪੂਰਾ ਦਿਨ ਕੋਰਟ ਰੂਮ 'ਚ ਦੋਹਾਂ ਨੂੰ ਖੜ੍ਹਾ ਰਖਿਆ ਤੇ ਲਗਾਇਆ 25 ਹਜ਼ਾਰ ਰੁਪਏ ਜੁਰਮਾਨਾ
ਸੈਕਟਰ-52 ਵਿਖੇ ਕਲਾਸਿਕ ਬੇਕਰੀ ਦੇ ਨਾਂਅ ਤੋਂ ਦੁਕਾਨ ਚਲਾ ਰਹੇ ਸਨ ਅਰਵਿੰਦਰ ਸਿੰਘ
ਚੰਡੀਗੜ੍ਹ : ਬਗ਼ੈਰ ਫ਼ੂਡ ਲਾਇਸੈਂਸ ਤੋਂ ਇਕ ਸ਼ਖਸ ਖਾਣ-ਪੀਣ ਦਾ ਸਮਾਂ ਵੇਚ ਰਿਹਾ ਸੀ। ਇਹ ਦੁਕਾਨ ਉਸ ਦੀ ਪਤਨੀ ਦੇ ਨਾਂਅ 'ਤੇ ਖੋਲ੍ਹੀ ਗਈ ਸੀ। ਸਿਹਤ ਵਿਭਾਗ ਜੀ.ਐਮ.ਐਸ.ਐਚ.-16 ਦੇ ਫ਼ੂਡ ਸੇਫਟੀ ਅਫ਼ਸਰ ਵਲੋਂ ਦੁਕਾਨ 'ਚ ਛਾਪੇਮਾਰੀ ਦੌਰਾਨ ਸਾਹਮਣੇ ਆਇਆ ਕਿ ਦੁਕਾਨਦਾਰ ਕੋਲ ਫ਼ੂਡ ਸੇਫਟੀ ਲਾਇਸੈਂਸ ਨਹੀਂ ਹੈ।
ਇਹ ਵੀ ਪੜ੍ਹੋ : ਵਿਦੇਸ਼ ਭੇਜਣ ਦੇ ਨਾਂਅ 'ਤੇ ਗੁਰਦਾਸਪੁਰ ਦੀ ਔਰਤ ਤੋਂ ਠੱਗੇ 12.92 ਲੱਖ ਰੁਪਏ
ਸੈਕਟਰ-52 ਦੇ ਕਲਾਸਿਕ ਬੇਕਰੀ ਦੇ ਨਾਂਅ ਤੋਂ ਦੁਕਾਨ ਚਲਾਉਣ ਵਾਲੇ ਅਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਅਰਵਿੰਦਰ ਕੌਰ ਨੂੰ ਜ਼ਿਲ੍ਹਾ ਅਦਾਲਤ ਨੇ ਬਗ਼ੈਰ ਫ਼ੂਡ ਲਾਇਸੈਂਸ ਪੈਟੀਜ਼, ਕੇਕ, ਬਿਸਕੁਟ ਅਤੇ ਬਰੈਡ ਵੇਚਣ ਦਾ ਦੋਸ਼ੀ ਮੰਨਦੇ ਹੋਏ ਪੂਰਾ ਦਿਨ ਕੋਰਟ ਰੂਮ ਵਿਚ ਖੜ੍ਹੇ ਰਹਿਣ ਦੀ ਸਜ਼ਾ ਸੁਣਾਈ।
ਇਹ ਵੀ ਪੜ੍ਹੋ : ਜਿਨਸੀ ਸ਼ੋਸ਼ਣ ਮਾਮਲੇ 'ਚ PAU ਦਾ ਸਹਾਇਕ ਪ੍ਰੋਫੈਸਰ ਮੁਅੱਤਲ
ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਡਾ. ਅਮਨਿੰਦਰ ਸਿੰਘ ਦੀ ਕੋਰਟ ਨੇ ਦੋਸ਼ੀਆਂ ਨੂੰ 25 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। 16 ਨਵੰਬਰ 2021 ਨੂੰ ਫ਼ੂਡ ਸੇਫਟੀ ਅਫ਼ਸਰ ਮਨਦੀਪ ਕੌਰ ਨੇ ਟੀਮ ਸਮੇਤ ਸੈਕਟਰ-52 ਕਜਹੇੜੀ ਸਥਿਤ ਕਲਾਸਿਕ ਬੇਕਰੀ ਵਿਖੇ ਚੈਕਿੰਗ ਕੀਤੀ ਸੀ ਅਤੇ ਇਸ ਦੌਰਾਨ ਸਾਹਮਣੇ ਆਇਆ ਕਿ ਦੁਕਾਨਦਾਰ ਖਾਣ-ਪੀਣ ਦਾ ਸਮਾਨ, ਪੈਟੀਜ਼, ਕੇਕ, ਬਿਸਕੁਟ ਅਤੇ ਬਰੈਡ ਵੇਚ ਰਿਹਾ ਹੈ। ਦੁਕਾਨਦਾਰ ਅਰਵਿੰਦਰ ਸਿੰਘ ਆਪਣੀ ਪਤਨੀ ਅਰਵਿੰਦਰ ਕੌਰ ਦੇ ਨਾਂਅ 'ਤੇ ਦੁਕਾਨ ਚਲਾ ਰਿਹਾ ਸੀ ਜਿਸ ਕੋਲ ਫ਼ੂਡ ਸੇਫਟੀ ਲਾਇਸੈਂਸ ਨਹੀਂ ਸੀ।