
ਮੋਹਾਲੀ ਸਥਿਤ ਪ੍ਰਾਈਮ ਗਲੋਬਲ ਵਿਜ਼ਨ ਕੰਪਨੀ ਦੇ ਮਾਲਕਾਂ ਵਿਰੁਧ ਮਾਮਲਾ ਦਰਜ
ਮੋਹਾਲੀ : ਵਿਦੇਸ਼ ਭੇਜਣ ਦੇ ਨਾਂਅ 'ਤੇ ਇਕ ਔਰਤ ਤੋਂ 12.92 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਸੋਹਣਾ ਪੁਲਿਸ ਨੇ ਸੈਕਟਰ 66-ਏ ਸਥਿਤ ਪ੍ਰਾਈਮ ਗਲੋਬਲ ਵਿਜ਼ਨ ਕੰਪਨੀ ਦੇ ਮਾਲਕਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ :ਜਿਨਸੀ ਸ਼ੋਸ਼ਣ ਮਾਮਲੇ 'ਚ PAU ਦਾ ਸਹਾਇਕ ਪ੍ਰੋਫੈਸਰ ਮੁਅੱਤਲ
ਮੁਲਜ਼ਮਾਂ ਦੀ ਪਛਾਣ ਰਵਿੰਦਰ ਪਾਲ ਸਿੰਘ ਅਤੇ ਰਵਨੀਤ ਕੌਰ ਵਜੋਂ ਹੋਈ ਹੈ। ਸ਼ਿਕਾਇਤਕਰਤਾ ਮਨਪ੍ਰੀਤ ਕੌਰ ਵਾਸੀ ਗੁਰਦਾਸਪੁਰ ਨੇ ਦਸਿਆ ਕਿ ਉਨ੍ਹਾਂ ਨੇ ਵਿਦੇਸ਼ ਜਾਣ ਲਈ ਮੁਲਜ਼ਮਾਂ ਨੂੰ ਕੁੱਲ 12.92 ਲੱਖ ਰੁਪਏ ਦਿਤੇ ਸਨ। ਬਾਅਦ ਵਿਚ ਉਕਤ ਮੁਲਜ਼ਮਾਂ ਨੇ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਇਹ ਵੀ ਪੜ੍ਹੋ : ਈ.ਡੀ. ਨੇ ਝਾਰਖੰਡ ਦੇ ਮੁੱਖ ਮੰਤਰੀ ਨੂੰ ਤਲਬ ਕੀਤਾ
ਇਸ ਤਰ੍ਹਾਂ ਉਕਤ ਮੁਲਜ਼ਮਾਂ ਨੇ ਮਿਲ ਕੇ ਉਨ੍ਹਾਂ ਨਾਲ 12.92 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਵਲੋਂ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਤਫ਼ਤੀਸ਼ ਜਾਰੀ ਹੈ।