ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਦਾ ਦਾਅਵਾ : ‘ਭਾਰਤ ਛੱਡੋ ਦਿਵਸ’ ਮਨਾਉਣ ਜਾਂਦੇ ਸਮੇਂ ਮੈਨੂੰ ਹਿਰਾਸਤ ’ਚ ਲਿਆ ਗਿਆ

By : KOMALJEET

Published : Aug 9, 2023, 3:42 pm IST
Updated : Aug 9, 2023, 4:36 pm IST
SHARE ARTICLE
Mahatma Gandhi's great-grandson Tushar Gandhi claims: I was detained while going to celebrate 'Quit India Day'
Mahatma Gandhi's great-grandson Tushar Gandhi claims: I was detained while going to celebrate 'Quit India Day'

ਰਾਜ ਸਭਾ ’ਚ ਵਿਰੋਧੀ ਧਿਰ ਦਾ ਹੰਗਾਮਾ, ‘ਜੇ ਤੁਸ਼ਾਰ ਗਾਂਧੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਮੈਂ ਸਮਝਦਾ ਹਾਂ...’

ਮੁੰਬਈ/ਨਵੀਂ ਦਿੱਲੀ, 9 ਅਗੱਸਤ: ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਬੁਧਵਾਰ ਨੂੰ ਦਾਅਵਾ ਕੀਤਾ ਕਿ ‘ਭਾਰਤ ਛੱਡੋ ਦਿਵਸ’ ਮਨਾਉਣ ਲਈ ਮੁੰਬਈ ਦੇ ਅਗੱਸਤ ਕ੍ਰਾਂਤੀ ਮੈਦਾਨ ’ਚ ਜਾਂਦੇ ਸਮੇਂ ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਤੁਸ਼ਾਰ ਗਾਂਧੀ ਨੇ ਟਵੀਟ ਕੀਤਾ, ‘‘9 ਅਗੱਸਤ ਨੂੰ ‘ਭਾਰਤ ਛੱਡੋ’ ਦਿਵਸ ਮਨਾਉਣ ਲਈ ਘਰ ਤੋਂ ਨਿਕਲਣ ਮਗਰੋਂ ਮੈਨੂੰ ਸਾਂਤਾ ਕਰੂਜ਼ ਪੁਲਿਸ ਥਾਣੇ ’ਚ ਹਿਰਾਸਤ ’ਚ ਲਿਆ ਗਿਆ। ਅਜਿਹਾ ਆਜ਼ਾਦ ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰੀ ਹੋਇਆ ਹੈ। ਮੈਨੂੰ ਅਪਣੇ ਦਾਦਾ-ਦਾਦੀ ਬਾਪੂ (ਮਹਾਤਮਾ ਗਾਂਧੀ) ਅਤੇ ਬਾ (ਕਸਤੂਰਬਾ ਗਾਂਧੀ) ’ਤੇ ਮਾਣ ਹੈ ਜਿਨ੍ਹਾਂ ਨੂੰ ਅਜਿਹੀ ਇਤਿਹਾਸਿਕ ਮਿਤੀ ’ਤੇ ਅੰਗਰੇਜ਼ਾਂ ਨੇ ਹਿਰਾਸਤ ’ਚ ਲਿਆ।’’ 

ਇਹ ਵੀ ਪੜ੍ਹੋ : ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ 

ਇਕ ਅਧਿਕਾਰੀ ਨੇ ਕਿਹਾ ਕਿ ਤੁਸ਼ਾਰ ਗਾਂਧੀ ਨੇ ਜਦੋਂ ਸਵੇਰੇ ਕਰੀਬ ਪੌਣੇ ਨੌਂ ਵਜੇ ਅਪਣੇ ਘਰ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਘਰ ਬਾਹਰ ਉਡੀਕ ਕਰ ਰਹੇ ਸਾਂਤਾਕਰੂਜ਼ ਪੁਲਿਸ ਥਾਣੇ ਦੇ ਮੁਲਾਜ਼ਮਾਂ ਦੀ ਇਕ ਟੀਮ ਨੇ ਉਨ੍ਹਾਂ ਨੂੰ ਦਸਿਆ ਕਿ ਕਾਨੂੰਨ ਅਤੇ ਵਿਵਸਥਾ ਦੀ ਸਮੱਸਿਆ ਕਾਰਨ ਰੈਲੀ ਦੀ ਇਜਾਜ਼ਤ ਨਹੀਂ ਦਿਤੀ ਗਈ ਹੈ ਅਤੇ ਉਹ ਇਸ ’ਚ ਹਿੱਸਾ ਨਹੀਂ ਲੈ ਸਕਦੇ। ਇਸ ਤੋਂ ਬਾਅਦ ਤੁਸ਼ਾਰ ਗਾਂਧੀ ਅਪਣੇ ਘਰ ਪਰਵ ਆਏ। ਅਧਿਕਾਰੀ ਨੇ ਕਿਹਾ ਕਿ ਬਾਅਦ ’ਚ ਪੁਲਿਸ ਨੇ ਤੁਸ਼ਾਰ ਗਾਂਧੀ ਨੂੰ ਅਗੱਸਤ ਕ੍ਰਾਂਤੀ ਮੈਦਾਨ ’ਚ ਜਾ ਕੇ ਸ਼ਰਧਾਂਜਲੀ ਦੇਣ ਦੀ ਇਜਾਜ਼ਤ ਦੇ ਦਿਤੀ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਤੁਸ਼ਾਰ ਗਾਂਧੀ ਮੈਦਾਨ ’ਚ ਪੁੱਜ ਗਏ ਹਨ।

ਤੁਸ਼ਾਰ ਗਾਂਧੀ ਨੇ ਬਾਅਦ ’ਚ ਟਵੀਟ ਕੀਤਾ, ‘‘ਸਾਡੇ ਸਮਾਜ ’ਚ ਡਰ ਸਾਫ਼ ਦਿਸਦਾ ਹੈ। ਮੈਂ (ਅਗੱਸਤ ਕ੍ਰਾਂਤੀ ਮੈਦਾਨ) ’ਚ ਜਾਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਸਾਂਤਾ ਕਰੂਜ਼ ਪੁਲਿਸ ਥਾਣੇ ਤੋਂ ਇਕ ਰਿਕਸ਼ਾ ’ਚ ਬੈਠਿਆ। ਜਦੋਂ ਅਸੀਂ ਬਾਂਦਰਾ ਪੁੱਜੇ ਤਾਂ ਮੈਂ ਇਕ ਬੁੱਢੇ ਮੁਸਲਮਾਨ ਟੈਕਸੀ ਡਰਾਈਵਰ ਤੋਂ ਮੈਨੂੰ ਅਗੱਸਤ ਕ੍ਰਾਂਤੀ ਮੈਦਾਨ ’ਚ ਲੈ ਕੇ ਜਾਣ ਨੂੰ ਕਿਹਾ, ਪਰ ਉਸ ਨੇ ਪੁਲਿਸ ਦੀ ਗੱਡੀ ਵੇਖੀ ਅਤੇ ਘਬਰਾ ਕੇ ਮੈਨੂੰ ਕਿਹਾ, ‘ਸਾਬ?ਹ, ਮੈਂ ਨਹੀਂ ਫਸਣਾ।’ ਉਸ ਨੂੰ ਚੱਲਣ ਲਈ ਕਾਫ਼ੀ ਮਨਾਉਣਾ ਪਿਆ। ਇਹ ਸਮੱਸਿਆ ਅੱਜ ਸਾਡੇ ਸਮਾਜ ਨੂੰ ਪ੍ਰਭਾਵਤ ਕਰ ਰਹੀ ਹੈ। ਇਸ ਲਈ ‘ਨਫ਼ਰਤੋ ਭਾਰਤ ਛੱਡੋ, ਮੁਹੱਬਤ ਨਾਲ ਦਿਲਾਂ ਨੂੰ ਜੋੜੋ’ ਦੀ ਜ਼ਰੂਰਤ ਹੈ।’’

ਇਹ ਵੀ ਪੜ੍ਹੋ : ਲੋਹੇ ਦਾ ਗੇਟ ਉਪਰ ਡਿੱਗਣ ਕਾਰਨ 7ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ 

ਤੁਸ਼ਾਰ ਗਾਂਧੀ, ਸਮਾਜਕ ਕਾਰਕੁਨ ਤੀਸਤਾ ਸੀਤਲਵਾੜ ਅਤੇ ਮਸ਼ਹੂਰ ਆਜ਼ਾਦੀ ਘੁਲਾਟੀਏ ਜੀ.ਜੀ. ਪਾਰੇਖ ਨੇ ਗਿਰਗਾਉਂ ਚੌਪਾਟੀ ਤੋਂ ਅਗੱਸਤ ਕ੍ਰਾਂਤੀ ਮੈਦਾਨ ਤਕ ‘ਸ਼ਾਂਤੀ ਮਾਰਚ’ ’ਚ ਹਿੱਸਾ ਲੈਣਾ ਸੀ। 
ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਰੈਲੀ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ ਅਤੇ ਇਸ ਬਾਰੇ ਉਨ੍ਹਾਂ ਨੂੰ ਇਕ ਲਿਖਤੀ ਸੂਚਨਾ ਭੇਜ ਦਿਤੀ ਗਈ ਸੀ। 
ਉਧਰ ਤੁਸ਼ਾਰ ਗਾਂਧੀ ਨੂੰ ਕਥਿਤ ਤੌਰ ’ਤੇ ਹਿਰਾਸਤ ’ਚ ਲਏ ਜਾਣ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਬੁਧਵਾਰ ਨੂੰ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਦੁਪਹਿਰ 2 ਵਜੇ ਤਕ ਲਈ ਮੁਲਤਵੀ ਕਰ ਦਿਤੀ ਗਈ। 

ਚੇਅਰਮੈਨ ਜਗਦੀਪ ਧਨਖੜ ਵਲੋਂ ਜ਼ਰੂਰੀ ਦਸਤਾਵੇਜ਼ ਸਦਨ ਦੀ ਮੇਜ਼ ’ਤੇ ਰੱਖੇ ਜਾਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਇਹ ਮੁੱਦਾ ਉਠਾਇਆ। ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ।
ਇਸ ਮੁੱਦੇ ਨੂੰ ਉਠਾਉਂਦੇ ਹੋਏ ਖੜਗੇ ਨੇ ਕਿਹਾ ਕਿ ਅੱਜ ਜਦੋਂ ‘ਭਾਰਤ ਛੱਡੋ ਅੰਦੋਲਨ’ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ ਜਾ ਰਹੀ ਹੈ ਅਤੇ ਇਸ ਸਦਨ ’ਚ ਮੌਨ ਧਾਰਿਆ ਜਾ ਰਿਹਾ ਹੈ ਤਾਂ ਤੁਸ਼ਾਰ ਗਾਂਧੀ ਨੂੰ ਸਵੇਰੇ ‘ਗ੍ਰਿਫਤਾਰ’ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ, ‘‘ਜੇ ਤੁਸ਼ਾਰ ਗਾਂਧੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਮੈਂ ਸਮਝਦਾ ਹਾਂ...।’’

ਖੜਗੇ ਨੂੰ ਅੱਧ ਵਿਚਕਾਰ ਰੋਕਦਿਆਂ ਚੇਅਰਮੈਨ ਨੇ ਉਨ੍ਹਾਂ ਦੇ ਮੁੱਦੇ ਨੂੰ ਉਠਾਉਣ ’ਤੇ ਇਤਰਾਜ਼ ਕੀਤਾ। ਇਸ ਦੌਰਾਨ ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਮੈਂਬਰਾਂ ਨੇ ਵੀ ਹੰਗਾਮਾ ਸ਼ੁਰੂ ਕਰ ਦਿਤਾ।
ਚੇਅਰਮੈਨ ਨੇ ਅੰਦੋਲਨਕਾਰੀ ਮੈਂਬਰਾਂ ਨੂੰ ਸ਼ਾਂਤ ਹੋਣ ਅਤੇ ਸਦਨ ਦੀ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਚੇਅਰਮੈਨ ਨੇ ਸਦਨ ਦੀ ਕਾਰਵਾਈ 2 ਵਜੇ ਤਕ ਲਈ ਮੁਲਤਵੀ ਕਰ ਦਿਤੀ।
ਇਸ ਤੋਂ ਪਹਿਲਾਂ ਸਵੇਰੇ ਜਦੋਂ ਉਪਰਲੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਮੈਂਬਰਾਂ ਨੇ ‘ਭਾਰਤ ਛੱਡੋ ਅੰਦੋਲਨ’ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਸਨਮਾਨ ਵਿਚ ਕੁਝ ਸਮੇਂ ਲਈ ਮੌਨ ਧਾਰਨ ਕੀਤਾ।
ਸਦਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਚੇਅਰਮੈਨ ਨੇ ਅਪਣੇ ਤੌਰ ’ਤੇ ਅਤੇ ਸਦਨ ਦੀ ਤਰਫੋਂ ਭਾਜਪਾ ਦੇ ਮਹੇਸ਼ ਜੇਠਮਲਾਨੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੰਤੋਸ਼ ਕੁਮਾਰ ਪੀ. ਨੂੰ ਜਨਮ ਦਿਨ ਦੀਆਂ ਵਧਾਈਆਂ ਦਿਤੀਆਂ।

ਚੇਅਰਮੈਨ ਨੇ 31ਵੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਭਾਰਤੀ ਦਲ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਜੇਤੂਆਂ ਨੂੰ ਵਧਾਈ ਦਿਤੀ।
ਉਨ੍ਹਾਂ ਕਿਹਾ ਕਿ ਭਾਰਤੀ ਟੀਮ ਨੇ ਇਸ ਮੁਕਾਬਲੇ ’ਚ 11 ਸੋਨ, 5 ਚਾਂਦੀ ਅਤੇ 10 ਕਾਂਸੀ ਸਮੇਤ ਕੁਲ 26 ਤਗਮੇ ਜਿੱਤੇ ਅਤੇ ਇਹ ਵਿਸ਼ਵ ਯੂਨੀਵਰਸਿਟੀ ਖੇਡਾਂ ’ਚ ਭਾਰਤ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।
ਸਦਨ ’ਚ ਹਾਜ਼ਰ ਮੈਂਬਰਾਂ ਨੇ ਮੇਜ਼ਾਂ ਥਪਥਪਾਉਂਦੇ ਹੋਏ ਖਿਡਾਰੀਆਂ ਨੂੰ ਵਧਾਈ ਦਿਤੀ। 

Location: India, Delhi

SHARE ARTICLE

ਏਜੰਸੀ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement