
ਖੇਡਦੇ ਸਮੇਂ ਮਗਰ ਪਏ ਅਵਾਰਾ ਕੁੱਤਿਆਂ ਤੋਂ ਬਚਣ ਲਈ ਗੇਟ 'ਤੇ ਚੜ੍ਹਿਆ ਸੀ ਪ੍ਰਣਵ
ਸਿਰ ਵਿਚ ਲੱਗੀਆਂ ਗੰਭੀਰ ਸੱਟਾਂ ਦੇ ਚਲਦੇ ਜ਼ੇਰੇ ਇਲਾਜ ਹੋਈ ਮਾਸੂਮ ਦੀ ਮੌਤ
ਪਠਾਨਕੋਟ : ਸਥਾਨਕ ਰੇਲਵੇ ਕਾਲੋਨੀ ਵਿਖੇ ਦੋਸਤਾਂ ਨਾਲ ਖੇਡਦੇ ਸਮੇਂ ਮਾਸੂਮ ਪਿੱਛੇ ਅਵਾਰਾ ਕੁੱਤੇ ਪੈ ਗਏ ਜਿਨ੍ਹਾਂ ਤੋਂ ਬਚਣ ਲਈ 7ਵੀਂ ਜਮਾਤ ਦਾ ਵਿਦਿਆਰਥੀ ਲੋਹੇ ਦੇ ਗੇਟ 'ਤੇ ਚੜ੍ਹਨ ਲੱਗਾ ਤਾਂ ਗੇਟ ਉਸ ਦੇ ਉਪਰ ਡਿੱਗ ਗਿਆ ਅਤੇ ਬੱਚੇ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ
ਰੇਲਵੇ ਕਾਲੋਨੀ ਦੇ ਰਹਿਣ ਵਾਲੇ ਪ੍ਰਣਵ ਦੇ ਸਿਰ 'ਤੇ ਡੂੰਘੀਆਂ ਸੱਟਾਂ ਲੱਗੀਆਂ ਜਿਸ ਦੇ ਚਲਦੇ ਉਸ ਨੂੰ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਉਥੇ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪਤਨੀ ਨੂੰ ਨਾਲ ਨਾ ਭੇਜਣ ਤੋਂ ਖਫ਼ਾ ਜਵਾਈ ਨੇ ਕੀਤਾ ਸੱਸ ਦਾ ਕਤਲ
ਜਾਣਕਾਰੀ ਅਨੁਸਾਰ ਸੋਮਵਾਰ ਨੂੰ ਵਾਪਰੇ ਇਸ ਹਾਦਸੇ ਦੌਰਾਨ ਪ੍ਰਣਵ ਰੋਜ਼ਾਨਾ ਦੀ ਤਰ੍ਹਾਂ ਅਪਣੇ ਦੋਸਤਾਂ ਨਾਲ ਖੇਡ ਰਿਹਾ ਸੀ। ਅਚਾਨਕ ਅਵਾਰਾ ਕੁੱਤੇ ਉਨ੍ਹਾਂ ਦੇ ਮਗਰ ਪੈ ਗਏ, ਜਿਸ ਦੌਰਾਨ ਬਾਕੀ ਬੱਚੇ ਇਕ ਪਾਸੇ ਹੋ ਗਏ ਤੇ ਪ੍ਰਣਵ ਭੱਜ ਕੇ ਲੋਹੇ ਦੇ ਗੇਟ 'ਤੇ ਚੜ੍ਹਨ ਲੱਗਾ ਪਰ ਗੇਟ ਉਸ ਦੇ ਉਪਰ ਡਿੱਗ ਗਿਆ।
ਦਸਿਆ ਜਾ ਰਿਹਾ ਹੈ ਕਿ ਗੇਟ ਦੇ ਹੇਠੋਂ ਮਾਸੂਮ ਪ੍ਰਣਵ ਨੂੰ ਕੱਢਣ ਵਿਚ ਦੇਰੀ ਹੋ ਗਈ। ਇਸ ਦੌਰਾਨ ਸਿਰ ਵਿਚ ਲੱਗੀਆਂ ਗੰਭੀਰ ਸੱਟਾਂ ਕਾਰਨ ਬੱਚੇ ਦੇ ਸਿਰ ਦਾ ਅਪ੍ਰੇਸ਼ਨ ਵੀ ਕੀਤਾ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।