
ਕਣਕ ਅਤੇ ਚੌਲਾਂ ਦੀਆਂ ਕੀਮਤਾਂ 6 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ
ਨਵੀਂ ਦਿੱਲੀ: ਸਰਕਾਰ ਨੇ ਬੁਧਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਵਧਦੀਆਂ ਕੀਮਤਾਂ ’ਤੇ ਕਾਬੂ ਕਰਨ ਲਈ ਕੇਂਦਰੀ ਪੂਲ ਤੋਂ ਇਲਾਵਾ 50 ਲੱਖ ਟਨ ਕਣਕ ਅਤੇ 25 ਲੱਖ ਟਨ ਚੌਲ ਖੁਲ੍ਹੇ ਬਾਜ਼ਾਰ ’ਚ ਵੇਚੇਗੀ।
ਇਹ ਵੀ ਪੜ੍ਹੋ : ਆਰ.ਆਈ.ਐਮ.ਸੀ. ਦੇਹਰਾਦੂਨ ’ਚ ਦਾਖ਼ਲੇ ਲਈ ਲਿਖਤੀ ਪ੍ਰੀਖਿਆ 2 ਦਸੰਬਰ ਨੂੰ ਹੋਵੇਗੀ
ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਪਿੱਛੇ ਜਿਹੇ ਕਣਕ ਅਤੇ ਚੌਲਾਂ ਦੀਆਂ ਕੀਮਤਾਂ ’ਚ ਤੇਜ਼ ਵਾਧਾ ਹੋਇਆ ਹੈ। ਸਰਕਾਰ ਨੇ 50 ਲੱਖ ਟਨ ਕਣਕ ਅਤੇ 25 ਲੱਖ ਟਨ ਚੌਲਾਂ ਦੀ ਖੁੱਲ੍ਹੇ ਬਾਜ਼ਾਰ ’ਚ ਵਿਕਰੀ ਯੋਜਨਾ ਹੇਠ ਵੇਚਣ ਦਾ ਫੈਸਲਾ ਕੀਤਾ ਹੈ।’’
ਇਹ ਵੀ ਪੜ੍ਹੋ : ਹਰ ਰੋਜ਼ ‘ਸ਼ੂਗਰ ਡਰਿੰਕ’ ਪੀਣ ਨਾਲ ਔਰਤਾਂ ’ਚ ਲੀਵਰ ਕੈਂਸਰ ਹੋਣ ਦਾ ਖ਼ਤਰਾ ਵੱਧ
ਉਨ੍ਹਾਂ ਕਿਹਾ ਕਿ ਇਹ ਕੁਝ ਮਹੀਨੇ ਪਹਿਲਾਂ ਐਲਾਨੇ ਖੁਲ੍ਹਾ ਬਾਜ਼ਾਰ ਵਿਕਰੀ ਯੋਜਨਾ (ਓ.ਐਮ.ਐਸ.ਐਸ.) ਹੇਠ 15 ਲੱਖ ਟਨ ਕਣਕ ਅਤੇ ਪੰਜ ਲੱਖ ਟਨ ਚੌਲਾਂ ਦੀ ਵਿਕਰੀ ਤੋਂ ਇਲਾਵਾ ਹੈ। ਚੋਪੜਾ ਨੇ ਕਿਹਾ ਕਿ ਹੁਣ ਤਕ ਸੱਤ ਲੱਖ ਟਨ ਕਣਕ ਓ.ਐਮ.ਐਸ.ਐਸ. ਹੇਠ ਈ-ਨੀਲਾਮੀ ਜ਼ਰੀਏ ਵੇਚਿਆ ਗਿਆ ਹੈ। ਚੌਲਾਂ ਦੀ ਵਿਕਰੀ ਬਹੁਤ ਘੱਟ ਰਹੀ ਹੈ।
ਜ਼ਿਕਰਯੋਗ ਹੈ ਕਿ ਸਪਲਾਈ ’ਚ ਕਮੀ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਮੰਗ ’ਚ ਵਾਧੇ ਕਾਰਨ ਭਾਰਤ ’ਚ ਕਣਕ ਦੀਆਂ ਕੀਮਤਾਂ ਛੇ ਮਹੀਨਿਆਂ ਦੇ ਸਭ ਤੋਂ ਉੱਚ ਪੱਧਰ ’ਤੇ ਹਨ। ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ’ਚ ਕਣਕ ਦੀ ਕੀਮਤ 25,446 ਰੁਪਏ ਪ੍ਰਤੀ ਮੀਟ੍ਰਿਕ ਟਨ ਦਰਜ ਕੀਤੀ ਗਈ ਸੀ ਜੋ ਕਿ ਫ਼ਰਵਰੀ ਤੋਂ ਬਾਅਦ ਸਭ ਤੋਂ ਉੱਚੇ ਪੱਧਰ ’ਤੇ ਹੈ। ਪਿਛਲੇ ਚਾਰ ਮਹੀਨਿਆਂ ਦੌਰਾਨ ਕਣਕ ਦੀ ਕੀਮਤ ’ਚ 18 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ।