
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਭਲੇ ਹੀ ਮੱਧ ਪ੍ਰਦੇਸ਼ ਦੀਆਂ ਸੜਕਾਂ ਨੂੰ ਅਮਰੀਕਾ ਤੋਂ ਬਿਹਤਰ ਦੱਸਦੇ ਹੋਣ ਪਰ ਅਸਲੀਅਤ ਕੀ ਹੈ ਇਹ ਹਾਲ ਹੀ ਵਿਚ ਇਕ...
ਦਮੋਹ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਭਲੇ ਹੀ ਮੱਧ ਪ੍ਰਦੇਸ਼ ਦੀਆਂ ਸੜਕਾਂ ਨੂੰ ਅਮਰੀਕਾ ਤੋਂ ਬਿਹਤਰ ਦੱਸਦੇ ਹੋਣ ਪਰ ਅਸਲੀਅਤ ਕੀ ਹੈ ਇਹ ਹਾਲ ਹੀ ਵਿਚ ਇਕ ਘਟਨਾ ਤੋਂ ਸਾਹਮਣੇ ਆਈ ਹੈ। ਰਾਜ ਦੇ ਦਮੋਹ ਜਿਲ੍ਹੇ ਵਿਚ ਸੜਕ ਰਸਤਾ ਨਾ ਹੋਣ ਦੇ ਚਲਦੇ ਇਕ ਬੀਮਾਰ ਵਿਅਕਤੀ ਨੂੰ ਮੋਢੇ 'ਤੇ ਲੱਦ ਕੇ ਕੁੱਝ ਲੋਕ ਉਫਨਦੀ ਨਦੀ ਅਤੇ ਖੇਤਾਂ ਦੇ ਰਸਤੇ ਹਸਪਤਾਲ ਲੈ ਗਏ। ਘਟਨਾ 8 ਸਤੰਬਰ ਦੀ ਹੈ।
#WATCH: Villagers carry a patient on a charpoy (cot) across a flooded river due to lack of road connectivity in Damoh. #MadhyaPradesh (8.9.2018) pic.twitter.com/NcalbaurxA
— ANI (@ANI) 9 September 2018
ਜਿਥੇ ਦਮੋਹ ਦੇ ਇਕ ਪਿੰਡ ਵਿਚ ਬੀਮਾਰ ਵਿਅਕਤੀ ਨੂੰ ਸਥਾਨਕ ਲੋਕ ਇਕ ਮੰਜੇ 'ਤੇ ਲਿਟਾ ਕੇ ਪਿੰਡ ਤੋਂ ਹਸਪਤਾਲ ਲੈ ਗਏ। ਰਸਤੇ ਵਿਚ ਉਨ੍ਹਾਂ ਨੂੰ ਖੇਤ ਅਤੇ ਉਫਨਦੀ ਨਦੀ ਤੱਕ ਨੂੰ ਪਾਰ ਕਰਨਾ ਪਿਆ, ਵਜ੍ਹਾ ਸੀ ਸੜਕ ਰਸਤਾ ਦਾ ਨਾ ਹੋਣਾ। ਦੱਸ ਦਈਏ ਕਿ ਬੀਤੇ ਸਾਲ ਅਕਤੂਬਰ ਵਿਚ ਅਮਰੀਕਾ ਦੇ ਵਾਸ਼ਿੰਗਟਨ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਗਏ ਸੀਐਮ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਸੀ ਕਿ ਜੇਕਰ ਕਿਸੇ ਰਾਜ ਨੂੰ ਅੱਗੇ ਵਧਾਉਣਾ ਹੈ ਤਾਂ ਬੁਨਿਆਦੀ ਢਾਂਚੇ ਤੋਂ ਬਿਨਾਂ ਉਹ ਅੱਗੇ ਨਹੀਂ ਵੱਧ ਸਕਦਾ। ਇਸ ਦੇ ਲਈ ਸੱਭ ਤੋਂ ਪਹਿਲਾਂ ਅਸੀਂ ਸੜਕਾਂ ਬਣਵਾਈ।
Patient carried to hospital on a cot
ਸ਼ਿਵਰਾਜ ਨੇ ਕਿਹਾ ਸੀ ਕਿ ਸੜਕਾਂ ਵੀ ਅਜਿਹੀਆਂ ਕਿ ਜਦੋਂ ਮੈਂ ਇਥੇ ਵਾਸ਼ਿੰਗਟਨ ਵਿਚ ਏਅਰਪੋਰਟ ਵਿਚ ਉਤਰਿਆ ਅਤੇ ਸੜਕਾਂ 'ਤੇ ਚਲ ਕੇ ਆਇਆ ਤਾਂ ਮੈਨੂੰ ਲਗਿਆ ਕਿ ਮੱਧ ਪ੍ਰਦੇਸ਼ ਦੀਆਂ ਸੜਕਾਂ ਅਮਰੀਕਾ ਤੋਂ ਬਿਹਤਰ ਹਨ।