
ਹਵਾਈ ਅੱਡੇ 'ਤੇ ਹੱਕ 'ਚ ਪਹੁੰਚੇ ਸਮਰਥਕ ਅਤੇ ਵਿਰਧ 'ਚ ਸ਼ਿਵ ਸੈਨਾ ਦੇ ਕਾਰਕੁੰਨ
ਨਵੀਂ ਦਿੱਲੀ : ਅਦਾਕਾਰਾ ਕੰਗਨਾ ਰਣੌਤ ਤੇ ਸ਼ਿਵਸੈਨਾ ਵਿਚਕਾਰ ਵਿਵਾਦ ਵਧਦਾ ਜਾ ਰਿਹਾ ਹੈ। ਕੰਗਨਾ ਹਿਮਾਚਲ ਤੋਂ ਨਿਕਲ ਕੇ ਮੁੰਬਈ ਆ ਰਹੀ ਹੈ, ਉਦੋਂ ਬੀਐੱਮਸੀ ਨੇ ਕੰਗਨਾ ਦੇ ਦਫ਼ਤਰ 'ਤੇ ਭੰਨਤੋੜ ਕੀਤੀ। ਇਸ ਦੀ ਖ਼ਬਰ ਮਿਲਦਿਆਂ ਹੀ ਕੰਗਨਾ ਨੇ ਟਵੀਟ 'ਤੇ ਟਵੀਟ ਕੀਤੇ ਹਨ।
Kangana Ranaut
ਟਵੀਟ 'ਚ ਕੰਗਨਾ ਨੇ ਲਿਖਿਆ ਹੈ, 'ਮਨੀਕਰਨਿਕਾ ਫਿਲਮਜ਼ 'ਚ ਪਹਿਲੀ ਵਾਰ ਅਯੁੱਧਿਆ ਦਾ ਐਲਾਨ ਹੋਇਆ ਇਹ ਮੇਰੇ ਲਈ ਇਕ ਇਮਾਰਤ ਨਹੀਂ ਰਾਮ ਮੰਦਰ ਹੀ ਹੈ, ਅੱਜ ਉੱਥੇ ਬਾਬਰ ਆਇਆ ਹੈ, ਅੱਜ ਇਤਿਹਾਸ ਫਿਰ ਖ਼ੁਦ ਨੂੰ ਦੁਹਰਾਏਗਾ, ਰਾਮ ਮੰਦਰ ਫਿਰ ਟੁੱਟੇਗਾ ਪਰ ਯਾਦ ਰੱਖ ਬਾਬਰ...ਇਹ ਮੰਦਰ ਫਿਰ ਬਣੇਗਾ ਇਹ ਮੰਦਰ ਫਿਰ ਬਣੇਗਾ, ਜੈਅ ਸ੍ਰੀ ਰਾਮ, ਜੈਅ ਸ੍ਰੀ ਰਾਮ, ਜੈਅ ਸ੍ਰੀ ਰਾਮ।'
Kangana Ranaut
ਕੰਗਨਾ ਨੇ ਇਕ ਵਾਰ ਫਿਰ ਟਵੀਟ 'ਚ ਪਾਕਿਸਤਾਨ ਸ਼ਬਦ ਦਾ ਇਸਤੇਮਾਲ ਕੀਤਾ। ਬੀਐੱਮਸੀ ਅਫਸਰਾਂ ਦਾ ਕਹਿਣਾ ਹੈ ਕਿ ਕੰਗਨਾ ਦੇ ਦਫ਼ਤਰ ਅੰਦਰ ਕਈ ਗ਼ੈਰ ਕਾਨੂੰਨੀ ਨਿਰਮਾਣ ਕੀਤੇ ਗਏ ਹਨ। ਇਸ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਕੰਗਨਾ ਵਲੋਂ ਬੰਬੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ, ਜਿਸ ਦੀ ਸੁਣਵਾਈ ਸ਼ੁਰੂ ਹੋ ਚੁੱਕੀ ਹੈ।
Kangana Ranaut
ਬੰਬੇ ਹਾਈਕੋਰਟ ਨੇ ਅਦਾਕਾਰਾ ਕੰਗਨਾ ਰਣੌਤ ਦੇ ਦਫ਼ਤਰ 'ਤੇ ਕਿਸੇ ਵੀ ਤਰ੍ਹਾਂ ਦੀ ਭੰਨਤੋੜ ਕਰ ਕਾਰਵਾਈ 'ਤੇ ਰੋਕ ਲੱਗਾ ਦਿਤੀ ਹੈ। ਬੀਐੱਮਸੀ ਨੇ ਕੰਗਨਾ ਦੇ ਦਫ਼ਤਰ 'ਤੇ ਨਾਜਾਇਜ਼ ਉਸਾਰੀ ਦਾ ਨੋਟਿਸ ਦੇਣ ਦੇ ਅਗਲੇ ਹੀ ਦਿਨ ਯਾਨੀ ਬੁੱਧਵਾਰ ਸਵੇਰੇ ਬੁਲਡੋਜ਼ਰ ਚਲਾ ਦਿਤਾ। ਇਸ ਖ਼ਿਲਾਫ਼ ਅਦਾਕਾਰਾ ਨੇ ਅਪਣੇ ਵਕੀਲਾਂ ਰਾਹੀਂ ਹਾਈ ਕੋਰਟ ਦਾ ਦਰਵਾਜ਼ਾ ਖੜਖੜਕਾਇਆ ਸੀ।
Kangana Ranaut
ਕੰਗਨਾ ਰਣੌਤ ਮੁੰਬਈ ਪਹੁੰਚ ਗਈ ਹੈ। ਉਹ ਅਪਣੀ ਵਾਈ ਕੈਟਗਰੀ ਦੀ ਸੁਰੱਖਿਆ ਨਾਲ ਮੁੰਬਈ ਏਅਰਪੋਰਟ 'ਤੇ ਪਹੁੰਚੀ ਹੈ। ਏਅਰਪੋਰਟ 'ਤੇ ਸੁਰੱਖਿਆ ਸਖ਼ਤ ਕਰ ਦਿਤੀ ਗਈ ਹੈ। ਏਅਰਪੋਰਟ 'ਤੇ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਦਾ ਸਮਰਥਨ ਕਰਨ ਪਹੁੰਚੇ ਹਨ। ਦੂਜੇ ਪਾਸੇ, ਸ਼ਿਵਸੈਨਾ ਵਰਰ ਉੱਥੇ ਵਿਰੋਧ ਪ੍ਰਦਰਸ਼ਨ ਲਈ ਮੌਜੂਦ ਹਨ।