
ਕੰਗਨਾ ਨੇ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਕਿ ਕਲੀਨ ਇੰਡੀਆ ਮਿਸ਼ਨ ਦੇ ਤਹਿਤ ਇਸ ਬਾਲੀਵੁੱਡ ਦੇ ਗਟਰ ਨੂੰ ਵੀ ਸਾਫ਼ ਕੀਤਾ ਜਾਣਾ ਚਾਹੀਦਾ ਹੈ।
ਮੁੰਬਈ - ਸੁਸ਼ਾਂਤ ਸਿੰਘ ਰਾਜਪੂਤ ਕੇਸ ਨੇ ਇਕ ਨਵਾਂ ਮੋੜ ਲੈ ਲਿਆ ਹੈ ਹੁਣ ਇਸ ਮਾਮਲੇ ਵਿਚ Drug Angle ਸਾਹਮਣੇ ਆਇਆ ਹੈ। ਸੁਸ਼ਾਂਤ ਮਾਮਲੇ 'ਤੇ ਆਪਣੀ ਪ੍ਰਤੀਕ੍ਰਿਆ ਦੇਣ ਅਤੇ ਬਾਲੀਵੁੱਡ ਵਿਚ ਨੈਪੋਟਿਜ਼ਮ ਬਾਰੇ ਲਗਾਤਾਰ ਚਰਚਾ ਕਰਨ ਵਾਲੀ ਕੰਗਨਾ ਰਣੌਤ ਇਕ ਵਾਰ ਫਿਰ ਸੁਰਖੀਆਂ ਵਿਚ ਆਈ ਹੋਈ ਹੈ।
File Photo
ਸੁਸ਼ਾਂਤ ਮਾਮਲੇ ਵਿਚ ਨਸ਼ੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਨੇ ਬਾਲੀਵੁੱਡ 'ਤੇ ਝਾਤ ਮਾਰੀ ਹੈ। ਕੰਗਨਾ ਰਣੌਤ ਨੇ ਟਵੀਟ ਕਰ ਕੇ ਇਕ ਵੱਡਾ ਬਿਆਨ ਦਿੱਤਾ ਹੈ। ਉਸ ਨੇ ਲਿਖਿਆ ਕਿ ਜੇਕਰ ਬਾਲੀਵੁੱਡ ਵਿੱਚ ਨਾਰਕੋਟਿਕਸ ਟੈਸਟ ਹੁੰਦਾ ਹੈ ਤਾਂ ਕਈ ਸਿਤਾਰੇ ਜੇਲ੍ਹ ਵਿਚ ਹੋਣਗੇ।
File Photo
ਕੰਗਨਾ ਰਣੌਤ ਬੇਬਾਕੀ ਨਾਲ ਆਪਣਾ ਇਹ ਬਿਆਨ ਦੁਨੀਆਂ ਸਾਹਮਣੇ ਰੱਖਦੀ ਹੈ। ਸੁਸ਼ਾਂਤ ਮਾਮਲੇ ਵਿਚ ਡਰੱਗ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੰਗਨਾ ਨੇ ਟਵੀਟ ਕੀਤਾ, ਜਿਸ ਵਿਚ ਉਸਨੇ ਪੀਐਮਓ ਨੂੰ ਟੈਗ ਕੀਤਾ ਅਤੇ ਲਿਖਿਆ - ਜੇਕਰ ਨਾਰਕੋਟਿਕਸ ਕੰਟਰੋਲ ਬਿਊਰੋ ਬਾਲੀਵੁੱਡ ਵਿਚ ਆ ਗਿਆ ਤਾਂ ਸਿਤਾਰੇ ਜੇਲ੍ਹ ਵਿਚ ਚਲੇ ਜਾਣਗੇ।
File Photo
ਜੇ ਬਲੱਡ ਟੈਸਟ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੇ ਵੱਡੇ ਖੁਲਾਸੇ ਹੋਣਗੇ। ਮੈਂ ਉਮੀਦ ਕਰਦੀ ਹਾਂ ਕਿ ਕਲੀਨ ਇੰਡੀਆ ਮਿਸ਼ਨ ਦੇ ਤਹਿਤ ਇਸ ਬਾਲੀਵੁੱਡ ਦੇ ਗਟਰ ਨੂੰ ਵੀ ਸਾਫ਼ ਕੀਤਾ ਜਾਣਾ ਚਾਹੀਦਾ ਹੈ।
sushant Case
ਕੰਗਨਾ ਨੇ ਇਸ ਟਵੀਟ ਦੇ ਜ਼ਰੀਏ ਸਿਰਫ਼ ਏ ਲਿਸਟਰ ਕਹਿ ਕੇ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਸੁਸ਼ਾਂਤ ਦੇ ਪ੍ਰਸ਼ੰਸਕ ਵੀ ਕੰਗਨਾ ਦੇ ਟਵੀਟ 'ਤੇ ਟਿੱਪਣੀ ਕਰ ਰਹੇ ਹਨ।
File Photo
ਕੰਗਨਾ ਰਣੌਤ ਲਗਾਤਾਰ ਸੁਸ਼ਾਂਤ ਕੇਸ ਵਿਚ ਆਪਣਾ ਬਿਆਨ ਸੋਸ਼ਲ ਮੀਡੀਆ ਜਰੀਏ ਦੇ ਰਹੀ ਹੈ। ਤੇ ਹੁਣ ਸੁਸ਼ਾਂਤ ਦੀ ਭੈਣ ਸ਼ਵੇਤਾ ਵੀ ਕੰਗਨਾ ਦੇ ਹੱਕ ਵਿਚ ਖੜ੍ਹੀ ਹੈ ਤੇ ਉਸ ਦੀ ਤਾਰੀਫ਼ ਕਰ ਰਹੀ ਹੈ।
Requesting @PMOIndia @narendramodi to look into providing security for Kangana @KanganaTeam so that she can help with the investigation of @narcoticsbureau. ???? https://t.co/sJmEiTBAdM
— shweta singh kirti (@shwetasinghkirt) August 26, 2020