
ਵਾਧੇ ਤੋਂ ਬਾਅਦ ਰਾਜ ਵਿੱਚ ਗੰਨੇ ਦਾ ਰੇਟ 362 ਰੁਪਏ
ਰੋਹਤਕ: ਹਰਿਆਣਾ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਦਰਅਸਲ, ਸਰਕਾਰ ਨੇ ਗੰਨੇ ਦੀਆਂ ਕੀਮਤਾਂ ਵਿੱਚ ਰੁਪਏ ਦਾ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਰਾਜ ਵਿੱਚ ਗੰਨੇ ਦਾ ਰੇਟ 362 ਰੁਪਏ (Haryana govt hikes sugarcane prices by Rs 12) ਹੋ ਗਿਆ ਹੈ।
ਹੋਰ ਵੀ ਪੜ੍ਹੋ: ਇਹ ਹਨ ਦੁਨੀਆ ਦੀਆਂ ਉਹ ਥਾਵਾਂ, ਜਿੱਥੇ ਕਈ ਦਿਨਾਂ ਤੱਕ ਸੂਰਜ ਨਹੀਂ ਛਿਪਦਾ
Manohar Lal Khattar
ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਇਹ ਐਲਾਨ ਕੀਤਾ ਹੈ। ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਵੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਮੂੰਹ ਮਿੱਠਾ ਕਰਵਾਉਣਾ ਚਾਹੀਦਾ ਹੈ। ਦੱਸ ਦੇਈਏ ਕਿ ਹੁਣ ਰਾਜ ਵਿੱਚ ਗੰਨੇ ਦਾ ਰੇਟ (Haryana govt hikes sugarcane prices by Rs 12) ਇੱਕ ਵਾਰ ਫਿਰ ਪੰਜਾਬ ਨਾਲੋਂ ਵੱਧ ਗਿਆ ਹੈ।
In last 4 years, sugarcane rate was Rs 310/quintal in Punjab. Since polls are nearing, they've increased it to Rs 360/quintal. Sugarcane rate in Haryana was at Rs 350/quintal, which has now been increased to Rs 362/quintal, highest in the country: Haryana Agriculture Min JP Dalal pic.twitter.com/X8DA4wbirY
— ANI (@ANI) September 9, 2021
ਦਲਾਲ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਗੰਨੇ ਦੀ (Haryana govt hikes sugarcane prices by Rs 12) ਕੀਮਤ 310 ਰੁਪਏ ਪ੍ਰਤੀ ਕੁਇੰਟਲ ਸੀ। ਕਿਉਂਕਿ ਚੋਣਾਂ ਨੇੜੇ ਹਨ, ਉਨ੍ਹਾਂ ਨੇ ਇਸ ਨੂੰ ਵਧਾ ਕੇ 360 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਦੂਜੇ ਪਾਸੇ ਹਰਿਆਣਾ ਵਿੱਚ ਗੰਨੇ ਦੀ ਕੀਮਤ (Haryana govt hikes sugarcane prices by Rs 12) 350 ਰੁਪਏ ਪ੍ਰਤੀ ਕੁਇੰਟਲ ਸੀ, ਜੋ ਹੁਣ ਵਧ ਕੇ 362 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ।
Sugarcane
ਦੂਜੇ ਪਾਸੇ, ਦਲਾਲ ਨੇ ਕਿਹਾ ਕਿ ਜਦੋਂ ਪੰਜਾਬ ਨੇ ਗੰਨੇ ਦੇ ਰੇਟ ਵਧਾਏ, ਕਿਸਾਨ ਆਗੂ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੇ ਅਤੇ ਉਨ੍ਹਾਂ ਨੂੰ ਮਠਿਆਈ ਭੇਟ ਕੀਤੀ। ਕਿਸਾਨ ਹੁਣ ਹਰਿਆਣਾ ਦੇ ਮੁੱਖ ਮੰਤਰੀ ਦਾ ਵੀ ਮੂੰਹ ਮਿੱਠਾ ਕਰਵਾਉਣ।
ਹੋਰ ਵੀ ਪੜ੍ਹੋ: ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤਿ-ਜੋਤ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈਆਂ ਸੰਗਤਾਂ