ਇਹ ਹਨ ਦੁਨੀਆ ਦੀਆਂ ਉਹ ਥਾਵਾਂ, ਜਿੱਥੇ ਕਈ ਦਿਨਾਂ ਤੱਕ ਸੂਰਜ ਨਹੀਂ ਛਿਪਦਾ
Published : Sep 9, 2021, 12:59 pm IST
Updated : Sep 9, 2021, 12:59 pm IST
SHARE ARTICLE
the sun does not set for many days
the sun does not set for many days

ਇਸ 'ਤੇ ਵਿਸ਼ਵਾਸ ਕਰਨਾ ਥੋੜਾ ਮੁਸ਼ਕਲ

 

ਦਿਨ ਖਤਮ ਹੋਣ ਤੋਂ ਬਾਅਦ ਸੂਰਜ ਡੁੱਬਣਾ ਲਾਜ਼ਮੀ ਹੈ ਪਰ ਕਈ ਵਾਰ ਅਸੀਂ ਸੋਚਦੇ ਹਾਂ ਕਿ ਜੇ ਸੂਰਜ ਡੁੱਬਦਾ ਹੀ ਨਾ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ ਪਰ ਅਜਿਹਾ ਹੋਣਾ ਅਸੰਭਵ ਹੈ। ਦੁਨੀਆ ਭਰ ਵਿੱਚ ਅਜਿਹੀਆਂ ਬਹੁਤ ਸਾਰੀਆਂ ਅਜੀਬ ਥਾਵਾਂ ਹਨ ਜਿੱਥੇ ਸਾਲ ਵਿੱਚ ਕਈ ਦਿਨਾਂ ਤੱਕ ਸੂਰਜ ਡੁੱਬਦਾ( Sun Never Sets)  ਨਹੀਂ ਹੈ। ਇਸ 'ਤੇ ਵਿਸ਼ਵਾਸ ਕਰਨਾ ਥੋੜਾ ਮੁਸ਼ਕਲ ਹੈ, ਪਰ ਇਹ ਸੱਚ ਹੈ ਕਿ ਦੁਨੀਆ ਵਿੱਚ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਰਾਤ ਨਹੀਂ ਹੁੰਦੀ। 

Sun Never SetsSun Never Sets

 

ਨੁਨਾਵਤ ( Nunavut)  ਕੈਨੇਡਾ- ਨੁਨਾਵਟ ਕੈਨੇਡਾ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ। ਕੈਨੇਡਾ ਦੇ ਇਸ ਉੱਤਰ -ਪੱਛਮੀ ਹਿੱਸੇ ਵਿੱਚ ਤਕਰੀਬਨ ਦੋ ਮਹੀਨਿਆਂ ਤੱਕ ਸੂਰਜ ਲਗਾਤਾਰ ਚਮਕਦਾ ਹੈ ਜਦੋਂ ਕਿ ਸਰਦੀਆਂ ਦੇ ਦੌਰਾਨ ਇਸ ਜਗ੍ਹਾ  ਤੇ ਲਗਾਤਾਰ 30 ਦਿਨ ਪੂਰੀ ਤਰ੍ਹਾਂ ਰਾਤ ਹੁੰਦੀ ਹੈ।

ਹੋਰ ਵੀ ਪੜ੍ਹੋ: ਦਿੱਲੀ ਕਿਸਾਨ ਮੋਰਚੇ ਤੋਂ ਆਈ ਦੁਖਦਾਈ ਖ਼ਬਰ, ਸੰਘਰਸ਼ ਦੌਰਾਨ ਇਕ ਹੋਰ ਕਿਸਾਨ ਦੀ ਹੋਈ ਮੌਤ

NunavutNunavut

 

ਆਈਸਲੈਂਡ (Iceland)  - ਗ੍ਰੇਟ ਬ੍ਰਿਟੇਨ ਤੋਂ ਬਾਅਦ ਇਹ ਯੂਰਪ ਦਾ ਸਭ ਤੋਂ ਵੱਡਾ ਟਾਪੂ ਹੈ। ਇਥੇ ਜੂਨ ਦੇ ਮਹੀਨੇ  ਵਿਚ ਸੂਰਜ ਡੁੱਬਦਾ ਨਹੀਂ ਹੈ। ਇੱਥੇ ਤੁਸੀਂ ਅੱਧੀ ਰਾਤ ਨੂੰ ਵੀ ਸੂਰਜ ਦੀ ਰੌਸ਼ਨੀ ਦਾ ਅਨੰਦ ਲੈ ਸਕਦੇ ਹੋ।

IcelandIceland

 

ਸਵੀਡਨ ( Sweden) : ਮਈ ਦੀ ਸ਼ੁਰੂਆਤ ਤੋਂ ਅਗਸਤ ਦੇ ਅਖੀਰ ਤਕ ਸਵੀਡਨ 'ਚ ਅੱਧੀ ਰਾਤ ਵੇਲੇ ਸੂਰਜ ਡੁੱਬਦਾ ਹੈ ਤੇ ਫਿਰ ਸਵੇਰੇ 4 ਵਜੇ ਇੱਥੇ ਸੂਰਜ ਚੜ੍ਹ ਜਾਂਦਾ ਹੈ। ਇੱਥੇ ਕਰੀਬ 6 ਮਹੀਨੇ ਤਕ ਲਗਾਤਾਰ ਸੂਰਜ ਚਮਕਣ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ। ਇੱਥੇ ਤੁਸੀਂ ਗੋਲਫਿੰਗ, ਫਿਸ਼ਿੰਗ, ਟ੍ਰੈਕਿੰਗ ਵਰਗੀਆਂ ਕਈ ਰੋਮਾਂਚਕ ਗਤੀਵਿਧੀਆਂ 'ਚ ਹਿੱਸਾ ਲੈ ਸਕਦੇ ਹੋ।

 

SwedenSweden

 

ਬੈਰੋ, ਅਲਾਸਕਾ (Alaska)  - ਇੱਥੇ ਸੂਰਜ ਮਈ ਦੇ ਅਖੀਰ ਤੋਂ ਜੁਲਾਈ ਦੇ ਅਖੀਰ ਤੱਕ ਨਹੀਂ ਡੁੱਬਦਾ। ਪਰ ਨਵੰਬਰ ਦੀ ਸ਼ੁਰੂਆਤ ਤੋਂ, ਅਗਲੇ 30 ਦਿਨਾਂ ਲਈ ਇੱਥੇ ਰਾਤ ਹੁੰਦੀ ਹੈ। ਇਸ ਨੂੰ ਪੋਲਰ ਨਾਈਟ ਵੀ ਕਿਹਾ ਜਾਂਦਾ ਹੈ। ਇਹ ਜਗ੍ਹਾ ਬਰਫ਼ ਨਾਲ ਢੱਕੇ ਪਹਾੜਾਂ ਅਤੇ ਸੁੰਦਰ ਗਲੇਸ਼ੀਅਰਾਂ ਲਈ ਵਿਸ਼ਵ ਪ੍ਰਸਿੱਧ ਹੈ। ਤੁਸੀਂ ਇੱਥੇ ਜਾ ਕੇ ਇਸਦੀ ਸੁੰਦਰਤਾ ਦਾ ਅਨੰਦ ਵੀ ਲੈ ਸਕਦੇ ਹੋ।

 

 AlaskaAlaska

 

ਫਿਨਲੈਂਡ ( Finland)  ਹਜ਼ਾਰਾਂ ਝੀਲਾਂ ਅਤੇ ਟਾਪੂਆਂ ਨਾਲ ਸਜਿਆ ਇਹ ਦੇਸ਼ ਬਹੁਤ ਸੁੰਦਰ ਹੈ। ਗਰਮੀਆਂ ਦੇ ਮੌਸਮ ਵਿੱਚ, ਸੂਰਜ ਇੱਥੇ ਲਗਭਗ 73 ਦਿਨਾਂ ਤੱਕ ਆਪਣੀ ਰੋਸ਼ਨੀ ਫੈਲਾਉਂਦਾ ਹੈ। ਇੱਥੇ ਤੁਹਾਨੂੰ ਉੱਤਰੀ ਲਾਈਟਾਂ ਦਾ ਅਨੰਦ ਲੈਣ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ, ਤੁਸੀਂ ਫਿਨਲੈਂਡ ਵਿੱਚ ਸਕੀਇੰਗ ਦੇ ਨਾਲ ਨਾਲ ਇੱਕ ਗਲਾਸ ਇਗਲੂ ਵਿੱਚ ਰਹਿਣ ਦਾ ਅਨੁਭਵ ਵੀ ਕਰ ਸਕਦੇ ਹੋ।

FinlandFinland

ਨਾਰਵੇ (Norway) ਨਾਰਵੇ ਆਰਕਟਿਕ ਸਰਕਲ ਦੇ ਅੰਦਰ ਆਉਂਦਾ ਹੈ। ਇਸ ਦੇਸ਼ ਨੂੰ ਅੱਧੀ ਰਾਤ ਸੂਰਜ ਦੀ ਧਰਤੀ ਵੀ ਕਿਹਾ ਜਾਂਦਾ ਹੈ। ਇੱਥੇ ਮਈ ਅਤੇ ਜੁਲਾਈ ਦੇ ਵਿਚਕਾਰ ਲਗਭਗ 76 ਦਿਨ ਸੂਰਜ ਨਹੀਂ ਡੁੱਬਦਾ। ਨਾਰਵੇ ਦੇ ਸਵਾਲਬਾਰਡ ਵਿੱਚ, ਸੂਰਜ 10 ਅਪ੍ਰੈਲ ਤੋਂ 23 ਅਗਸਤ ਤੱਕ ਨਿਰੰਤਰ ਚਮਕਦਾ ਹੈ। ਤੁਸੀਂ ਉੱਥੇ ਜਾ ਕੇ ਇਸਦਾ ਅਨੰਦ ਲੈ ਸਕਦੇ ਹੋ।

NorwayNorway

 

ਹੋਰ ਵੀ ਪੜ੍ਹੋ: ਕੰਗਨਾ ਰਣੌਤ ਨੂੰ ਝਟਕਾ, ਬੰਬੇ ਹਾਈ ਕੋਰਟ ਨੇ ਮਾਣਹਾਨੀ ਦਾ ਕੇਸ ਰੱਦ ਕਰਨ ਦੀ ਪਟੀਸ਼ਨ ਕੀਤੀ ਖਾਰਜ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement