
3 ਸਤੰਬਰ ਤੋਂ ਬਾਅਦ ਉਨ੍ਹਾਂ ਦਾ ਆਪਣੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋਇਆ, ਜਿਸ ਕਾਰਨ ਪਰਿਵਾਰ ਬਹੁਤ ਪਰੇਸ਼ਾਨ ਸੀ।
ਨਵੀਂ ਦਿੱਲੀ: ਨੈਸ਼ਨਲ ਕਾਨਫਰੰਸ (National Conference) ਦੇ ਨੇਤਾ ਤ੍ਰਿਲੋਚਨ ਸਿੰਘ ਵਜ਼ੀਰ (Trilochan Singh Wazir) ਦੀ ਲਾਸ਼ ਅੱਜ ਦਿੱਲੀ ਦੇ ਮੋਤੀਨਗਰ ਇਲਾਕੇ ਦੇ ਬਸਾਈ ਦਾਰਾਪੁਰ ਖੇਤਰ ਦੇ ਇਕ ਫਲੈਟ ਵਿਚ ਸੜੀ-ਗਲੀ ਹੋਈ ਸਥਿਤੀ ਵਿਚ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੋਤੀ ਨਗਰ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ।
ਹੋਰ ਪੜ੍ਹੋ: ਕੋਰੋਨਾ: ਬੀਤੇ 24 ਘੰਟਿਆਂ 'ਚ ਆਏ 43,263 ਨਵੇਂ ਕੇਸ, 338 ਲੋਕਾਂ ਦੀ ਹੋਈ ਮੌਤ
PHOTO
67 ਸਾਲਾਂ ਦੇ ਤ੍ਰਿਲੋਚਨ ਸਿੰਘ, ਇਕ ਸਾਬਕਾ ਐਮਐਲਸੀ, ਉੱਘੇ ਟਰਾਂਸਪੋਰਟਰ ਅਤੇ ਜੰਮੂ -ਕਸ਼ਮੀਰ ਗੁਰਦੁਆਰਾ ਪ੍ਰਬੰਧਕ ਬੋਰਡ ਦੇ ਮੁਖੀ ਰਹਿ ਚੁਕੇ ਸਨ। 2 ਸਤੰਬਰ ਨੂੰ ਉਹ ਜੰਮੂ -ਕਸ਼ਮੀਰ ਤੋਂ ਦਿੱਲੀ ਆਏ ਸਨ ਅਤੇ 3 ਤਰੀਕ ਨੂੰ ਕੈਨੇਡਾ ਲਈ ਰਵਾਨਾ ਹੋਣਾ ਸੀ। ਪਰ 3 ਸਤੰਬਰ ਤੋਂ ਬਾਅਦ ਉਨ੍ਹਾਂ ਦਾ ਆਪਣੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋਇਆ ਸੀ, ਜਿਸ ਕਾਰਨ ਪਰਿਵਾਰ ਬਹੁਤ ਪਰੇਸ਼ਾਨ ਸੀ।
ਹੋਰ ਪੜ੍ਹੋ: ਕਰਨਾਲ: ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ, ਅੱਜ ਵੀ ਇੰਟਰਨੈੱਟ ਸੇਵਾਵਾਂ ਠੱਪ
ਅੱਜ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਤ੍ਰਿਲੋਚਨ ਸਿੰਘ ਦੇ ਫਲੈਟ (Body found in flat) ਤੇ ਪਹੁੰਚੀ। ਉਨ੍ਹਾਂ ਦਾ ਸਰੀਰ ਇੰਨਾ ਬੁਰੀ ਤਰ੍ਹਾਂ ਖਰਾਬ ਹੋ ਗਿਆ ਸੀ ਕਿ ਪਛਾਣਨਾ ਵੀ ਮੁਸ਼ਕਲ ਹੋ ਗਿਆ ਸੀ। ਇਸ ਤੋਂ ਬਾਅਦ ਜੰਮੂ ਦੇ ਵਸਨੀਕ ਤ੍ਰਿਲੋਚਨ ਦੇ ਇਕ ਜਾਣਕਾਰ ਨੇ ਉਨ੍ਹਾਂ ਲਾਸ਼ ਦੀ ਪਛਾਣ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਗਿਆ। ਪੁਲਿਸ ਅਤੇ FSL ਦੀਆਂ ਦੋਵੇਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
Trilochan Singh Wazir
ਉਹ ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਦੇ ਬਹੁਤ ਨਜ਼ਦੀਕੀ ਸਨ। ਜੰਮੂ ਮੁਖੀ ਚੋਪੜਾ ਦੇ ਕਤਲ ਕੇਸ ਵਿਚ ਕੁਝ ਸਾਲਾਂ ਤੋਂ ਜੇਲ੍ਹ ਵਿਚ ਵੀ ਰਹੇ ਪਰ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ। ਉਹ ਜੰਮੂ -ਕਸ਼ਮੀਰ ਵਿਚ ਸਿੱਖ ਭਾਈਚਾਰੇ ਨਾਲ ਜੁੜੀਆਂ ਕਈ ਮੰਗਾਂ ਉਠਾਉਂਦੇ ਰਹਿੰਦੇ ਸਨ। ਉਹ ਟਰਾਂਸਪੋਰਟਰਜ਼ ਯੂਨੀਅਨ ਯੂਨਿਟ ਦੇ ਮੁਖੀ ਵੀ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਟਰਾਂਸਪੋਰਟ ਜਗਤ ਅਤੇ ਸਿੱਖ ਭਾਈਚਾਰੇ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।
ਹੋਰ ਪੜ੍ਹੋ: ਸਾਬਕਾ IPS ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ
Shocked by the terrible news of the sudden death of my colleague Sardar T. S. Wazir, ex member of the Legislative Council. It was only a few days ago that we sat together in Jammu not realising it was the last time I would be meeting him. May his soul rest in peace. pic.twitter.com/n78Q0tIPYr
— Omar Abdullah (@OmarAbdullah) September 9, 2021
ਤ੍ਰਿਲੋਚਨ ਸਿੰਘ ਦੀ ਮੌਤ ਤੋਂ ਬਾਅਦ ਜੰਮੂ -ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ (Former CM Omar Abdullah) ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਉਮਰ ਲਿਖਦੇ ਹਨ, “ਮੈਂ ਆਪਣੇ ਸਹਿਯੋਗੀ ਅਤੇ ਸਾਬਕਾ ਐਮਐਲਸੀ ਟੀਐਸ ਵਜ਼ੀਰ ਦੀ ਮੌਤ ਦੀ ਖ਼ਬਰ ਤੋਂ ਹੈਰਾਨ ਹਾਂ। ਕੁਝ ਦਿਨ ਪਹਿਲਾਂ, ਜੰਮੂ ਵਿਚ ਇਕੱਠੇ ਬੈਠੇ ਕੇ ਗੱਲਬਾਤ ਕੀਤੀ ਸੀ ਅਤੇ ਇਹ ਨਹੀਂ ਸੋਚਿਆ ਸੀ ਕਿ ਇਹ ਸਾਡੀ ਆਖਰੀ ਮੁਲਾਕਾਤ ਹੋਵੇਗੀ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।”