
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੋਕੀਉ ਪੈਰਾਲੰਪਿਕ ਵਿਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi Met India's Paralympians) ਨੇ ਅੱਜ ਟੋਕੀਉ ਪੈਰਾਲੰਪਿਕ (Tokyo Paralympics) ਵਿਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਖਿਡਾਰੀਆਂ ਨੇ ਪ੍ਰਧਾਨ ਮੰਤਰੀ ਨਾਲ ਅਪਣਾ ਪੈਰਾਲੰਪਿਕ ਦਾ ਤਜ਼ਰਬਾ ਸਾਂਝਾ ਕੀਤਾ।
PM Modi met Indian contingent who participated in Tokyo Paralympics
ਹੋਰ ਪੜ੍ਹੋ: ਕੋਰੋਨਾ: ਬੀਤੇ 24 ਘੰਟਿਆਂ 'ਚ ਆਏ 43,263 ਨਵੇਂ ਕੇਸ, 338 ਲੋਕਾਂ ਦੀ ਹੋਈ ਮੌਤ
ਦੱਸ ਦਈਏ ਕਿ ਹਾਲ ਹੀ ਵਿਚ ਖਤਮ ਹੋਈਆਂ ਇਹਨਾਂ ਖੇਡਾਂ ਵਿਚ ਭਾਰਤੀ ਪੈਰਾਲੰਪਿਕ ਖਿਡਾਰੀਆਂ (India's Paralympians) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 19 ਮੈਡਲ ਜਿੱਤੇ ਸਨ, ਜਿਨ੍ਹਾਂ ਵਿਚ ਕੁੱਲ ਪੰਜ ਸੋਨ ਤਮਗੇ ਸਨ।
PM Modi met Indian contingent who participated in Tokyo Paralympics
ਹੋਰ ਪੜ੍ਹੋ: ਕਰਨਾਲ: ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ, ਅੱਜ ਵੀ ਇੰਟਰਨੈੱਟ ਸੇਵਾਵਾਂ ਠੱਪ
ਟੋਕੀਉ ਪੈਰਾਲੰਪਿਕ ਵਿਚ ਜਿਨ੍ਹਾਂ ਖਿਡਾਰੀਆਂ ਨੇ ਮੈਡਲ ਜਿੱਤੇ, ਉਹਨਾਂ ਵਿਚ ਵਿਚ ਅਵਨੀ ਲੇਖਾਰਾ, ਸਿੰਘਰਾਜ ਅਧਾਨਾ, ਸੁਮਿਤ ਅੰਤਲ, ਮਨੀਸ਼ ਨਰਵਾਲ, ਪ੍ਰਮੋਦ ਭਗਤ, ਕ੍ਰਿਸ਼ਣਾ ਨਾਗਰ, ਭਾਵਿਨਾ ਪਟੇਲ, ਨਿਸ਼ਾਦ ਕੁਮਾਰ, ਦਵਿੰਦਰ ਝਾਝਰੀਆ, ਯੋਗੇਸ਼ ਕਥੁਨੀਆ, ਮਰਿਯਪਨ ਥੰਗਵੇਲੁ, ਪ੍ਰਵੀਣ ਕੁਮਾਰ, ਸੁਹਾਸ ਯਤੀਰਾਜ, ਸੁੰਦਰ ਸਿੰਘ, ਸ਼ਰਦ ਕੁਮਾਰ, ਹਰਵਿੰਦਰ ਸਿੰਘ ਅਤੇ ਮਨੋਜ ਸਰਕਾਰ ਸ਼ਾਮਲ ਹਨ।
PM Modi met Indian contingent who participated in Tokyo Paralympics
ਹੋਰ ਪੜ੍ਹੋ: ਸਾਬਕਾ IPS ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ
ਭਾਰਤ ਵੱਲੋਂ 54 ਮੈਂਬਰੀ ਦਲ ਨੇ ਟੋਕੀਉ ਪੈਰਾਲੰਪਿਕਸ ਵਿਚ ਹਿੱਸਾ ਲਿਆ, ਜਿਸ ਨੇ 9 ਮੁਕਾਬਲਿਆਂ ਵਿਚ ਅਪਣਾ ਪ੍ਰਦਰਸ਼ਨ ਦਿਖਾਇਆ। ਪੈਰਾਲੰਪਿਕ ਵਿਚ ਭਾਰਤ ਦਾ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟੋਕੀਉ ਉਲੰਪਿਕ ਵਿਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨਾਲ ਅਪਣੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਸੀ।