
ਕਿਹਾ ਗਿਆ ਕਿ, ਇਸਲਾਮ ਔਰਤਾਂ ਨੂੰ ਕ੍ਰਿਕਟ ਜਾਂ ਅਜਿਹੀਆਂ ਖੇਡਾਂ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ, ਜਿਸ ਵਿਚ ਸਰੀਰ ਦਿਖਾਈ ਦਿੰਦਾ ਹੈ।
ਨਵੀਂ ਦਿੱਲੀ: ਤਾਲਿਬਾਨ ਨੇ ਅਫ਼ਗਾਨਿਸਤਾਨ (Afghanistan) ਵਿਚ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਲਿਬਾਨ (Taliban) ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਔਰਤਾਂ ਦੀਆਂ ਖੇਡਾਂ, ਖਾਸ ਕਰਕੇ ਮਹਿਲਾ ਕ੍ਰਿਕਟ 'ਤੇ ਪਾਬੰਦੀ (Ban on Womens Cricket) ਲਗਾ ਦਿੱਤੀ ਹੈ।
ਇਹ ਵੀ ਪੜ੍ਹੋ- ਦਿੱਲੀ ਕਿਸਾਨ ਮੋਰਚੇ ਤੋਂ ਆਈ ਦੁਖਦਾਈ ਖ਼ਬਰ, ਸੰਘਰਸ਼ ਦੌਰਾਨ ਇਕ ਹੋਰ ਕਿਸਾਨ ਦੀ ਹੋਈ ਮੌਤ
PHOTO
ਤਾਲਿਬਾਨ ਦੇ ਸੱਭਿਆਚਾਰਕ ਕਮਿਸ਼ਨ ਦੇ ਉਪ ਮੁੱਖੀ ਅਹਿਮਦਉੱਲਾ ਵਾਸਿਕ ਦੇ ਹਵਾਲੇ ਤੋਂ ਕਿਹਾ ਗਿਆ ਕਿ, “ਕ੍ਰਿਕਟ ਵਿਚ ਅਜਿਹੀਆਂ ਸਥਿਤੀਆਂ ਹੁੰਦੀਆਂ ਹਨ ਕਿ ਮੂੰਹ ਅਤੇ ਸਰੀਰ ਨੂੰ ਢੱਕਿਆ ਨਹੀਂ ਜਾ ਸਕਦਾ। ਇਸਲਾਮ ਔਰਤਾਂ ਨੂੰ ਇਸ ਤਰ੍ਹਾਂ ਦਿਖਣ ਦੀ ਇਜਾਜ਼ਤ ਨਹੀਂ ਦਿੰਦਾ।”
ਇਹ ਵੀ ਪੜੋ- Tokyo Paralympics ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਮਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਉਸਨੇ ਕਿਹਾ,“ ਇਹ ਮੀਡੀਆ ਦਾ ਯੁੱਗ ਹੈ ਜਿਸ ਵਿਚ ਫੋਟੋਆਂ ਅਤੇ ਵੀਡਿਓ ਦੇਖੀਆਂ ਜਾਣਗੀਆਂ। ਇਸਲਾਮ ਅਤੇ ਇਸਲਾਮਿਕ ਅਮੀਰਾਤ ਔਰਤਾਂ ਨੂੰ ਕ੍ਰਿਕਟ ਜਾਂ ਅਜਿਹੀਆਂ ਖੇਡਾਂ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ, ਜਿਸ ਵਿਚ ਸਰੀਰ ਦਿਖਾਈ ਦਿੰਦਾ ਹੈ। ਉਸ ਨੇ ਕਿਹਾ ਕਿ ਤਾਲਿਬਾਨ ਪੁਰਸ਼ ਕ੍ਰਿਕਟ ਨੂੰ ਜਾਰੀ ਰੱਖੇਗਾ ਅਤੇ ਉਸਨੇ ਟੀਮ ਨੂੰ ਨਵੰਬਰ ਵਿਚ ਆਸਟ੍ਰੇਲੀਆ ਵਿਚ ਟੈਸਟ (Australia Test) ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ।
PHOTO
ਹੋਰ ਪੜ੍ਹੋ: ਕੋਰੋਨਾ: ਬੀਤੇ 24 ਘੰਟਿਆਂ 'ਚ ਆਏ 43,263 ਨਵੇਂ ਕੇਸ, 338 ਲੋਕਾਂ ਦੀ ਹੋਈ ਮੌਤ
ਬਾਅਦ ਵਿਚ ਕ੍ਰਿਕਟ ਆਸਟ੍ਰੇਲੀਆ (Cricket Australia) ਨੇ ਇਕ ਬਿਆਨ ਵਿਚ ਕਿਹਾ ਕਿ ਜੇਕਰ ਔਰਤਾਂ ਦੇ ਖੇਡ ਪ੍ਰਤੀ ਤਾਲਿਬਾਨ ਦੇ ਨਜ਼ਰੀਏ ਸੰਬੰਧੀ ਰਿਪੋਰਟ ਸੱਚੀ ਹੈ ਤਾਂ 27 ਨਵੰਬਰ ਤੋਂ ਹੋਣ ਵਾਲਾ ਇਹ ਟੈਸਟ ਨਹੀਂ ਖੇਡਿਆ ਜਾਵੇਗਾ। ਬਿਆਨ ਵਿਚ ਉਨ੍ਹਾਂ ਕਿਹਾ, “ਕ੍ਰਿਕਟ ਆਸਟ੍ਰੇਲੀਆ ਵਿਸ਼ਵ ਭਰ ਵਿਚ ਮਹਿਲਾ ਕ੍ਰਿਕਟ ਦੇ ਵਿਕਾਸ ਨੂੰ ਬਹੁਤ ਮਹੱਤਵ ਦਿੰਦਾ ਹੈ। ਸਾਡਾ ਮੰਨਣਾ ਹੈ ਕਿ ਖੇਡਾਂ ਸਾਰਿਆਂ ਲਈ ਹਨ ਅਤੇ ਹਰ ਪੱਧਰ 'ਤੇ ਔਰਤਾਂ ਨੂੰ ਖੇਡਣ ਦੇ ਬਰਾਬਰ ਅਧਿਕਾਰ ਹਨ।