
ਮਹਾਰਾਸ਼ਟਰ ਦੇ ਬੀਡ ਸ਼ਹਿਰ ਨੇੜੇ ਵਸਨਵਾੜੀ ’ਚ ਕੀਤਾ ਗਿਆ ਰੋਸ ਪ੍ਰਦਰਸ਼ਨ
ਬੀਡ (ਮਹਾਰਾਸ਼ਟਰ), 8 ਸਤੰਬਰ: ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ’ਚ ਚਾਰ ਔਰਤਾਂ ਨੇ ਮਰਾਠਾ ਲੋਕਾਂ ਲਈ ਰਾਖਵੇਂਕਰਨ ਦੀ ਮੰਗ ਦੇ ਹੱਕ ’ਚ ਸ਼ੁਕਰਵਾਰ ਨੂੰ ਖ਼ੁਦ ਨੂੰ ਜ਼ਮੀਨ ’ਚ ਅੱਧਾ ਦੱਬ ਲਿਆ। ਇਹ ਰੋਸ ਪ੍ਰਦਰਸ਼ਨ ਬੀਡ ਸ਼ਹਿਰ ਨੇੜੇ ਵਸਨਵਾੜੀ ’ਚ ਕੀਤਾ ਗਿਆ।
ਪਿਛਲੇ ਹਫ਼ਤੇ ਲਾਤੂਰ ਜ਼ਿਲ੍ਹੇ ’ਚ ਸਮਾਜਕ ਕਾਰਕੁਨ ਮਨੋਜ ਜਾਰੰਗੇ ਵਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਵਾਲੀ ਥਾਂ ’ਤੇ ਹਿੰਸਕ ਭੀੜ ’ਤੇ ਪੁਲੀਸ ਵਲੋਂ ਲਾਠੀਚਾਰਜ ਕਰਨ ਮਗਰੋਂ ਸਿਆਸੀ ਤੌਰ ’ਤੇ ਪ੍ਰਭਾਵਸ਼ਾਲੀ ਮਰਾਠਾ ਭਾਈਚਾਰੇ ਲਈ ਰਾਖਵੇਂਕਰਨ ਦੀ ਮੰਗ ਇਕ ਵਾਰ ਫਿਰ ਕੇਂਦਰ ’ਚ ਆ ਗਈ ਹੈ।