ਹਵਾਈ ਸੈਨਾ, ਥਲ ਸੈਨਾ, ਜਲ ਸੈਨਾ ਦੇ ਉਪ ਮੁਖੀਆਂ ਨੇ ਤੇਜਸ ਜਹਾਜ਼ ’ਚ ਭਰੀ ਇਤਿਹਾਸਕ ਉਡਾਣ
Published : Sep 9, 2024, 10:56 pm IST
Updated : Sep 9, 2024, 10:56 pm IST
SHARE ARTICLE
Jodhpur:  Vice Chief of Air Staff (VCAS) Air Marshal AP Singh, Vice Chief of the Army Staff, Lt Gen NS Raja Subramani, Vice Chief of the Naval Staff, Vice Admiral Krishna Swaminathan after flying in the indigenous Tejas fighter jet in the skies over the Air Force Station Jodhpur. (PTI Photo)
Jodhpur: Vice Chief of Air Staff (VCAS) Air Marshal AP Singh, Vice Chief of the Army Staff, Lt Gen NS Raja Subramani, Vice Chief of the Naval Staff, Vice Admiral Krishna Swaminathan after flying in the indigenous Tejas fighter jet in the skies over the Air Force Station Jodhpur. (PTI Photo)

ਇਹ ਪਹਿਲਾ ਮੌਕਾ ਹੈ ਜਦੋਂ ਤਿੰਨਾਂ ਸੈਨਾਵਾਂ ਦੇ ਉਪ ਮੁਖੀਆਂ ਨੇ ਇਕੱਠੇ ਉਡਾਣ ਭਰੀ

ਜੋਧਪੁਰ/ਨਵੀਂ ਦਿੱਲੀ : ਭਾਰਤੀ ਹਵਾਈ ਸੈਨਾ, ਥਲ ਸੈਨਾ ਅਤੇ ਜਲ ਸੈਨਾ ਦੇ ਉਪ ਮੁਖੀਆਂ ਨੇ ਸੋਮਵਾਰ ਨੂੰ ਜੋਧਪੁਰ ’ਚ ਹਵਾਈ ਅਭਿਆਸ ਦੌਰਾਨ ਸਵਦੇਸ਼ੀ ਹਲਕੇ ਲੜਾਕੂ ਜਹਾਜ਼ (HAL) ਤੇਜਸ ਨੂੰ ਉਡਾਣ ਭਰੀ। 

ਹਵਾਈ ਫ਼ੌਜ ਦੇ ਡਿਪਟੀ ਚੀਫ ਏਅਰ ਮਾਰਸ਼ਲ ਏ.ਪੀ. ਸਿੰਘ ਨੇ ਮੁੱਖ ਲੜਾਕੂ ਜਹਾਜ਼ ਉਡਾਇਆ ਜਦਕਿ ਉਪ ਫ਼ੌਜ ਮੁਖੀ ਲੈਫਟੀਨੈਂਟ ਜਨਰਲ ਐਨ.ਐਸ. ਸਿੰਘ ਰਾਜਾ ਸੁਬਰਾਮਨੀ ਅਤੇ ਉਪ ਜਲ ਸੈਨਾ ਮੁਖੀ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਦੋ ਸੀਟਾਂ ਵਾਲੇ ਜਹਾਜ਼ ਵਿਚ ਉਡਾਣ ਭਰੀ। 

‘ਹਿੰਦੁਸਤਾਨ ਏਅਰੋਨੋਟਿਕਸ ਲਿਮਟਿਡ’ (HAL) ਵਲੋਂ ਵਿਕਸਤ, ਤੇਜਸ ਹਵਾਈ ਲੜਾਈ ਅਤੇ ਹਮਲਾਵਰ ਹਵਾਈ ਸਹਾਇਤਾ ਮਿਸ਼ਨਾਂ ਲਈ ਇਕ  ਸ਼ਕਤੀਸ਼ਾਲੀ ਜਹਾਜ਼ ਹੈ, ਜਦਕਿ  ਇਸ ਦੀ ਵਰਤੋਂ ਕਿਸੇ ਸਥਾਨ ਦੀ ਫੌਜੀ ਜਾਸੂਸੀ ਅਤੇ ਜਹਾਜ਼ ਵਿਰੋਧੀ ਕਾਰਵਾਈਆਂ ਲਈ ਵੀ ਕੀਤੀ ਜਾ ਸਕਦੀ ਹੈ। 

ਇਕ ਅਧਿਕਾਰੀ ਨੇ ਦਸਿਆ ਕਿ ਤਰੰਗ ਸ਼ਕਤੀ ਅਭਿਆਸ ’ਚ ਤਿੰਨਾਂ ਸੈਨਾਵਾਂ ਦੇ ਉਪ ਮੁਖੀਆਂ ਦੀ ਭਾਗੀਦਾਰੀ ਅੰਤਰ-ਖੇਤਰੀ ਸਹਿਯੋਗ ’ਤੇ  ਵੱਧ ਰਹੇ ਧਿਆਨ ਨੂੰ ਦਰਸਾਉਂਦੀ ਹੈ, ਜਿਸ ਦੇ ਤਹਿਤ ਫੌਜ, ਜਲ ਫ਼ੌਜ ਅਤੇ ਹਵਾਈ ਫੌਜ ਆਧੁਨਿਕ ਸਮੇਂ ਦੀਆਂ ਚੁਨੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ। 

ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਤਿੰਨਾਂ ਸੈਨਾਵਾਂ ਦੇ ਉਪ ਮੁਖੀਆਂ ਨੇ ਇਕੱਠੇ ਉਡਾਣ ਭਰੀ ਹੈ। ਉਨ੍ਹਾਂ ਕਿਹਾ ਕਿ ਇਹ ਏਕੀਕ੍ਰਿਤ ਰੱਖਿਆ ਸਮਰੱਥਾ, ਆਤਮ ਨਿਰਭਰਤਾ ਪ੍ਰਤੀ ਭਾਰਤ ਦੀ ਵਧਦੀ ਵਚਨਬੱਧਤਾ ਦਾ ਮਜ਼ਬੂਤ ਸਬੂਤ ਹੈ ਅਤੇ ਤਿੰਨਾਂ ਹਥਿਆਰਬੰਦ ਬਲਾਂ ਦੀ ਨਿਰਵਿਘਨ ਏਕੀਕ੍ਰਿਤ ਪਹੁੰਚ ਨੂੰ ਦਰਸਾਉਂਦਾ ਹੈ। 

ਭਾਰਤੀ ਹਵਾਈ ਫੌਜ ਵਲੋਂ ਆਯੋਜਿਤ ਤਰੰਗ ਸ਼ਕਤੀ ਅਭਿਆਸ ਦਾ ਉਦੇਸ਼ ਹਿੱਸਾ ਲੈਣ ਵਾਲੀਆਂ ਫੌਜਾਂ ਵਿਚਾਲੇ ਅੰਤਰ-ਕਾਰਜਸ਼ੀਲਤਾ ਨੂੰ ਮਜ਼ਬੂਤ ਕਰਨਾ ਹੈ।  ਭਾਗੀਦਾਰਾਂ ਦੀ ਇਕ  ਲੜੀ ਦੇ ਨਾਲ, ਭਾਰਤੀ ਹਵਾਈ ਫੌਜ ਦੀ ਅਗਵਾਈ ਵਾਲੇ ਅਭਿਆਸ ਦਾ ਉਦੇਸ਼ ਨੇੜਲੇ ਸਬੰਧਾਂ ਨੂੰ ਉਤਸ਼ਾਹਤ ਕਰਨਾ ਹੈ ਜੋ ਅਣਗਿਣਤ ਸਮਰੱਥਾਵਾਂ ਨਾਲ ਸਹਿਯੋਗ ਨੂੰ ਮਜ਼ਬੂਤ ਕਰਦੇ ਹਨ।  

ਉਨ੍ਹਾਂ ਕਿਹਾ ਕਿ ਮਿਸ਼ਨ ’ਚ ਤੇਜਸ ਨੂੰ ਸ਼ਾਮਲ ਕਰਨਾ ਭਾਰਤ ਦੇ ਰੱਖਿਆ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ’ਚ ਸਵਦੇਸ਼ੀ ਪਲੇਟਫਾਰਮਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦਾ ਹੈ। ਇਸ ਉਡਾਣ ਅਭਿਆਸ ਤੋਂ ਬਾਅਦ ਤਿੰਨਾਂ ਸੈਨਾਵਾਂ ਦੇ ਉਪ ਮੁਖੀਆਂ ਨੇ ਭਾਰਤ ਅਤੇ ਇਸ ਵਿਚ ਹਿੱਸਾ ਲੈਣ ਵਾਲੀਆਂ ਸਹਿਯੋਗੀ ਫੌਜਾਂ ਨਾਲ ਗੱਲਬਾਤ ਕੀਤੀ। 

ਤੇਜਸ ਜਹਾਜ਼ ਭਾਰਤੀ ਹਵਾਈ ਫ਼ੌਜ ਦਾ ਮੁੱਖ ਆਧਾਰ ਬਣਨ ਜਾ ਰਹੇ ਹਨ। 1 ਜੁਲਾਈ, 2016 ਨੂੰ, ਭਾਰਤੀ ਹਵਾਈ ਫੌਜ ਨੂੰ ਸ਼ੁਰੂਆਤੀ ਸੰਚਾਲਨ ਮਨਜ਼ੂਰੀ (ਆਈ.ਓ.ਸੀ.) ਦੇ ਨਾਲ ਪਹਿਲੇ ਦੋ ਤੇਜਸ ਜਹਾਜ਼ ਪ੍ਰਾਪਤ ਹੋਏ। ਜਹਾਜ਼ ਦੀ ਅੰਤਿਮ ਸੰਚਾਲਨ ਮਨਜ਼ੂਰੀ (ਐਫ.ਓ.ਸੀ.) ਦਾ ਐਲਾਨ ਫ਼ਰਵਰੀ 2019 ’ਚ ਕੀਤਾ ਗਿਆ ਸੀ। 

SHARE ARTICLE

ਏਜੰਸੀ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement