
ਪੁਲਿਸ ਨੇ ਕੀਤੇ ਦੋ ਵਿਅਕਤੀ ਗ੍ਰਿਫ਼ਤਾਰ
ਨਵੀਂ ਦਿੱਲੀ: ਅੱਜ ਨਿੱਜੀ ਟੀ. ਵੀ. ਚੈਨਲਾਂ ਲਈ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਜਿਸ ਵਿਚ ਇਹ ਕਿਹਾ ਗਿਆ ਹੈ ਕਿ ਕੇਬਲ ਟੈਲੀਵਿਜ਼ਨ ਨੈੱਟਵਰਕ ਐਕਟ, 1995 ਦੇ ਤਹਿਤ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਵਿਚ ਕਿਸੇ ਦੀ ਮਾਣਹਾਨੀ ਕਰਨ ਵਾਲੀ ਸਮੱਗਰੀ ਦਾ ਪ੍ਰਸਾਰਨ ਨਹੀਂ ਕਰਨਗੇ।
Advisory
ਦੱਸ ਦੇਈਏ ਕਿ ਮੁੰਬਈ ਪੁਲਿਸ ਕਮਿਸ਼ਨਰ ਨੇ ਬੀਤੇ ਦਿਨ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਸੀ ਕਿ ਮੁੰਬਈ ਕ੍ਰਾਈਮ ਬਰਾਂਚ ਨੇ ਇੱਕ ਨਵੇਂ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਿਸ ਦਾ ਨਾਮ 'ਫ਼ਰਜ਼ੀ ਟੀ. ਆਰੀ. ਪੀ. ਗਿਰੋਹ' ਹੈ। ਇਹ ਗਿਰੋਹ ਕਰੋੜਾਂ ਰੁਪਏ ਦੀ ਮੋਟੀ ਕਮਾਈ ਕਰ ਰਿਹਾ ਸੀ। ਮੁੰਬਈ ਪੁਲਿਸ ਨੇ ਦੋ ਹੋਰ ਚੈਨਲਾਂ ਦਾ ਪਤਾ ਲਗਾਇਆ ਹੈ, ਜਿਨ੍ਹਾਂ ਦਾ ਨਾਂਅ ਫਖਤ ਮਰਾਠੀ ਅਤੇ ਬਾਕਸ ਸਿਨੇਮਾ ਹੈ। ਇਹ ਚੈਨਲ ਪੈਸੇ ਦੇ ਕੇ ਲੋਕਾਂ ਦੇ ਘਰਾਂ 'ਚ ਚੈਨਲ ਚਲਾਉਂਣ ਦਾ ਕੰਮ ਕਰਦੇ ਸਨ ਅਤੇ ਇਸ ਮਾਮਲੇ 'ਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।