
ਚਿੱਠੀ 'ਚ ਦੋਸ਼ੀ ਲਿਖਦਾ ਹੈ ਕਿ ਉਸ ਦੀ ਦੋਸਤੀ ਮ੍ਰਿਤਕਾ ਨਾਲ ਸੀ ਅਤੇ ਇਹ ਗੱਲ ਉਸ ਦੇ ਪਰਵਾਰ ਨੂੰ ਪਸੰਦ ਨਹੀਂ ਸੀ
ਲਖਨਊ : ਉੱਤਰ ਪ੍ਰਦੇਸ਼ ਦੇ ਹਾਥਰਸ ਮਾਮਲੇ ਨੂੰ ਲੈ ਕੇ ਪੂਰਾ ਦੇਸ਼ ਪੀੜਤਾ ਨੂੰ ਨਿਆਂ ਦਿਵਾਉਣ ਦੀ ਮੰਗ ਕਰ ਰਿਹਾ ਹੈ।ਪਰ ਇਸ ਦੌਰਾਨ ਇਸ ਮਾਮਲੇ ਦੇ ਮੁੱਖ ਦੋਸ਼ੀ ਸੰਦੀਪ ਠਾਕੁਰ ਨੇ ਪੁਲਿਸ ਸੁਪਰਡੈਂਟ ਹਾਥਰਸ ਨੂੰ ਚਿੱਠੀ ਲਿਖ ਦਾਅਵਾ ਕੀਤਾ ਹੈ ਕਿ ਉਸ ਨੂੰ ਝੂਠੇ ਕੇਸ 'ਚ ਮ੍ਰਿਤਕਾ ਦੇ ਪਰਵਾਰ ਨੇ ਹੀ ਫਸਾਇਆ ਹੈ। ਚਿੱਠੀ 'ਚ ਉਹ ਲਿਖਦਾ ਹੈ ਕਿ ਉਸ ਦੀ ਦੋਸਤੀ ਮ੍ਰਿਤਕਾ ਨਾਲ ਸੀ ਅਤੇ ਇਹ ਗੱਲ ਉਸ ਦੇ ਪਰਵਾਰ ਨੂੰ ਪਸੰਦ ਨਹੀਂ ਸੀ।
Hathras Case : Accused write to SP, claim victim`s mother and brother killed her
ਇੰਨਾ ਹੀ ਨਹੀਂ 14 ਸਤੰਬਰ ਦੇ ਦਿਨ ਉਹ ਮ੍ਰਿਤਕਾ ਨੂੰ ਖੇਤ 'ਚ ਮਿਲਿਆ ਸੀ ਅਤੇ ਉਸ ਸਮੇਂ ਉਸ ਦੇ ਭਰਾ ਅਤੇ ਮਾਂ ਵੀ ਸਨ ਪਰ ਮ੍ਰਿਤਕਾ ਨੇ ਮੈਨੂੰ ਤੁਰਤ ਉਥੋਂ ਭੇਜ ਦਿਤਾ। ਇਸ ਤੋਂ ਬਾਅਦ ਮਾਂ ਅਤੇ ਭਰਾ ਨੇ ਉਸ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲਗੀਆਂ ਜਿਸ ਦੇ ਬਾਅਦ ਉਸ ਦੀ ਮੌਤ ਹੋ ਗਈ। ਸੰਦੀਪ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਚਿੱਠੀ 'ਤੇ ਹੋਰ ਦੋਸ਼ੀ ਰਵੀ, ਰਾਮੂ ਅਤੇ ਲਵਕੁਸ਼ ਨੇ ਨਾਂ ਲਿਖਿਆ ਅਤੇ ਅੰਗੂਠਾ ਲਗਾਇਆ।
Hathras Case : Accused write to SP, claim victim`s mother and brother killed her
ਚਿੱਠੀ ਸੰਦੀਪ ਨੇ ਲਿਖਿਆ ਹੈ ਕਿ ਮੈਨੂੰ 20 ਸਤੰਬਰ ਨੂੰ ਝੂਠੇ ਮੁਕੱਦਮੇ 'ਚ ਜੇਲ ਭੇਜਿਆ ਗਿਆ ਹੈ। ਮੇਰੇ 'ਤੇ ਦੋਸ਼ ਲਗਾਇਆ ਕਿ ਪਿੰਡ ਦੀ ਕੁੜੀ ਨਾਲ ਗਲਤ ਕੰਮ ਅਤੇ ਕੁੱਟਮਾਰ ਕੀਤੀ ਗਈ ਸੀ, ਜਿਸ ਦੀ ਬਾਅਦ 'ਚ ਮੌਤ ਹੋ ਗਈ। ਇਸ ਝੂਠੇ ਮਾਮਲੇ 'ਚ ਵੱਖ-ਵੱਖ ਦਿਨਾਂ 'ਚ ਪਿੰਡ ਦੇ ਤਿੰਨ ਹੋਰ ਲੋਕਾਂ ਲਵਕੁਸ਼, ਰਵੀ ਅਤੇ ਰਾਮੂ ਨੂੰ ਜੇਲ ਭੇਜਿਆ ਗਿਆ। ਉਹ ਮੇਰੇ ਰਿਸ਼ਤੇ 'ਚ ਚਾਚਾ ਹਨ।
ਪੀੜਤਾ ਪਿੰਡ ਦੀ ਚੰਗੀ ਕੁੜੀ ਸੀ, ਉਸ ਨਾਲ ਮੇਰੀ ਚੰਗੀ ਦੋਸਤੀ ਸੀ। ਮੁਲਾਕਾਤ ਤੋਂ ਬਾਅਦ ਮੇਰੀ ਅਤੇ ਉਸ ਦੀ ਕਦੇ-ਕਦੇ ਫ਼ੋਨ 'ਤੇ ਗੱਲ ਵੀ ਹੁੰਦੀ ਸੀ ਪਰ ਸਾਡੀ ਦੋਸਤੀ ਉਸ ਦੇ ਪਰਵਾਰ ਨੂੰ ਪਸੰਦ ਨਹੀਂ ਸੀ।