
ਰਾਮਵਿਲਾਸ ਪਾਸਵਾਨ ਦੇ ਦਿਲ ਅਤੇ ਗੁਰਦੇ ਨੇ ਸਹੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ ਸੀ
ਪਟਨਾ - ਮਰਹੂਮ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਮ੍ਰਿਤਕ ਦੇਹ ਨੂੰ ਅੱਜ ਦੁਪਹਿਰ 2 ਵਜੇ ਪਟਨਾ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਲਾਸ਼ ਨੂੰ ਲੋਕ ਜਨਸ਼ਕਤੀ ਪਾਰਟੀ ਦੇ ਸੂਬਾ ਦਫ਼ਤਰ ਵਿਖੇ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ। ਮ੍ਰਿਤਕ ਦੇਹ ਨੂੰ ਪਟਨਾ ਐਲਜੇਪੀ ਦਫ਼ਤਰ ਤੋਂ ਵਿਧਾਨ ਸਭਾ ਲਿਜਾਇਆ ਜਾਵੇਗਾ।
Ram Vilas Paswan
ਇਸ ਤੋਂ ਪਹਿਲਾਂ ਮਰਹੂਮ ਪਾਸਵਾਨ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਸਵੇਰੇ 10 ਵਜੇ ਉਹਨਾਂ ਦੀ ਰਿਹਾਇਸ਼ ਅਤੇ 12 ਵਜੇ ਜਨਪਥ ਵਿਖੇ ਹਸਪਤਾਲ ਤੋਂ ਸਿੱਧਾ ਲਿਆਂਦਾ ਜਾਵੇਗਾ। ਸ਼ਨੀਵਾਰ 10 ਅਕਤੂਬਰ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਪਟਨਾ ਵਿਚ ਕੀਤਾ ਜਾਵੇਗਾ। ਦੱਸ ਦਈਏ ਕਿ ਮੋਦੀ ਮੰਤਰੀ ਮੰਡਲ ਵਿਚ ਖ਼ਪਤਕਾਰ, ਖੁਰਾਕ ਅਤੇ ਜਨਤਕ ਵੰਡ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਸਿਹਤ ਖਰਾਬ ਰਹਿੰਦੀ ਸੀ
Ram Vilas Paswan
ਅਤੇ ਉਨ੍ਹਾਂ ਦੇ ਦਿਲ ਦਾ ਆਪ੍ਰੇਸ਼ਨ 3 ਅਕਤੂਬਰ ਨੂੰ ਦੇਰ ਰਾਤ ਇੱਕ ਨਿੱਜੀ ਹਸਪਤਾਲ ਵਿਚ ਦਿੱਲੀ ਵਿਖੇ ਕੀਤਾ ਗਿਆ ਸੀ। 24 ਅਗਸਤ ਤੋਂ ਉਹ ਲਗਾਤਾਰ ਦਰਦ ਨਾਲ ਜੂਝ ਰਹੇ ਸਨ ਅਤੇ ਪਿਛਲੇ ਕੁਝ ਹਫ਼ਤਿਆਂ ਤੋਂ ਹਸਪਤਾਲ ਵਿਚ ਦਾਖਲ ਸਨ। ਰਾਮ ਵਿਲਾਸ ਪਾਸਵਾਨ ਦੇ ਦਿਲ ਅਤੇ ਗੁਰਦੇ ਨੇ ਸਹੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ ਸੀ।
Union Minister Ram Vilas Paswan
ਇਸ ਦੇ ਕਾਰਨ ਕੁਝ ਦਿਨਾਂ ਲਈ ਉਹਨਾਂ ਨੂੰ ਆਈਸੀਯੂ ਵਿਚ ਏਸੀਐਮਓ (ਐਕਸਟਰਾਕੋਰਪੋਰਲ ਝਿੱਲੀ ਆਕਸੀਜਨ) ਮਸ਼ੀਨ ਦੇ ਸਮਰਥਨ ਤੇ ਰੱਖਿਆ ਗਿਆ। ਇਸ ਤੋਂ ਬਾਅਦ ਉਹਨਾਂ ਨੇ ਕੱਲ੍ਹ ਵੀਰਵਾਰ ਦੇ ਦਿਨ ਸ਼ਾਮ 6 ਵਜੇ ਕੇ 5 ਮਿੰਟ 'ਤੇ ਦਿੱਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਿਆ।