
ਮੋਦੀ ਨੇ ਆਪਣੇ ਲਈ 8400 ਕਰੋੜ ਦਾ ਜਹਾਜ਼ ਖਰੀਦਿਆ, ਏਨੇ 'ਚ ਹੋ ਜਾਣੀਆਂ ਸੀ ਸੈਨਿਕਾਂ ਦੀਆਂ ਲੋੜਾਂ ਪੂਰੀਆਂ
ਨਵੀਂ ਦਿੱਲੀ - ਵੀਵੀਆਈਪੀ ਜਹਾਜ਼ਾਂ ਦੀ ਪ੍ਰਾਪਤੀ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਹੈਰਾਨੀ ਜਤਾਈ ਹੈ ਕਿ ਮੋਦੀ ਦੇ ਜ਼ਹਾਜ 'ਤੇ ਖਰਚ ਕੀਤੀ ਗਈ ਰਾਸ਼ੀ ਵਿਚੋਂ ਸਿਆਚਿਨ-ਲੱਦਾਖ ਸਰਹੱਦ' ਤੇ ਤੈਨਾਤ ਸੈਨਿਕਾਂ ਲਈ ਕਿੰਨੀਆਂ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਹਨ।
VVIP Aircraft
ਖੇਤੀ ਸੁਧਾਰ ਕਾਨੂੰਨਾਂ ਖਿਲਾਫ਼ ਪੰਜਾਬ ਵਿਚ ਆਪਣੀ ਮੁਹਿੰਮ ਦੌਰਾਨ, ਕਾਂਗਰਸ ਨੇਤਾ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ‘ਤੇ ਹਵਾਈ ਜਹਾਜ਼ ਵਿਚ ਹਜ਼ਾਰਾਂ ਕਰੋੜਾਂ ਰੁਪਏ ਬਰਬਾਦ ਕਰਨ ਦਾ ਦੋਸ਼ ਲਗਾਇਆ ਸੀ। ਰਾਹੁਲ ਗਾਂਧੀ ਨੇ ਸਿਆਚਿਨ ਅਤੇ ਲੱਦਾਖ ਵਿਚ ਤੈਨਾਤ ਭਾਰਤੀ ਸੈਨਿਕਾਂ ਲਈ ਗਰਮ ਕੱਪੜੇ ਅਤੇ ਲੋੜੀਂਦੀਆਂ ਚੀਜ਼ਾਂ ਖਰੀਦਣ ਵਿਚ ਹੋ ਰਹੀ ਦੇਰੀ ਬਾਰੇ ਇਕ ਰਿਪੋਰਟ ਦਾ ਸਕਰੀਨ ਸ਼ਾਰਟ ਸਾਂਝਾ ਕਰਦਿਆਂ ਮੋਦੀ ਸਰਕਾਰ 'ਤੇ ਹਮਲਾ ਬੋਲਿਆ।
PM ने अपने लिए 8400 करोड़ का हवाई जहाज़ ख़रीदा।
— Rahul Gandhi (@RahulGandhi) October 8, 2020
इतने में सियाचिन-लद्दाख़ सीमा पे तैनात हमारे जवानों के लिए कितना कुछ ख़रीदा जा सकता था:
गरम कपड़े: 30,00,000
जैकेट, दस्ताने: 60,00,000
जूते: 67,20,000
ऑक्सिजन सिलेंडर: 16,80,000
PM को सिर्फ़ अपनी इमेज की चिंता है सैनिकों की नहीं। pic.twitter.com/uQf038BiJj
ਉਹਨਾਂ ਨੇ ਲਿਖਿਆ, 'ਪ੍ਰਧਾਨ ਮੰਤਰੀ ਨੇ ਆਪਣੇ ਲਈ 8400 ਕਰੋੜ ਦਾ ਜਹਾਜ਼ ਖਰੀਦਿਆ। ਇਸ ਰਾਸ਼ੀ ਨਾਲ ਸਿਆਚਿਨ-ਲੱਦਾਖ ਸਰਹੱਦ 'ਤੇ ਤੈਨਾਤ ਸਾਡੇ ਸਿਪਾਹੀਆਂ ਲਈ ਬਹੁਤ ਕੁਝ ਖਰੀਦਿਆ ਜਾ ਸਕਦਾ ਹੈ - ਗਰਮ ਕੱਪੜੇ: 30,00,000, ਜੈਕਟ, ਦਸਤਾਨੇ: 60,00,000, ਜੁੱਤੇ: 67,20,000, ਆਕਸੀਜਨ ਸਿਲੰਡਰ: 16,80,000. ਪ੍ਰਧਾਨ ਮੰਤਰੀ ਨੂੰ ਸਿਰਫ਼ ਆਪਣੇ ਅਕਸ ਦੀ ਚਿੰਤਾ ਹੈ ਨਾ ਕਿ ਸੈਨਿਕਾਂ ਦੀ।
Rahul Gandhi Tweet
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਵੀਵੀਆਈਪੀ ਲਈ ਇਕ ਜਹਾਜ਼ ਖਰੀਦਣ' ਤੇ ਹਮਲਾ ਕਰਦੇ ਹੋਏ ਉਨ੍ਹਾਂ ਨੇ ਪੰਜਾਬ ਦੇ ਨੂਰਪੁਰ 'ਚ ਕਿਹਾ,' ਇਕ ਪਾਸੇ, ਪ੍ਰਧਾਨ ਮੰਤਰੀ ਮੋਦੀ ਨੇ 8 ਹਜ਼ਾਰ ਕਰੋੜ ਵਿਚ 2 ਜਹਾਜ਼ ਖਰੀਦੇ ਹਨ। ਦੂਜੇ ਪਾਸੇ ਚੀਨ ਸਾਡੀਆਂ ਸਰਹੱਦਾਂ 'ਤੇ ਹੈ ਅਤੇ ਸਾਡੇ ਸੁਰੱਖਿਆ ਬਲ ਸਾਡੀ ਹਿਫਾਜ਼ਤ ਲਈ ਭਾਰੀ ਠੰਢ ਦਾ ਸਾਹਮਣਾ ਕਰ ਰਹੇ ਹਨ।
Rahul Gandhi, modi
ਦੂਜੇ ਪਾਸੇ ਸਰਕਾਰੀ ਸੂਤਰਾਂ ਨੇ ਕਿਹਾ ਕਿ ਵੀਵੀਆਈਪੀ ਜਹਾਜ਼ਾਂ ਦੀ ਖਰੀਦ ਪ੍ਰਕਿਰਿਆ ਯੂਪੀਏ ਸਰਕਾਰ ਦੇ ਸਮੇਂ ਹੀ ਸ਼ੁਰੂ ਹੋਈ ਸੀ ਅਤੇ ਮੋਦੀ ਸਰਕਾਰ ਨੇ ਉਸ ਪ੍ਰਕਿਰਿਆ ਨੂੰ ਹੀ ਅੱਗੇ ਵਧਾਇਆ ਹੈ। ਇਸ ਤੋਂ ਇਲਾਵਾ ਇਹ ਹਵਾਈ ਜਹਾਜ਼ ਸਿਰਫ਼ ਪ੍ਰਧਾਨ ਮੰਤਰੀ ਮੋਦੀ ਲਈ ਨਹੀਂ, ਬਲਕਿ ਬਾਕੀ ਵੀਵੀਆਈਪੀ ਲਈ ਵੀ ਹਨ ਅਤੇ ਇਹ ਭਾਰਤੀ ਹਵਾਈ ਫੌਜ ਨਾਲ ਸਬੰਧਤ ਹਨ ਨਾ ਕਿ ਪ੍ਰਧਾਨ ਮੰਤਰੀ ਨਾਲ। ਇਹ ਜਹਾਜ਼ ਨਵੇਂ ਨਹੀਂ ਹਨ, ਪਰ ਬੋਇੰਗ ਨੇ ਵੀਵੀਆਈਪੀ ਯਾਤਰਾਵਾਂ ਲਈ ਇਸ ਵਿਚ ਕੁਝ ਵਿਸ਼ੇਸ਼ ਬਦਲਾਅ ਕੀਤੇ ਹਨ।