'ਅਕਾਲ ਪੁਰਖ ਨੇ ਮੈਨੂੰ ਸ਼ੁਭ ਕਰਮਨ ਲਈ ਲੜਣ ਦਾ ਬਲ ਬਖ਼ਸ਼ਿਆ'
ਲਖਨਊ: ਲਖੀਮਪੁਰ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਅੱਜ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋਏ ਜਿੱਥੇ ਪੁਲਿਸ ਦੇ ਉੱਚ ਅਧਿਕਾਰੀ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਹਨ।
ਹੋਰ ਵੀ ਪੜ੍ਹੋ: ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਆਪਣੇ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਦਾ ਕੀਤਾ ਦੌਰਾ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਪਰਾਧ ਸ਼ਾਖਾ ਦੇ ਸਾਹਮਣੇ ਆਸ਼ੀਸ਼ ਮਿਸ਼ਰਾ ਦੇ ਪੇਸ਼ ਹੋਣ ਤੋਂ ਬਾਅਦ ਆਪਣੀ ਭੁੱਖ ਹੜਤਾਲ ਅਤੇ ਮੌਨ ਵਰਤ ਨੂੰ ਖਤਮ ( Navjot Sidhu ends hunger strike) ਕਰ ਦਿੱਤਾ ਹੈ।
ਹੋਰ ਵੀ ਪੜ੍ਹੋ: ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਵਰਗੇ ਦੇਸ਼ਾਂ 'ਚ ਪੱਕੇ ਹੋਣ ਦਾ ਜਾਣੋ ਕੀ ਹੈ ਤਰੀਕਾ
ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਕਿ ਲਖੀਮਪੁਰ ਹਿੰਸਾ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੇ ( Navjot Sidhu ends hunger strike) ਸਮਰਪਣ ਤੋਂ ਬਾਅਦ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰ ਨਾਲ ਆਪਣਾ ਵਰਤ ਤੋੜ ਦਿੱਤਾ। ਉਹਨਾਂ ਲਿਖਿਆ ਕਿ ਰੱਬ ਨੇ ਮੈਨੂੰ ਇੱਕ ਨਿਰਪੱਖ ਮਕਸਦ ਲਈ ਲੜਨ ਦੀ ਤਾਕਤ ਦਿੱਤੀ ਹੈ ਅਤੇ ਸੱਚ ਦੀ ਸਦਾ ਫ਼ਤਿਹ ਹੋਵੇਗੀ।
ਹੋਰ ਵੀ ਪੜ੍ਹੋ: ਆਰਯਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ BYJU's ਨੇ ਸ਼ਾਹਰੁਖ ਖਾਨ ਦੇ ਸਾਰੇ ਇਸ਼ਤਿਹਾਰਾਂ ’ਤੇ ਲਗਾਈ ਰੋਕ
Broke my fast with family of Raman Kashyap … After Ashish Mishra surrenders to join investigations.
— Navjot Singh Sidhu (@sherryontopp) October 9, 2021
The Almighty gave me the strength to fight for a Just cause … Path of Truth will always Triumph !! #SatyamevJayate pic.twitter.com/aIwgjAsnWx