ਆਰਯਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ BYJU's ਨੇ ਸ਼ਾਹਰੁਖ ਖਾਨ ਦੇ ਸਾਰੇ ਇਸ਼ਤਿਹਾਰਾਂ ’ਤੇ ਲਗਾਈ ਰੋਕ
Published : Oct 9, 2021, 1:40 pm IST
Updated : Oct 9, 2021, 1:46 pm IST
SHARE ARTICLE
BYJU's puts stop on Shahrukh Khans all Ads
BYJU's puts stop on Shahrukh Khans all Ads

ਸ਼ਾਹਰੁਖ ਖਾਨ ਨੂੰ ਪੁੱਤਰ ਆਰਯਨ ਦੇ ਕਾਰਨ ਕਰੋੜਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

ਮੁੰਬਈ: ਬਾਲੀਵੁੱਡ ਦੇ ਬਾਦਸ਼ਾਹ ਕਹੇ ਜਾਣ ਵਾਲੇ ਸ਼ਾਹਰੁਖ ਖਾਨ (Shahrukh Khan) ਨੂੰ ਉਨ੍ਹਾਂ ਦੇ ਪੁੱਤਰ ਆਰਯਨ ਖਾਨ ਦੇ ਕਾਰਨ ਕਰੋੜਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ, ਆਰਯਨ ਖਾਨ (Aryan Khan) ਮੁੰਬਈ ਡਰੱਗਸ ਮਾਮਲੇ (Drugs Case) ਵਿਚ ਜੇਲ੍ਹ ਵਿਚ ਹੈ। ਮੀਡੀਆ ਰਿਪੋਰਟ ਦੇ ਅਨੁਸਾਰ, ਵਿਦਿਅਕ ਤਕਨਾਲੋਜੀ ਕੰਪਨੀ ਬਾਈਜੂ (BYJU's) ਦੇ ਐਡ-ਟੈਕ ਮੁਖੀ ਨੇ ਸ਼ਾਹਰੁਖ ਦੇ ਸਾਰੇ ਇਸ਼ਤਿਹਾਰਾਂ (Ads) 'ਤੇ ਪਾਬੰਦੀ (Paused) ਲਗਾ ਦਿੱਤੀ ਹੈ।

ਹੋਰ ਪੜ੍ਹੋ: ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਵਰਗੇ ਦੇਸ਼ਾਂ 'ਚ ਪੱਕੇ ਹੋਣ ਦਾ ਜਾਣੋ ਕੀ ਹੈ ਤਰੀਕਾ

PHOTOPHOTO

ਰਿਪੋਰਟ ਦੇ ਅਨੁਸਾਰ, ਬਾਈਜੂ ਸ਼ਾਹਰੁਖ ਖਾਨ ਲਈ ਸਭ ਤੋਂ ਵੱਡੇ ਸਪਾਂਸਰਸ਼ਿਪ ਸੌਦਿਆਂ ਵਿਚੋਂ ਇੱਕ ਸੀ। ਬਾਈਜੂ ਆਪਣੇ ਬ੍ਰਾਂਡ ਦਾ ਸਮਰਥਨ ਕਰਨ ਲਈ ਅਦਾਕਾਰ ਨੂੰ ਸਾਲਾਨਾ 3-4 ਕਰੋੜ ਰੁਪਏ ਅਦਾ ਕਰਦਾ ਹੈ। ਸ਼ਾਹਰੁਖ 2017 ਤੋਂ ਇਸ ਬ੍ਰਾਂਡ ਅੰਬੈਸਡਰ (Brand Ambassador) ਹਨ। ਇਸ ਤੋਂ ਇਲਾਵਾ, ਅਭਿਨੇਤਾ LG, ਦੁਬਈ ਟੂਰਿਜ਼ਮ, ICICI ਅਤੇ ਰਿਲਾਇੰਸ ਜਿਓ ਵਰਗੀਆਂ ਬਹੁਤ ਸਾਰੀਆਂ ਕੰਪਨੀਆਂ ਦਾ ਚਿਹਰਾ ਵੀ ਹਨ।

ਹੋਰ ਪੜ੍ਹੋ: ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਆਪਣੇ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਦਾ ਕੀਤਾ ਦੌਰਾ

PHOTOPHOTO

ਹੋਰ ਪੜ੍ਹੋ: 12 ਅਕਤੂਬਰ ਨੂੰ ਦੇਸ਼ ਭਰ ਚ ਸ਼ਹੀਦ ਕਿਸਾਨ ਦਿਵਸ ਮਨਾਉਣ ਦਾ ਕੀਤਾ ਐਲਾਨ

ਦੱਸਿਆ ਜਾ ਰਿਹਾ ਹੈ ਕਿ ਕੰਪਨੀ ਪਿਛਲੇ ਕੁਝ ਦਿਨਾਂ ਤੋਂ ਟਵਿੱਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਖ਼ਤ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ। ਇਹੀ ਕਾਰਨ ਹੈ ਕਿ ਉਸ ਨੇ ਐਡਵਾਂਸ ਬੁਕਿੰਗ ਦੇ ਬਾਵਜੂਦ ਅਭਿਨੇਤਾ ਨਾਲ ਜੁੜੇ ਸਾਰੇ ਇਸ਼ਤਿਹਾਰਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਦਰਅਸਲ, ਸੋਸ਼ਲ ਮੀਡੀਆ 'ਤੇ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੇ ਬੇਟੇ ਆਰਯਨ ਖਾਨ ਨੂੰ ਲੈ ਕੇ ਲੋਕ ਕਾਫੀ ਗੁੱਸੇ ਵਿਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਵਿਅਕਤੀ ਤੋਂ ਲਰਨਿੰਗ ਐਪ (Learning App) ਨੂੰ ਉਤਸ਼ਾਹਿਤ ਕਰਨਾ ਸਹੀ ਨਹੀਂ ਹੈ, ਜੋ ਖੁਦ ਆਪਣੇ ਬੱਚੇ ਨੂੰ ਕਦਰਾਂ ਕੀਮਤਾਂ ਅਤੇ ਕਾਨੂੰਨ ਬਾਰੇ ਜਾਣਕਾਰੀ ਨਹੀਂ ਦੇ ਸਕਦਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement