Haryana Election: ਸੋਦਾ ਸਾਧ ਦੇ ਸਾਬਕਾ ਜੇਲ੍ਹਰ ਚਰਖੀ ਦਾਦਰੀ ਵਿਧਾਨ ਸਭਾ ਸੀਟ ਤੋਂ ਜਿੱਤੇ
Published : Oct 9, 2024, 3:37 pm IST
Updated : Oct 9, 2024, 3:37 pm IST
SHARE ARTICLE
Soda Sadh's ex-jailer Charkhi won from Dadri assembly seat
Soda Sadh's ex-jailer Charkhi won from Dadri assembly seat

Haryana Election: ਸਾਬਕਾ ਜੇਲ੍ਹ ਸੁਪਰਡੈਂਟ ਸਾਂਗਵਾਨ ਨੇ ਕਾਂਗਰਸ ਦੀ ਮਨੀਸ਼ਾ ਸਾਂਗਵਾਨ ਨੂੰ 1,957 ਵੋਟਾਂ ਨਾਲ ਹਰਾਇਆ।

 

Haryana Election:  ਡੇਰਾ ਸੋਦਾ ਸਾਧ ਦੇ ਸਾਬਕਾ ਜੇਲ੍ਹਰ ਸੁਨੀਲ ਸਾਂਗਵਾਨ ਨੇ ਹਰਿਆਣਾ ਦੀ ਚਰਖੀ ਦਾਦਰੀ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਵਜੋਂ ਜਿੱਤ ਦਰਜ ਕੀਤੀ ਹੈ।

ਸਾਬਕਾ ਜੇਲ੍ਹ ਸੁਪਰਡੈਂਟ ਸਾਂਗਵਾਨ ਨੇ ਕਾਂਗਰਸ ਦੀ ਮਨੀਸ਼ਾ ਸਾਂਗਵਾਨ ਨੂੰ 1,957 ਵੋਟਾਂ ਨਾਲ ਹਰਾਇਆ। ਹਰਿਆਣਾ 'ਚ ਵਿਧਾਨ ਸਭਾ ਚੋਣਾਂ ਲਈ 5 ਅਕਤੂਬਰ ਨੂੰ ਵੋਟਿੰਗ ਹੋਈ ਸੀ ਜਦਕਿ ਮੰਗਲਵਾਰ ਨੂੰ ਨਤੀਜੇ ਐਲਾਨੇ ਗਏ ਸਨ। ਸਾਂਗਵਾਨ ਨੇ ਹਾਲ ਹੀ ਵਿੱਚ ਸਵੈ-ਇੱਛਤ ਸੇਵਾਮੁਕਤੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਉਹ ਆਖਰੀ ਵਾਰ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਤਾਇਨਾਤ ਸਨ ਅਤੇ 5 ਅਕਤੂਬਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਹ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਦੇ ਪੁੱਤਰ ਹਨ। ਸੁਨੀਲ ਸਾਂਗਵਾਨ ਆਪਣੇ ਕਾਰਜਕਾਲ ਦੌਰਾਨ ਕਈ ਜੇਲ੍ਹਾਂ ਦੇ ਸੁਪਰਡੈਂਟ ਸਨ, ਜਿਨ੍ਹਾਂ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵੀ ਸ਼ਾਮਲ ਹੈ ਜਿੱਥੇ ਸੌਦਾ ਸਾਧ ਬੰਦ ਹੈ। ਉਹ ਪੰਜ ਸਾਲ ਤੱਕ ਸੁਨਾਰੀਆ ਜੇਲ੍ਹ ਵਿੱਚ ਤਾਇਨਾਤ ਰਿਹਾ।

ਪਿਛਲੇ ਹਫ਼ਤੇ ਸੌਦਾ ਸਾਧ ਹਰਿਆਣਾ ਸਰਕਾਰ ਤੋਂ 20 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਸੀ। ਸਿੰਘ ਆਪਣੇ ਦੋ ਪੈਰੋਕਾਰਾਂ ਨਾਲ ਬਲਾਤਕਾਰ ਦੇ ਦੋਸ਼ ਵਿੱਚ 2017 ਤੋਂ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ।
  ਡੇਰਾ ਮੁਖੀ ਅਤੇ ਤਿੰਨ ਹੋਰਾਂ ਨੂੰ 2019 ਵਿੱਚ 2002 ਵਿੱਚ ਇੱਕ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ।
  ਜਦੋਂ ਸਾਂਗਵਾਨ ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਸਨ ਤਾਂ ਸਿੰਘ ਨੂੰ ਕਈ ਵਾਰ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ।

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement