
ਉਤਰ ਪ੍ਰਦੇਸ਼ ਵਿਚ ਵੀਰਵਾਰ ਸ਼ਾਮ ਅਤੇ ਸ਼ੁਕਰਵਾਰ ਸਵੇਰੇ ਤੱਕ ਚਾਰ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਕੁੱਲ 15 ਲੋਕਾਂ ਦੀ ਮੌਤ ਹੋ ਗਈ ਜਦਕਿ 97 ਲੋਕ ਜ਼ਖਮੀ ਹੋਏ ਹਨ।
ਉਤੱਰ ਪ੍ਰਦੇਸ਼ , ( ਭਾਸ਼ਾ ) : ਉਤਰ ਪ੍ਰਦੇਸ਼ ਵਿਚ ਵੀਰਵਾਰ ਸ਼ਾਮ ਅਤੇ ਸ਼ੁਕਰਵਾਰ ਸਵੇਰੇ ਤੱਕ 12 ਘੰਟਿਆਂ ਵਿਚ ਚਾਰ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਕੁੱਲ 15 ਲੋਕਾਂ ਦੀ ਮੌਤ ਹੋ ਗਈ ਜਦਕਿ 97 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿਚੋਂ ਤਿੰਨ ਹਾਦਸੇ ਅੱਜ ਸਵੇਰੇ ਹੋਏ। ਬੰਦਾਯੂ ਜ਼ਿਲ੍ਹੇ ਦੇ ਗੁਨੌਰ ਖੇਤਰ ਵਿਚ ਸਵੇਰੇ ਰੋਡਵੇਜ਼ ਬੱਸ ਅਤੇ ਬੋਲੇਰੀ ਦੀ ਟੱਕਰ ਵਿਚ 6 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
Lalitpur Accident
ਇਨ੍ਹਾਂ ਵਿਚ ਇਕ ਸਾਲ ਦੀ ਬੱਚੀ, ਦੋ ਔਰਤਾਂ ਅਤੇ ਤਿੰਨ ਪੁਰਸ਼ ਸ਼ਾਮਲ ਹਨ। ਦੋਨਾਂ ਵਾਹਨਾਂ ਵਿਚ ਸਵਾਰ ਕੁੱਲ 19 ਲੋਕ ਜ਼ਖਮੀ ਹੋ ਗਏ। ਬੋਲੇਰੋ ਸਵਾਰ ਏਟਾ ਤੋਂ ਨੈਨੀਤਾਲ ਜਾ ਰਹੇ ਸਨ। ਨਨੌਰਾ-ਬੰਦਾਯੂ ਰਸਤੇ ਤੇ ਸਥਿਤ ਕਾਲਕਾ ਮੰਦਰ ਦੇ ਨੇੜੇ ਸਵਰੇ ਲਗਭਗ 7 ਵਜੇ ਬੰਦਾਯੂ ਤੋਂ ਦਿੱਲੀ ਜਾ ਰਹੀ ਰੋਡਵੇਜ਼ ਦੀ ਬੱਸ ਨਾਲ ਬੋਲੇਰੋ ਦੀ ਟੱਕਰ ਹੋ ਗਈ। ਮੁਜ਼ਫੱਰਨਗਰ ਵਿਖੇ ਮੇਰਠ-ਕਰਨਾਲ ਹਾਈਵੇਅ ਤੇ ਫੁਗਾਣਾ ਖੇਤਰ ਵਿਚ ਸਵੇਰੇ ਟਰੱਕ ਅਤੇ ਟਰੈਕਟਰ ਦੀ ਟੱਕਰ ਵਿਚ ਚਾਰ ਸਕੇ ਭਰਾਵਾਂ ਦੀ ਮੌਤ ਦੀ ਖ਼ਬਰ ਹੈ।
Accident
ਇਹ ਮੰਡੀ ਵਿਚ ਫਸਲ ਵੇਚਣ ਤੋਂ ਬਾਅਦ ਘਰ ਵਾਪਸ ਆ ਰਹੇ ਸਨ। ਕੰਨੌਜ ਦੇ ਤਿਰਵਾ ਖੇਤਰ ਵਿਖੇ ਆਗਰਾ-ਲਖਨਊ ਐਕਸਪ੍ਰੈਸ ਵੇਅ ਤੇ ਸਵੇਰੇ ਤੜਕਸਾਰ ਦਿੱਲੀ ਤੋਂ ਮੁਜ਼ਫੱਰਪੁਰ ਜਾ ਰਹੀ ਬੱਸ ਪਲਟ ਗਈ। ਇਸ ਘਟਨਾ ਦੌਰਾਨ ਬੱਸ ਵਿਚ ਸਵਾਰ 46 ਯਾਤਰੀ ਜ਼ਖਮੀ ਹੋ ਗਏ। ਇਹ ਸਾਰੇ ਬੱਸ ਕਿਰਾਏ ਤੇ ਲੈ ਕੇ ਛਠ ਪੂਜਾ ਲਈ ਦਿੱਲੀ ਤੋਂ ਬਿਹਾਰ ਜਾ ਰਹੇ ਸਨ।
ਲਲਿਤਪੁਰ ਦੇ ਤਾਲਬੇਹਟ ਨੇੜੇ ਬੀਤੀ ਸ਼ਾਮ ਗਊ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਇਕ ਪਿਕਅਪ ਦੇ ਪਲਟ ਜਾਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 32 ਜ਼ਖਮੀ ਹੋ ਗਏ । ਇਹ ਸਾਰੇ ਅੋਰਛਾ ਸਥਿਤ ਰਾਮਰਾਜਾ ਮੰਦਰ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸਨ ।