
ਜੀਵ–ਵਿਗਿਆਨ ਦੇ ਪ੍ਰਸ਼ਨ–ਪੱਤਰ ਵਿੱਚ ਪੰਜ ਦੀ ਥਾਂ ਹੁਣ ਚਾਰ ਭਾਗ ਹੋਣਗੇ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਸਕੂਲ ਕਾਲਜ ਕਾਫੀ ਸਮੇਂ ਤੋਂ ਬੰਦ ਹਨ। ਇਸ ਦੇ ਚਲਦੇ ਅੱਜ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ 10ਵੀਂ ਅਤੇ 12ਵੀਂ ਜਮਾਤ ਦੇ ਪ੍ਰੀਖਿਆ ਪੈਟਰਨ ’ਚ ਤਬਦੀਲੀ ਕੀਤੀ ਗਈ ਹੈ। ਜਿਨ੍ਹਾਂ ਸਟੂਡੈਂਟ ਨੇ ਇਸ ਸੈਸ਼ਨ ਹੋਇਆ ਬਦਲਾਵ ਵੇਖਣਾ ਹੈ ਤੇ ਸੀਬੀਐੱਸਈ ਦੀ ਵੈਬਸਾਈਟ ਤੇ ਜਾਓ। ਇਹ ਤਬਦੀਲੀ ਇਸੇ ਸੈਸ਼ਨ ਭਾਵ ਵਿਦਿਅਕ ਸੈਸ਼ਨ 2020-21 ਤੋਂ ਲਾਗੂ ਹੋਵੇਗੀ। ਪ੍ਰੀਖਿਆ ਦੇ ਪੈਟਰਨ ’ਚ ਤਬਦੀਲੀ ਸੈਂਪਲ ਪੇਪਰ ਤੋਂ ਚੈੱਕ ਕੀਤੀ ਜਾ ਸਕਦੀ ਹੈ। ਇਹ ਸੈਂਪਲ ਪੇਪਰ ਆਫ਼ੀਸ਼ੀਅਲ ਵੈੱਬਸਾਈਟ ਉੱਤੇ ਮੌਜੂਦ ਹੈ।
ਕੀ ਹੈ ਬਦਲਾਵ --10ਵੀਂ ਜਮਾਤ ਦਾ ਪ੍ਰੀਖਿਆ ਪੈਟਰਨ
ਸੀਬੀਐੱਸਈ 10ਵੀਂ ਦੇ ਹਿੰਦੀ ਦੇ ਵਿਸ਼ੇ ਵਿੱਚ ਹੁਣ ਸਿਰਫ਼ ਦੋ ਹੀ ਸੈਕਸ਼ਨਾਂ ਵਿੱਚ ਪ੍ਰਸ਼ਨ ਹੋਣਗੇ। ਪਹਿਲੇ ਸੈਕਸ਼ਨ ਵਿੱਚ ਸਿਰਫ਼ ਆਬਜੈਕਟਿਵ ਟਾਈਪ ਪ੍ਰਸ਼ਨ ਹੋਣਗੇ, ਜਦ ਕਿ ਦੂਜੇ ਸੈਕਸ਼ਨ ਵਿੱਚ ਛੋਟੇ ਤੇ ਲੰਮੇ ਉੱਤਰਾਂ ਵਾਲੇ ਪ੍ਰਸ਼ਨ ਪੁੱਛੇ ਜਾਣਗੇ। ਹੁਣ ਤੱਕ ਹਿੰਦੀ ਵਿੱਚ ਚਾਰ ਸੈਕਸ਼ਨਾਂ ਵਿੱਚ ਪ੍ਰਸ਼ਨ ਪੁੱਛੇ ਜਾਂਦੇ ਸਨ ਪਰ ਨਵੇਂ ਪੈਟਰਨ ਅਨੁਸਾਰ ਹਿੰਦੀ ਦੇ ਪਹਿਲੇ ਸੈਕਸ਼ਨ ਵਿੱਚ 40ਅੰਕ ਤੇ ਦੂਜੇ ਸੈਕਸ਼ਨ ਵਿੱਚ 40 ਅੰਕਾਂ ਦੇ ਪ੍ਰਸ਼ਨ ਹੋਣਗੇ।
12ਵੀਂ ਦਾ ਪ੍ਰੀਖਿਆ ਪੈਟਰਨ
CBSE ਨੇ 12ਵੀਂ ਅੰਗਰੇਜ਼ੀ ਦੇ ਵਿਸ਼ੇ ਵਿੱਚ ਵੀ ਤਬਦੀਲੀ ਕੀਤੀ ਹੈ। ਹੁਣ ਤੱਕ ਅੰਗਰੇਜ਼ੀ ਵਿੱਚ ਤਿੰਨ ਸੈਕਸ਼ਨਾਂ ’ਚ ਸੁਆਲ ਪੁੱਛੇ ਜਾਂਦੇ ਸਨ ਪਰ ਹੁਣ ਸੈਕਸ਼ਨ ਦੋ ਰਹਿਣਗੇ। ਪਹਿਲੇ ਸੈਕਸ਼ਨ ਵਿੱਚ ਬਹੁ–ਵਿਕਲਪ ਕਿਸਮ ਦੇ ਪ੍ਰਸ਼ਨ ਤੇ ਦੂਜੇ ਵਿੱਚ ਛੋਟੇ ਤੇ ਲੰਮੇ ਉੱਤਰਾਂ ਵਾਲੇ ਪ੍ਰਸ਼ਨ ਹੋਣਗੇ। ਇਹ ਤਬਦੀਲੀ ਵੀ ਸੈਸ਼ਨ 2021 ਦੀ ਪ੍ਰੀਖਿਆ ਲਈ ਹੈ। ਜੀਵ–ਵਿਗਿਆਨ ਦੇ ਪ੍ਰਸ਼ਨ–ਪੱਤਰ ਵਿੱਚ ਪੰਜ ਦੀ ਥਾਂ ਹੁਣ ਚਾਰ ਭਾਗ ਹੋਣਗੇ। ਪ੍ਰਸ਼ਨਾਂ ਦੀ ਗਿਣਤੀ 27 ਤੋਂ ਵਧਾ ਕੇ 33 ਕਰ ਦਿੱਤੀ ਗਈ ਹੈ।