
ਟਾਟਾ ਗਰੁੱਪ ਦੀ ਹੈਲਥਕੇਅਰ ਯੂਨਿਟ ਬਣਾਵੇਗੀ ਕੋਵਿਡ-19 ਟੈਸਟ ਕਿੱਟ
ਨਵੀਂ ਦਿੱਲੀ: ਟਾਟਾ ਗਰੁੱਪ ਦੀ ਹੈਲਥਕੇਅਰ ਯੂਨਿਟ ਟਾਟਾ ਮੈਡੀਕਲ ਐਂਡ ਡਾਇਗਨੋਸਟਿਕਸ ਹੁਣ ਕੋਵਿਡ-19 ਟੈਸਟ ਕਿੱਟ ਤਿਆਰ ਕਰਨ ਜਾ ਰਹੀ ਹੈ। ਕੰਪਨੀ ਨੇ ਸੋਮਵਾਰ ਨੂੰ ਕੋਵਿਡ-19 ਟੈਸਟ ਕਿੱਟ ਲਾਂਚ ਕੀਤੀ।
TATA Group
ਟਾਟਾ ਵੱਲੋਂ ਤਿਆਰ ਕੀਤੀ ਜਾਣ ਵਾਲੀ ਇਹ ਟੈਸਟ ਕਿੱਟ ਦਸੰਬਰ ਮਹੀਨੇ ਤੋਂ ਦੇਸ਼ ਭਰ ਦੀਆਂ ਲੈਬੋਰੇਟਰੀਆਂ ਵਿਚ ਉਪਲਬਧ ਕਰਵਾ ਦਿੱਤੀ ਜਾਵੇਗੀ। ਟਾਟਾ ਦੇ ਸੀਈਓ ਗਿਰਿਸ਼ ਕ੍ਰਿਸ਼ਣਮੂਰਤੀ ਨੇ ਨਿਊਜ਼ ਏਜੰਸੀ ਨਾਲ ਇਹ ਜਾਣਕਾਰੀ ਸਾਂਝੀ ਕੀਤੀ।
Covid-19
ਇਸ ਟੈਸਟ ਕਿੱਟ ਨੂੰ ਸਰਕਾਰ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ। ਇਹ ਕਿੱਟ ਜਾਂਚ ਤੋਂ 90 ਮਿੰਟ ਬਾਅਦ ਨਤੀਜੇ ਦੇਵੇਗੀ। ਇਸ ਕਿੱਟ ਨੂੰ ਚੇਨਈ ਸਥਿਤ ਟਾਟਾ ਪਲਾਂਟ ਵਿਚ ਤਿਆਰ ਕੀਤਾ ਜਾਵੇਗਾ। ਸੀਈਓ ਨੇ ਦੱਸਿਆ ਕਿ ਇਸ ਪਲਾਂਟ ਵਿਚ ਹਰ ਮਹੀਨੇ 10 ਲੱਖ ਟੈਸਟ ਕਿੱਟ ਤਿਆਰ ਕਰਨ ਦੀ ਸਮਰੱਥਾ ਹੈ।
COVID-19 test
ਟਾਟਾ ਗਰੁੱਪ ਨੇ ਇਹ ਟੈਸਟ ਕਿੱਟ ਅਜਿਹੇ ਸਮੇਂ ਲਾਂਚ ਕੀਤੀ ਹੈ, ਜਦੋਂ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 85.5 ਲੱਖ ਪਹੁੰਚ ਗਏ ਹਨ। ਦੱਸ ਦਈਏ ਕਿ ਸਤੰਬਰ ਮਹੀਨੇ ਵਿਚ ਹੀ ਸਵਦੇਸ਼ੀ ਕੋਵਿਡ-19 ਟੈਸਟ ਵਿਕਸਿਤ ਕੀਤਾ ਗਿਆ ਹੈ। ਇਸ ਦਾ ਨਾਮ 'ਫੇਲੂਦਾ' ਰੱਖਿਆ ਗਿਆ ਹੈ। ਇਸ ਦੀ ਜ਼ਰੀਏ ਬਹੁਤ ਜਲਦ ਕੋਰੋਨਾ ਵਾਇਰਸ ਦੀ ਲਾਗ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਟੈਸਟ ਦੀ ਰਿਪੋਰਟ ਦੋ ਘੰਟੇ ਬਾਅਦ ਆਉਂਦੀ ਹੈ।