
ਹੁਣ ਭਾਜਪਾ ਚਾਹੁੰਦੀ ਹੈ ਕਿ ਸਾਰੇ ਸੂਬੇ ਵੈਟ ਘੱਟ ਕਰਨ। ਇਸ ਤਰ੍ਹਾਂ ਕਰਨ ਨਾਲ ਰਾਜਾਂ ਨੂੰ ਆਪਣਾ ਪੈਸਾ ਕਿੱਥੋਂ ਮਿਲੇਗਾ?
ਕੋਲਕਾਤਾ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਕੇਂਦਰ ਨੇ ਹਾਲ ਹੀ ਵਿਚ ਤੇਲ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਤੋਂ 4 ਲੱਖ ਕਰੋੜ ਰੁਪਏ ਜੁਟਾਏ ਹਨ। ਉਨਾਂ ਨਾਲ ਇਹ ਵੀ ਮੰਗ ਕੀਤੀ ਹੈ ਕਿ ਇਸ ਪੈਸੇ ਨੂੰ ਸੂਬਿਆਂ ਵਿਚ ਬਰਾਬਰੀ ਨਾਲ ਵੰਡਿਆਂ ਜਾਵੇ। ਬੈਨਰਜੀ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਵਿਚ ਕਟੌਤੀ ਕੀਤੀ ਹੈ।
Mamata Banerjee and PM Modi
ਮੁੱਖ ਮੰਤਰੀ ਨੇ ਕਿਹਾ, ''ਕੇਂਦਰ ਸਰਕਾਰ ਨੇ ਮਹਿੰਗੇ ਭਾਅ 'ਤੇ ਐੱਲ.ਪੀ.ਜੀ., ਪੈਟਰੋਲ ਅਤੇ ਡੀਜ਼ਲ ਵੇਚ ਕੇ ਟੈਕਸਾਂ ਰਾਹੀਂ ਲਗਭਗ ਚਾਰ ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ। ਹੁਣ ਉਹ (ਭਾਜਪਾ) ਚਾਹੁੰਦੇ ਹਨ ਕਿ ਸਾਰੇ ਸੂਬੇ ਵੈਟ ਘੱਟ ਕਰਨ। ਰਾਜਾਂ ਨੂੰ ਆਪਣਾ ਪੈਸਾ ਕਿੱਥੋਂ ਮਿਲੇਗਾ? ਪੱਛਮੀ ਬੰਗਾਲ ਵਿਧਾਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਬੈਨਰਜੀ ਨੇ ਕਿਹਾ, "ਕੇਂਦਰ ਨੂੰ ਇਹ ਚਾਰ ਲੱਖ ਕਰੋੜ ਰੁਪਏ ਰਾਜਾਂ ਵਿਚ ਬਰਾਬਰ ਵੰਡਣੇ ਚਾਹੀਦੇ ਹਨ।"
Petrol Diesel Price
ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਸਾਧਦੇ ਹੋਏ, ਮੁੱਖ ਮੰਤਰੀ ਨੇ ਕਿਹਾ, "ਜਦੋਂ ਵੀ ਚੋਣਾਂ ਨੇੜੇ ਹੁੰਦੀਆਂ ਹਨ, ਉਹ (ਕੇਂਦਰ) ਕੀਮਤਾਂ ਘਟਾ ਦਿੰਦੇ ਹਨ। ਇਸ (ਚੋਣ) ਤੋਂ ਬਾਅਦ, ਉਹ ਕੀਮਤਾਂ ਨੂੰ ਦੁਬਾਰਾ ਵਧਾ ਦਿੰਦੇ ਹਨ। ਸਾਨੂੰ ਤੇਲ ਦੀਆਂ ਕੀਮਤਾਂ 'ਤੇ ਭਾਸ਼ਣ ਦੇਣ ਵਾਲਿਆਂ ਨੂੰ ਪਹਿਲਾਂ ਜਵਾਬ ਦੇਣਾ ਚਾਹੀਦਾ ਹੈ ਕਿ ਸੂਬਾ ਸਰਕਾਰ ਨੂੰ ਇਸ ਦਾ ਪੈਸਾ ਕਿੱਥੋਂ ਮਿਲੇਗਾ। ਕੇਂਦਰ ਸਰਕਾਰ ਸਾਨੂੰ ਸਾਡੇ ਬਕਾਏ ਨਹੀਂ ਦਿੰਦੀ।''
Mamata Banerjee
ਭਾਜਪਾ ਨੇ ਕਿਹਾ ਹੈ ਕਿ ਜੇਕਰ ਤੇਲ 'ਤੇ ਵੈਟ ਨਾ ਘਟਾਇਆ ਗਿਆ ਤਾਂ ਉਹ ''ਅੰਦੋਲਨ'' ਕਰੇਗੀ। ਬੈਨਰਜੀ ਨੇ ਕੇਂਦਰ ਸਰਕਾਰ 'ਤੇ ਸੂਬਿਆਂ 'ਚ ਟੀਕਿਆਂ ਦੀ ਵੰਡ ਦੌਰਾਨ ਬੰਗਾਲ ਨਾਲ 'ਮਤਰੇਈ ਮਾਂ ਵਾਲਾ' ਸਲੂਕ ਕਰਨ ਦਾ ਵੀ ਦੋਸ਼ ਲਾਇਆ। ਉੱਤਰ ਪ੍ਰਦੇਸ਼ ਵਰਗੇ ਰਾਜਾਂ ਨੂੰ ਦਿੱਤੇ ਗਏ ਟੀਕਿਆਂ ਦੇ ਮੁਕਾਬਲੇ ਸਾਨੂੰ ਦਿੱਤੇ ਗਏ ਟੀਕਿਆਂ ਦੀ ਗਿਣਤੀ ਬਹੁਤ ਘੱਟ ਹੈ। ਅਸੀਂ ਯਕੀਨੀ ਬਣਾਇਆ ਹੈ ਕਿ ਵੈਕਸੀਨ ਦੀ ਇੱਕ ਵੀ ਖੁਰਾਕ ਬਰਬਾਦ ਨਾ ਹੋਵੇ।