
World Records in Advocacy :ਗਿਨੀਜ਼ ਬੁੱਕ ਆਫ ਵਰਲਡ 'ਚ ਰਿਕਾਰਡ ਦਰਜ
Advocate P Balasubramaniam Menon news in punjabi : ਕੇਰਲ ਦੇ ਉੱਤਰੀ ਪਲੱਕੜ ਜ਼ਿਲ੍ਹੇ ਦੇ ਮਸ਼ਹੂਰ ਵਕੀਲ ਪੀ ਬਾਲਾਸੁਬਰਾਮਨੀਅਮ ਮੈਨਨ ਨੇ ਸਭ ਤੋਂ ਲੰਬੇ ਸਮੇਂ ਤੱਕ ਕਾਨੂੰਨ ਦਾ ਅਭਿਆਸ ਕਰਨ ਦਾ ਰਿਕਾਰਡ ਬਣਾਇਆ ਹੈ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਮੁਤਾਬਕ 97 ਸਾਲਾ ਮੈਨਨ 73 ਸਾਲ 60 ਦਿਨਾਂ ਤੋਂ ਵਕਾਲਤ ਵਿਚ ਸਰਗਰਮ ਹਨ। ਇਹ 11 ਸਤੰਬਰ 2023 ਨੂੰ ਰਿਕਾਰਡ ਬੁੱਕ ਵਿਚ ਦਰਜ ਕੀਤਾ ਗਿਆ ਸੀ।
ਮੈਨਨ ਤੋਂ ਪਹਿਲਾਂ, ਵਕਾਲਤ ਦੇ ਸਭ ਤੋਂ ਲੰਬੇ ਸਮੇਂ ਦਾ ਰਿਕਾਰਡ ਜਿਬਰਾਲਟਰ ਸਰਕਾਰ ਦੇ ਵਕੀਲ ਲੁਈਸ ਟਰੌਏ ਦੇ ਕੋਲ ਸੀ। ਟਰੌਏ ਨੇ 70 ਸਾਲ 311 ਦਿਨਾਂ ਦਾ ਰਿਕਾਰਡ ਬਣਾਇਆ ਸੀ। ਲੁਈਸ ਦੀ ਇਸ ਸਾਲ ਫਰਵਰੀ 'ਚ 94 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ। ਛੋਟੀ ਉਮਰ ਵਿਚ ਕਿਸੇ ਵੀ ਉਤਸ਼ਾਹੀ ਵਕੀਲ ਵਾਂਗ, ਮੈਨਨ ਵੀ ਇੰਨੀ ਛੋਟੀ ਉਮਰ ਵਿੱਚ ਵਕਾਲਤ ਵਿੱਚ ਸਰਗਰਮ ਹਨ। ਅੱਜ ਵੀ ਉਹ ਹਰ ਰੋਜ਼ ਆਪਣੇ ਦਫ਼ਤਰ ਅਤੇ ਕਚਹਿਰੀ ਵਿਚ ਜਾਂਦੇ ਹਨ ਤੇ ਆਪਣੇ ਲੋਕਾਂ ਮਿਲਦੇ ਹੈ। ਮੈਨਨ ਇਹ ਸਾਰਾ ਕੰਮ ਬਿਨਾਂ ਕਿਸੇ ਸਮੱਸਿਆ ਦੇ ਕਰਦੇ ਹਨ।
ਇਹ ਵੀ ਪੜ੍ਹੋ: Sangrur Murder News: ਮਤਰੇਏ ਪਿਓ ਨੇ 13 ਸਾਲਾ ਲੜਕੇ ਦਾ ਬੇਰਹਿਮੀ ਨਾਲ ਕੀਤਾ ਕਤਲ
ਮੈਨਨ ਨੇ ਆਪਣੇ ਕੰਮ ਕਰਨ ਦੇ ਤਰੀਕੇ ਬਾਰੇ ਦੱਸਦਿਆਂ ਕਿਹਾ ਕਿ ਉਹ ਅਦਾਲਤ ਵਿਚ ਬਹੁਤੀ ਬਹਿਸ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ। ਉਹ ਹਮੇਸ਼ਾ ਆਪਣੀਆਂ ਦਲੀਲਾਂ ਨੂੰ ਛੋਟਾ ਰੱਖਦੇ ਹਨ। ਜੇਕਰ ਕੋਈ ਉਨਾਂ ਨੂੰ ਇਹ ਸਵਾਲ ਪੁੱਛਦਾ ਹੈ ਕਿ ਉਹ ਰਿਟਾਇਰਮੈਂਟ ਕਦੋਂ ਲੈਣ ਜਾ ਰਹੇ ਹਨ, ਤਾਂ ਮੈਨਨ ਹੌਲੀ ਜਿਹੀ ਮੁਸਕਰਾਉਂਦੇ ਹੋਏ ਕਹਿੰਦੇ ਹਨ ਕਿ ਜਦੋਂ ਤੱਕ ਮੇਰੀ ਸਿਹਤ ਠੀਕ ਰਹੇਗੀ ਅਤੇ ਮੇਰੀਆਂ ਪਾਰਟੀਆਂ ਮੈਨੂੰ ਚਾਹੁੰਦੀਆਂ ਰਹਿਣਗੀਆਂ, ਮੈਂ ਕਾਨੂੰਨ ਦੀ ਪ੍ਰੈਕਟਿਸ ਕਰਦਾ ਰਹਾਂਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਉਨ੍ਹਾਂ ਦਾ ਰਿਕਾਰਡ ਦੂਜਿਆਂ ਨੂੰ ਪ੍ਰੇਰਿਤ ਕਰੇਗਾ।