
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦਾ ਦਾਅਵਾ ਹੈ ਕਿ ਇਸ ਨਾਲ ਸੜਕ ਹਾਦਸਿਆਂ ਨੂੰ ਰੋਕਣ ਵਿਚ ਮਦਦ ਮਿਲੇਗੀ।
Center Government News: ਜੇਕਰ ਤੁਸੀਂ ਸੜਕ, ਐਕਸਪ੍ਰੈਸਵੇਅ ਜਾਂ ਹਾਈਵੇਅ ਉਤੇ ਪੈਦਲ, ਸਾਈਕਲ ਜਾਂ ਮੋਟਰਸਾਈਕਲ ਉਤੇ ਜਾ ਰਹੇ ਹੋ ਤਾਂ ਹੁਣ ਹਾਦਸਾ ਹੋਣ ਦਾ ਡਰ ਨਹੀਂ ਰਹੇਗਾ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੜਕ ਸੁਰੱਖਿਆ ਨੂੰ ਲੈ ਕੇ ਇੱਕ ਵਿਸ਼ੇਸ਼ ਪਹਿਲ ਸ਼ੁਰੂ ਕੀਤੀ ਹੈ।
ਮੰਤਰਾਲਾ ਹੁਣ ਸੜਕ ਹਾਦਸਿਆਂ ਨੂੰ ਰੋਕਣ ਲਈ ਟਰੱਕਾਂ ਅਤੇ ਬੱਸਾਂ (Trucks and Buses) ਵਿਚ ਵਿਸ਼ੇਸ਼ ਕਿਸਮ ਦਾ ਸੈਂਸਰ (Sensor) ਲਗਾਉਣ ਵੱਲ ਕਦਮ ਵਧਾ ਰਿਹਾ ਹੈ।
ਮੰਤਰਾਲੇ ਦਾ ਦਾਅਵਾ ਹੈ ਕਿ ਇਹ ਸੈਂਸਰ ਦੁਰਘਟਨਾਗ੍ਰਸਤ ਖੇਤਰਾਂ ਵਿਚ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਦਾ ਪਤਾ ਲਗਾਉਂਦਾ ਹੈ ਅਤੇ ਟਰੱਕ ਅਤੇ ਬੱਸ ਡਰਾਈਵਰਾਂ ਨੂੰ ਪਹਿਲਾਂ ਹੀ ਸੁਚੇਤ ਕਰਦਾ ਹੈ। ਮੰਤਰਾਲੇ ਨੇ ਬੱਸਾਂ ਅਤੇ ਟਰੱਕਾਂ ਵਿਚ ਐਡਵਾਂਸਡ ਐਮਰਜੈਂਸੀ ਬਲਾਈਂਡ ਸਪਾਟ ਇਨਫਰਮੇਸ਼ਨ ਸਿਸਟਮ (BSIS) ਸਥਾਪਤ ਕਰਨ ਲਈ ਖਰੜਾ ਵੀ ਜਾਰੀ ਕੀਤਾ ਹੈ।
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦਾ ਦਾਅਵਾ ਹੈ ਕਿ ਇਸ ਨਾਲ ਸੜਕ ਹਾਦਸਿਆਂ ਨੂੰ ਰੋਕਣ ਵਿਚ ਮਦਦ ਮਿਲੇਗੀ। ਟਰੱਕਾਂ ਅਤੇ ਬੱਸਾਂ ਵਿਚ ਲਗਾਇਆ ਗਿਆ ਇਹ ਸੈਂਸਰ ਹੁਣ ਸੜਕਾਂ ਅਤੇ ਹਾਈਵੇਅ ‘ਤੇ ਪੈਦਲ ਚੱਲਣ ਵਾਲੇ, ਸਾਈਕਲ ਸਵਾਰਾਂ ਜਾਂ ਦੋਪਹੀਆ ਵਾਹਨ ਸਵਾਰਾਂ ਦੀ ਜਾਨ ਬਚਾਵੇਗਾ।
ਮੰਤਰਾਲੇ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਹਰ ਤਰ੍ਹਾਂ ਦੇ ਵਪਾਰਕ ਵਾਹਨਾਂ ‘ਚ ਬਲਾਇੰਡ ਸਪਾਟ ਇਨਫਰਮੇਸ਼ਨ ਸਿਸਟਮ ਲਗਾਉਣਾ ਲਾਜ਼ਮੀ ਹੋਵੇਗਾ। ਕੇਂਦਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਤਕਨੀਕ ਸਾਈਕਲ ਸਵਾਰਾਂ, ਪੈਦਲ ਚੱਲਣ ਵਾਲਿਆਂ ਅਤੇ ਦੋਪਹੀਆ ਵਾਹਨ ਸਵਾਰਾਂ ਨੂੰ ਟਰੱਕਾਂ ਜਾਂ ਬੱਸਾਂ ਹੇਠ ਆਉਣ ਤੋਂ ਬਚਾਉਣ ਵਿਚ ਮਦਦਗਾਰ ਸਾਬਤ ਹੋਵੇਗੀ।
ਮੰਤਰਾਲੇ ਨੇ 6 ਨਵੰਬਰ ਨੂੰ ਹੀ ਹਰ ਬੱਸ ਅਤੇ ਟਰੱਕ ਵਿਚ ਸਾਈਕਲ ਸਵਾਰਾਂ ਦੀ ਪਛਾਣ ਕਰਨ ਲਈ ਇਸ BSIS ਤਕਨੀਕ ਨੂੰ ਲਗਾਉਣਾ ਲਾਜ਼ਮੀ ਬਣਾਉਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਇਸ ਨੂੰ 5 ਦਸੰਬਰ ਤੱਕ ਸਬੰਧਤ ਧਿਰਾਂ ਤੋਂ ਸੁਝਾਅ ਅਤੇ ਇਤਰਾਜ਼ ਪ੍ਰਾਪਤ ਕਰਨ ਤੋਂ ਬਾਅਦ ਲਾਗੂ ਕੀਤਾ ਜਾਵੇਗਾ। ਇਸ ਦੇ ਲਾਗੂ ਹੋਣ ਤੋਂ ਬਾਅਦ, ਵਾਹਨ ਨਿਰਮਾਤਾਵਾਂ ਲਈ ਵਪਾਰਕ ਵਾਹਨਾਂ ਵਿਚ ਲੋੜੀਂਦੇ ਬਦਲਾਅ ਕਰਨਾ ਅਤੇ ਇਸ ਤਕਨਾਲੋਜੀ ਨੂੰ ਲਗਾਉਣਾ ਲਾਜ਼ਮੀ ਹੋ ਜਾਵੇਗਾ।