
ਹੈਦਰਾਬਾਦ ਉਪਭੋਗਤਾ ਫੋਰਮ ਨੇ ਕਿਹਾ ਕਿ ਸੈਂਟਰ ਸ਼ਿਕਾਇਕਰਤਾ ਦੀ ਜ਼ਰੂਰਤਾਂ ਦਾ ਧਿਆਨ ਨਹੀਂ ਰੱਖ ਸਕਿਆ। ਇਸ ਵਿਚ ਕੋਚਿੰਗ ਸੈਂਟਰ ਦੀ ਗਲਤੀ ਹੈ।
ਹੈਦਰਾਬਾਦ, ( ਪੀਟੀਆਈ ) : ਏਮਸ ਵਿਚ ਦਾਖਲਾ ਲੈਣ ਲਈ ਹਰ ਸਾਲ ਲੱਖਾਂ ਵਿਦਿਆਰਥੀ ਪ੍ਰੀਖਿਆ ਵਿਚ ਸ਼ਾਮਲ ਹੁੰਦੇ ਹਨ। ਇਹ ਪ੍ਰੀਖਿਆ ਬਹੁਤ ਹੀ ਮੁਸ਼ਕਲ ਮੰਨੀ ਜਾਂਦੀ ਹੈ। ਜਿਸ ਦੀ ਤਿਆਰੀ ਲਈ ਵਿਦਿਆਰਥੀ ਕੋਚਿੰਗ ਸੈਂਟਰਾਂ ਦੀ ਮਦਦ ਲੈਂਦੇ ਹਨ। ਹੈਦਰਾਬਾਦ ਦੇ ਇਕ ਕੋਚਿੰਗ ਸੈਂਟਰ 'ਤੇ 28 ਸਾਲਾ ਡਾਕਟਰ ਆਰ ਸ਼ੰਕਰ ਰਾਓ ਨੇ ਮਾਮਲਾ ਦਰਜ ਕਰ ਦਿਤਾ। ਡਾਕਟਰ ਦਾ ਕਹਿਣਾ ਹੈ ਕਿ ਇਹ ਕੋਚਿੰਗ ਸੈਂਟਰ ਸਹੀ ਤਰੀਕੇ ਨਾਲ ਤਿਆਰੀ ਨਹੀਂ ਕਰਵਾ ਰਿਹਾ ਹੈ। ਨਾਲ ਹੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ
coaching
ਕਲਾਸ ਵਿਚ ਪੜ੍ਹਾਈ ਲਈ ਫੈਕਲਟੀ ਮੈਂਬਰ ਮੁਹੱਈਆ ਕਰਵਾਉਣ ਵਿਚ ਵੀ ਅਸਫਲ ਰਿਹਾ। ਕੋਚਿੰਗ ਸੈਂਟਰ ਦੀ ਇਸ ਲਾਪਰਵਾਹੀ ਕਾਰਨ ਪ੍ਰੀਖਿਆ ਵਿਚ ਉਹਨਾਂ ਦਾ ਪ੍ਰਦਸ਼ਨ ਖਰਾਬ ਰਿਹਾ। ਜਿਸ ਨਾਲ ਉਹ ਫੇਲ ਹੋ ਗਿਆ। ਜਿਲ੍ਹੇ ਦੀ ਉਪਭੋਗਤਾ ਫੋਰਮ ਨੇ ਆਰ ਸ਼ੰਕਰ ਰਾਓ ਨੂੰ 45,000 ਰੁਪਏ ਵਾਪਸ ਕੀਤੇ, ਜੋ ਉਹਨਾਂ ਨੇ ਕੋਚਿੰਗ ਦੀ ਫੀਸ ਲਈ ਦਿਤੇ ਸਨ। ਨਾਲ ਹੀ ਉਹਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਦੇ ਤੌਰ 'ਤੇ 32,000 ਹਜ਼ਾਰ ਰੁਪਏ ਦਾ ਮੁਆਵਜ਼ਾ ਦਿਤਾ ਗਿਆ। ਕੋਚਿੰਗ ਸੈਂਟਰ ਵਿਚ ਦਾਖਲਾ ਲੈਣ ਸਮੇਂ ਸ਼ੰਕਰ ਰਾਓ
Consumer Forum
ਨੂੰ ਭਰੋਸਾ ਦਿਤਾ ਗਿਆ ਸੀ ਕਿ ਉਨਹਾਂ ਨੂੰ ਡਾ. ਦੇਵੇਸ਼ ਮਿਸ਼ਰਾ ਹੀ ਪੜ੍ਹਾਉਣਗੇ । ਪਰ ਕੋਚਿੰਗ ਸੈਂਟਰ ਵਿਖੇ ਦਾਖਲਾ ਲੈਣ ਤੋਂ ਬਾਅਦ ਇਕ ਦਿਨ ਵੀ ਡਾ. ਦੇਵੇਸ਼ ਮਿਸ਼ਰਾ ਕਲਾਸ ਵਿਚ ਪੜ੍ਹਾਉਣ ਲਈ ਨਹੀਂ ਆਏ। ਸ਼ੰਕਰ ਨੇ ਦੋਸ਼ ਲਗਾਇਆ ਕਿ ਏਮਸ ਦਾਖਲਾ ਟੈਸਟ ਕੋਰਸ ਵਿਚ ਸ਼ਾਮਲ ਲੋੜੀਂਦੇ ਸਾਰੇ ਵਿਸ਼ਿਆਂ ਨੂੰ ਕੋਚਿੰਗ ਸੈਂਟਰ ਨੇ ਕੋਰਸ ਵਿਚ ਸ਼ਾਮਲ ਨਹੀਂ ਕੀਤਾ ਸੀ। ਜਿਸ ਕਾਰਨ ਉਹ ਏਮਸ ਦਾਖਲਾ ਪ੍ਰੀਖਿਆ ਨੂੰ ਪਾਸ ਨਹੀਂ ਕਰ ਸਕੇ। ਉਹਨਾਂ ਦਾ ਪੈਸਾ ਅਤੇ ਸਮਾਂ ਦੋਵੇਂ ਬਰਬਾਦ ਹੋਏ। ਕੋਚਿੰਗ ਸੈਂਟਰ ਵੱਲੋਂ ਇਹ ਕਹਿੰਦੇ ਹੋਏ
Consumer protection
ਦੋਸ਼ਾਂ ਨੂੰ ਖਾਰਜ ਕਰ ਦਿਤਾ ਗਿਆ ਕਿ ਉਹਨਾਂ ਨੇ ਕੋਰਸ ਵਿਚ ਸ਼ਾਮਲ ਹੋਣ ਵਾਲੇ ਵਾਧੂ ਵਿਸ਼ਿਆਂ ਨੂੰ ਪੜ੍ਹਾਇਆ ਸੀ। ਹੈਦਰਾਬਾਦ ਉਪਭੋਗਤਾ ਫੋਰਮ ਨੇ ਕਿਹਾ ਕਿ ਸੈਂਟਰ ਸ਼ਿਕਾਇਕਰਤਾ ਦੀ ਜ਼ਰੂਰਤਾਂ ਦਾ ਧਿਆਨ ਨਹੀਂ ਰੱਖ ਸਕਿਆ। ਇਸ ਵਿਚ ਕੋਚਿੰਗ ਸੈਂਟਰ ਦੀ ਗਲਤੀ ਹੈ। ਫੋਰਮ ਨੇ ਕਿਹਾ ਹੈ ਕਿ ਕੋਚਿੰਗ ਸੈਂਟਰ ਨੂੰ ਇਸ ਮੁੱਦੇ ਨਾਲ ਸਬੰਧਤ ਕਈ ਈ-ਮੇਲ ਕੀਤੇ ਗਏ ਸਨ। ਜੇਕਰ ਸੈਂਟਰ ਚਾਹੁੰਦਾ ਤਾਂ ਲੋੜੀਂਦੀ ਰਾਸ਼ੀ ਕੱਟਣ ਤੋਂ ਬਾਅਦ ਬਾਕੀ ਪੈਸੇ ਸ਼ਿਕਾਇਤਕਰਤਾ ਨੂੰ ਵਾਪਸ ਕਰ ਸਕਦਾ ਸੀ।