
ਸਟੋਰਾਂ ਵਿਚ ਸਿੱਖ ਕਤਲੇਆਮ 'ਚ ਮਾਰੇ ਗਏ ਲੋਕਾਂ ਦੇ ਪਰਵਾਰਕ ਮੈਂਬਰਾਂ ਨੂੰ ਕੀਤਾ ਜਾਵੇਗਾ ਤੈਨਾਤ: ਸਿਰਸਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 35 ਸਾਲ ਪਹਿਲਾਂ ਹੋਏ ਸਿੱਖ ਕਤਲੇਆਮ ਦੇ ਪ੍ਰਭਾਵਤ ਪਰਵਾਰਾਂ ਦੇ ਪੁਨਰਵਾਸ ਲਈ '1984 ਸਟੋਰ' ਨਾਮਕ ਵਿਸ਼ੇਸ਼ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਵਿਚ ਦਸ ਇਤਿਹਾਸਕ ਗੁਰਦਵਾਰਿਆਂ ਵਿਚ '1984 ਸਟੋਰ' ਖੋਲ੍ਹੇ ਜਾਣਗੇ ਜਿਥੇ 1984 ਦੇ ਸਿੱਖ ਕਤਲੇਆਮ ਵਿਚ ਮਾਰੇ ਗਏ ਲੋਕਾਂ ਦੇ ਪਰਵਾਰਾਂ ਦੇ ਮੈਂਬਰਾਂ ਨੂੰ ਤੈਨਾਤ ਕੀਤਾ ਜਾਵੇਗਾ।
DSGMC
ਉਨ੍ਹਾਂ ਕਿਹਾ ਕਿ ਇਹ ਸਟੋਰ ਸਿੱਖ ਕਤਲੇਆਮ ਵਿਚ ਬਚ ਗਏ ਲੋਕਾਂ ਅਤੇ ਪ੍ਰਭਾਵਤ ਪਰਵਾਰਾਂ ਦੁਆਰਾ ਸਹਿਕਾਰੀ ਆਧਾਰ 'ਤੇ ਚਲਾਏ ਜਾਣਗੇ। ਇਨ੍ਹਾਂ ਸਟੋਰਾਂ ਵਿਚ ਹੋਣ ਵਾਲੀ ਕਮਾਈ ਇਨ੍ਹਾਂ ਦੇ ਪਰਵਾਰਕ ਮੈਂਬਰਾਂ ਦੀ ਸਮਾਜਕ-ਆਰਥਕ ਵਿਕਾਸ ਲਈ ਇਸਤੇਮਾਲ ਕੀਤੀ ਜਾਵੇਗੀ।
Gurudwara Bangla Sahib
ਇਹ ਸਟੋਰ ਦਸੰਬਰ ਦੇ ਅੰਤ ਤਕ ਕਨਾਟ ਪੈਲੇਸ ਕੋਲ ਗੁਰਦਵਾਰਾ ਬੰਗਲਾ ਸਾਹਿਬ ਵਿਚ ਖੋਲ੍ਹਿਆ ਜਾਵੇਗਾ। ਅਗਲਾ ਜਨਵਰੀ 2020 ਤਕ ਰਕਾਬਗੰਜ ਵਿਚ ਖੋਲ੍ਹਿਆ ਜਾਵੇਗਾ।
Kakkar
ਇਨ੍ਹਾਂ ਸਟੋਰਾਂ ਵਿਚ ਕਰਿਆਨੇ ਅਤੇ ਸਟੇਸ਼ਨਰੀ ਦੀਆਂ ਚੀਜ਼ਾਂ ਤੋਂ ਇਲਾਵਾ ਸਿੱਖ ਧਰਮ ਨਾਲ ਜੁੜੇ ਸਮਾਨ ਜਿਵੇਂ ਦਸਤਾਰ, ਕੰਘਾ, ਕੜਾ, ਕਛਹਿਰਾ, ਕ੍ਰਿਪਾਨ ਅਤੇ ਧਾਰਮਕ ਸਾਹਿਤ ਵੇਚੇ ਜਾਣਗੇ।
Manjinder singh sirsa
ਸਿਰਸਾ ਨੇ ਕਿਹਾ ਕਿ ਇਨ੍ਹਾਂ ਸਟੋਰਾਂ 'ਤੇ ਚੰਗਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਨ੍ਹਾਂ ਦਸ ਪ੍ਰਮੁੱਖ ਸਿੱਖ ਧਾਰਮਕ ਸਥਾਨਾਂ 'ਤੇ ਆਮ ਦਿਨਾਂ ਵਿਚ ਵੀ ਕਰੀਬ 35000 ਸ਼ਰਧਾਲੂ ਅਤੇ 2000 ਵਿਦੇਸ਼ੀ ਨਾਗਰਿਕ ਆਉਂਦੇ ਹਨ।