
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਧਰਮੀ ਫ਼ੌਜੀਆਂ ਦੇ ਜੀ.ਸੀ.ਐਮ. ਗਰੁਪ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦੁਬਾਰਾ ਸ਼ੁਰੂ ਕਰਨਾ .....
ਧਾਰੀਵਾਲ (ਇੰਦਰਜੀਤ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਧਰਮੀ ਫ਼ੌਜੀਆਂ ਦੇ ਜੀ.ਸੀ.ਐਮ. ਗਰੁਪ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦੁਬਾਰਾ ਸ਼ੁਰੂ ਕਰਨਾ ਸ਼ਲਾਘਾਯੋਗ ਕਦਮ ਹੈ ਜਦਕਿ ਐਸ.ਸੀ.ਐਮ ਕੋਰਟ ਮਾਰਸਲ ਵਾਲੇ 28 ਦਿਨ ਤੋਂ 18 ਮਹੀਨੇ ਸਜ਼ਾ ਕੱਟਣ ਵਾਲੇ, ਡਿਸਮਿਸ ਸਰਵਿਸ, 7 ਸਿੱਖ, 8 ਸਿੱਖ ਅਤੇ ਕੁੱਝ ਅਲੱਗ ਅਲੱਗ ਥਾਵਾਂ ਤੋਂ ਟੁਕੜੀਆਂ ਦੇ ਵਿਚ ਬੈਂਰਕਾਂ ਛੱਡ ਕੇ ਸ੍ਰੀ ਅੰਮ੍ਰਿਤਸਰ ਵੱਲ ਕੂਚ ਕਰਨ ਵਾਲੇ ਧਰਮੀ ਫ਼ੌਜੀਆਂ ਨੂੰ ਸਹਾਇਤਾ ਤੋਂ ਵਾਂਝਿਆਂ ਰੱਖ ਕੇ ਧਰਮੀ ਫ਼ੌਜੀਆਂ ਦੀਆਂ ਕੁਰਬਾਨੀ ਨਾਲ ਸ਼੍ਰੋਮਣੀ ਕਮੇਟੀ ਵਿਤਕਰਾ ਕਰ ਰਹੀ ਹੈ।
SGPC
ਪਰ ਧਰਮੀ ਫ਼ੌਜੀ ਅਪਣੇ ਹੱਕਾਂ ਲਈ ਇਕਜੁਟ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਧਾਰੀਵਾਲ ਮੁੱਖ ਦਫ਼ਤਰ ਵਿਖੇ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ 1947 ਵਿਚ ਦੇਸ਼ ਦੀ ਵੰਡ ਸਮੇਂ ਉਜੜੇ ਲੋਕਾਂ ਨੂੰ ਐਸ.ਸੀ./ਬੀ.ਸੀ. ਦਾ ਰਾਖਵਾਂਕਰਨ ਦੇ ਕੇ ਮੁੜ ਵਸੇਵਾ ਕੀਤਾ ਗਿਆ ਜੋ ਕਿ 71 ਸਾਲ ਬਾਅਦ ਵੀ ਲਾਗੂ ਹਨ। ਜਦਕਿ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੇ ਧਰਮੀ ਫ਼ੌਜੀਆਂ ਦੀ ਕੁਰਬਾਨੀ ਨੂੰ ਭੁੱਲ ਕੇ ਵੰਡੀਆਂ ਪਾ ਕੇ ਰਾਜਨੀਤੀ ਕਰ ਰਹੇ ਹਨ।
avtar singh makkar
ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸਾਲ 2009 ਵਿਚ ਸ਼ਹੀਦ ਪਰਵਾਰਾਂ ਨੂੰ ਇਕ ਲੱਖ ਅਤੇ ਸਜ਼ਾ ਕੱਟਣ ਵਾਲਿਆਂ ਨੂੰ ਪੰਜਾਹ ਹਜ਼ਾਰ ਰੁਪਏ ਸਹਾਇਤਾ ਦਿਤੀ ਅਤੇ ਸਾਰੇ ਬੈਰਕਾਂ ਛੱਡਣ ਵਾਲੇ ਫ਼ੌਜੀਆਂ ਨੂੰ ਧਰਮੀ ਫ਼ੌਜੀਆਂ ਮੰਨਿਆ ਗਿਆ। ਉਨ੍ਹਾਂ ਕਿਹਾ ਕਿ ਨਵੰਬਰ 2016 ਵਿਚ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਧਰਮੀ ਫ਼ੌਜੀਆਂ ਨੂੰ ਮਿਲਦੀ ਸਹਾਇਤਾ ਬੰਦ ਕਰ ਦਿਤੀ ਜੋ ਕਿ ਅੱਜ ਤਕ ਬੰਦ ਹੈ।
Kirpal Singh Badungar
ਧਰਮੀ ਫ਼ੌਜੀਆਂ ਨੇ ਮੰਗ ਕੀਤੀ ਕਿ 27 ਨਵੰਬਰ ਦੇ ਸਾਲਾਨਾ ਇਜਲਾਸ ਵਿਚ ਧਰਮੀ ਫ਼ੌਜੀਆ ਦੇ ਮੁੜ ਵਸੇਬੇ ਦਾ ਅਤੇ ਪੰਜ ਸਿੰਘ ਸਾਹਿਬਾਨ ਵਲੋਂ ਲਏ ਫ਼ੈਸਲੇ ਮੁਤਾਬਕ ਬੈਂਰਕਾਂ ਛੱਡਣ ਵਾਲੇ ਸਾਰੇ ਫ਼ੌਜੀਆਂ ਨੂੰ ਧਰਮੀ ਫ਼ੌਜੀ ਮੰਨਿਆ ਜਾਵੇ, ਸ਼ਹੀਦ ਧਰਮੀ ਫ਼ੌਜੀਆਂ ਦੀਆਂ ਫ਼ੋਟੋਆਂ ਸਿੱਖ ਅਜਾਇਬ ਘਰ ਵਿਚ ਲਾਈਆਂ ਜਾਣ ਅਤੇ ਜ਼ਖ਼ਮੀ ਧਰਮੀ ਫ਼ੌਜੀਆਂ ਨੂੰ ਜਿੰਦਾ ਸ਼ਹੀਦ ਐਲਾਨਿਆ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।