
ਬਾਈਕ ਨੂੰ ਦਿੱਤਾ 'ਨੋ ਚਲਾਨ' ਦਾ ਨਾਮ
ਨਵੀਂ ਦਿੱਲੀ : ਇਲੈਕਟ੍ਰਿਕ ਵਾਹਨ ਦੀ ਸ਼ੁਰੂਆਤ ਕਰਨ ਵਾਲੀ ਕੰਪਨੀ ਗ੍ਰੀਨਵੋਲਟ ਮੋਬੀਲੀਟੀ ਆਪਣੀ ਇਲੈਕਟ੍ਰਿਕ ਬਾਈਕ ਮੰਟਿਸ ਨੂੰ ਹੁਣ ਹੌਲੀ-ਹੌਲੀ ਪੂਰੇ ਦੇਸ਼ ਵਿਚ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਕੰਪਨੀ ਨੇ ਇਸ ਬਾਈਕ ਨੂੰ ਨਾਮ 'ਨੋ ਚਲਾਨ' ਨਾਮ ਦਿੱਤਾ ਹੈ। ਕੰਪਨੀ ਮੰਟਿਸ ਨੂੰ 22 ਦਸੰਬਰ ਨੂੰ ਮੁੰਬਈ ਅਤੇ 5 ਜਨਵਰੀ 2020 ਨੂੰ ਬੈਗਲੁਰੂ ਵਿਚ ਲਾਂਚ ਕਰਨ ਵਾਲੀ ਹੈ।
file photo
ਜੇਕਰ ਤੁਸੀ ਇਹ ਇਲੈਕਟ੍ਰਿਕ ਬਾਈਕ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਇਸ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਕੰਪਨੀ ਦੇ ਵੱਲੋਂ 999 ਰੁਪਏ ਵਿਚ ਆਨਲਾਈਨ ਬੁਕਿੰਗ ਕੀਤੀ ਜਾ ਰਹੀ ਹੈ। ਕੰਪਨੀ ਮੁੰਬਈ, ਬੈਗਲੁਰੂ ਅਤੇ ਹੋਰ ਸ਼ਹਿਰਾਂ ਵਿਚ ਇਸ ਇਲੈਕਟ੍ਰਿਕ ਬਾਈਕ ਵਿਚ ਪ੍ਰੀ-ਬੁਕਿੰਗ ਕਰਨ ਵਾਲੇ ਗ੍ਰਾਹਕਾਂ ਦੇ ਲਈ ਲਾਂਚਿੰਗ ਦੇ ਸਮੇਂ ਪ੍ਰਾਈਵੇਟ ਟੈਸਟ ਰਾਈਡ ਆਯੋਜਿਤ ਕਰਨ ਵਾਲੀ ਹੈ। ਕੰਪਨੀ ਤੋਂ ਮਿਲ ਰਹੀ ਜਾਣਕਾਰੀ ਦੇ ਮੁਤਾਬਕ ਇਸ ਇਲੈਕਟ੍ਰਿਕ ਬਾਈਕ ਨੂੰ ਪੁਣੇ,ਦਿੱਲੀ,ਹੈਦਰਾਬਾਦ ਅਤੇ ਚੇਨੰਈ ਵਿਚ ਜਨਵਰੀ ਵਿਚ ਹੀ ਲਾਂਚ ਕੀਤੀ ਜਾਵੇਗੀ।
file photo
ਕੰਪਨੀ ਦਾ ਕਹਿਣਾ ਹੈ ਕਿ ਇਹ ਇਲੈਕਟ੍ਰਿਕ ਬਾਈਕ ਸਸਤੀ ਹੋਣ ਦੇ ਨਾਲ-ਨਾਲ ਪ੍ਰਦੂਸ਼ਣ ਮੁਕਤ ਹੈ। ਜਿਸ ਦੀ ਭਾਰਤ ਵਿਚ ਸੱਭ ਤੋਂ ਜ਼ਿਆਦਾ ਜ਼ਰੂਰਤ ਹੈ। ਜੇਕਰ ਤੁਸੀ ਗ੍ਰੀਨਵੋਲਟ ਮੰਟਿਸ ਦੀ ਪ੍ਰੀ-ਬੁਕਿੰਗ ਕਰਦੇ ਹੋ ਤਾਂ ਤੁਹਾਨੂੰ ਇਸ ਦੀ ਕੀਮਤ 34,999 ਰੁਪਏ ਹੋ ਜਾਵੇਗੀ। ਪਰ ਜੇਕਰ ਇਸ ਨੂੰ ਡੀਲਰ ਤੋਂ ਖਰੀਦੋਗੇ ਤਾਂ ਇਸ ਦੀ ਕੀਮਤ ਵੱਧ ਕੇ 37,999 ਰੁਪਏ ਹੋ ਜਾਵੇਗੀ। ਫਿਲਹਾਲ ਕੰਪਨੀ ਕਈਂ ਸ਼ਹਿਰਾਂ ਵਿਚ ਡੀਲਰਸ਼ਿਪ ਸਰਗਰਮ ਕਰਨ ਵਿਚ ਲੱਗ ਗਈ ਹੈ।
file photo
ਜੇਕਰ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ 2520ਵਾਟ ਦੀ ਮੋਟਰ ਅਤੇ ਕੰਟਰੋਲਰ ਦਿੱਤਾ ਗਿਆ ਹੈ। ਗ੍ਰੀਨਵੋਲਟ ਵਿਚ ਮੰਟਿਸ ਨੂੰ ਇਨ-ਹਾਊਸ ਡਿਜ਼ਾਇਨ ਅਤੇ ਡਿਵੈਲਪ ਕੀਤਾ ਹੈ। ਇਸ ਵਿਚ ਦਿੱਤੀ ਗਈ ਲਿਥਿਯਮ-ਆਯਨ ਬੈਟਰੀ ਰਿਮੂਵੇਬਲ ਹੈ ਭਾਵ ਇਸ ਨੂੰ ਕੱਢ ਕੇ ਚਾਰਜ ਕੀਤਾ ਜਾ ਸਕਦਾ ਹੈ।ਖਾਸ ਗੱਲ ਇਹ ਹੈ ਕਿ ਮੰਟਿਸ ਇਲੈਕਟ੍ਰਿਕ ਬਾਈਕ ਨੂੰ ਚਲਾਉਣ ਦੇ ਲਈ ਲਾਈਸੈਂਸ ,ਪੀਯੂਸੀ ਜਾਂ ਰਜੀਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੈ
file photo
ਮੰਟਿਸ ਇਲੈਕਟ੍ਰਿਕ ਇਕ ਵਾਰ ਪੂਰੀ ਚਾਰਜ ਹੋਣ ਉੱਤੇ 50 ਕਿਲੋਮੀਟਰ ਤੱਕ ਚਲ ਸਕਦੀ ਹੈ। ਕੰਪਨੀ ਦੀ ਮੰਨੀਏ ਤਾਂ ਬੈਟਰੀ ਨੂੰ ਫੁੱਲ ਚਾਰਜ ਹੋਣ ਵਿਚ ਢਾਈ ਘੰਟੇ ਦਾ ਸਮਾਂ ਲੱਗਦਾ ਹੈ। ਮੰਟਿਸ ਦੀ ਪੋਰਟੇਬਲ ਬੈਟਰੀ ਦਾ ਭਾਰ 2.5 ਕਿਲੋਗ੍ਰਾਮ ਹੈ ਜਿਸ ਨੂੰ ਕਿਸੇ ਵੀ ਘਰੇਲੂ ਪਾਵਰ ਸਾਕਟ ਨਾਲ ਵੀ ਚਾਰਜ ਕੀਤਾ ਜਾ ਸਕਦਾ ਹੈ।