
ਮਾਧੁਰੀ ਨੇ ਟਵਿੱਟਰ 'ਤੇ ਲਿਖਿਆ ਕਿ ਮੈਂ ਯੂਟਿਊਬ ਉੱਤੇ ਆਪਣੇ ਪਹਿਲੇ ਵੀਡੀਓ ਨੂੰ ਲੈ ਕੇ ਕਾਫ਼ੀ ਜ਼ਿਆਦਾ ਉਤਸ਼ਾਹਿਤ ਹਾਂ
ਮਾਧੁਰੀ ਦੀਕਸ਼ਿਤ ਨੇ ਵੀ ਆਪਣਾ ਯੂਟਿਊਬ ਚੈਨਲ ਲਾਂਚ ਕਰ ਦਿੱਤਾ ਹੈ। ਚੈਨਲ ਦੀ ਲਾਂਚਿੰਗ ਦੇ ਮੌਕੇ ਮਾਧੁਰੀ ਨੇ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਫੈਸਟਿਵਲ ਵਿਚ ਪ੍ਰਫਾਰਮੈਂਸ ਦਾ ਇੱਕ ਵੀਡੀਓ ਅਪਲੋਡ ਕੀਤਾ ਹੈ। ਇਸ ਮੌਕੇ 'ਤੇ ਮਾਧੁਰੀ ਦੀਕਸ਼ਿਤ ਨੇ ਕਿਹਾ ਕਿ ਮੈਨੂੰ ਫੈਨਜ਼ ਦੇ ਨਾਲ ਸੰਪਰਕ ਵਿਚ ਰਹਿਣਾ ਪਸੰਦ ਹੈ ਅਤੇ ਮੈਂ ਯੂਟਿਊਬ ਪਲੇਟਫਾਰਮ ਦੇ ਬਾਰੇ ਕਾਫ਼ੀ ਸਮੇਂ ਤੋਂ ਸੋਚ ਰਹੀ ਸੀ। ਇਸ ਚੈਨਲ ਉੱਤੇ ਫੈਨਜ਼ ਨੂੰ ਮਾਧੁਰੀ ਦੇ ਜੀਵਨ ਅਤੇ ਕੰਮ ਨਾਲ ਜੁੜੀ ਜਾਣਕਾਰੀ ਮਿਲਦੀ ਰਹੇਗੀ।
I’m so excited to share my first video on @YouTube, which is a BTS from @IIFA. Enjoy❤️https://t.co/IwD5HKfx0d
— Madhuri Dixit Nene (@MadhuriDixit) October 24, 2019
ਮਾਧੁਰੀ ਨੇ ਟਵਿੱਟਰ 'ਤੇ ਲਿਖਿਆ ਕਿ ਮੈਂ ਯੂਟਿਊਬ ਉੱਤੇ ਆਪਣੇ ਪਹਿਲੇ ਵੀਡੀਓ ਨੂੰ ਲੈ ਕੇ ਕਾਫ਼ੀ ਜ਼ਿਆਦਾ ਉਤਸ਼ਾਹਿਤ ਹਾਂ। ਬੀ ਟਾਊਨ ਦੀ ਮੰਨੀ – ਪ੍ਰਮੰਨੀ ਅਦਾਕਾਰਾ ਮਾਧੁਰੀ ਦੀਕਸ਼ਿਤ ਆਪਣੇ ਬੋਲਡ ਲੁਕ ਲਈ ਜਾਣੀ ਜਾਂਦੀ ਹੈ। ਅਕਸਰ ਇੰਟਰਨੈੱਟ ਉੱਤੇ ਮਾਧੁਰੀ ਦਾ ਬੋਲਡ ਲੁਕ ਵਾਇਰਲ ਹੁੰਦਾ ਰਹਿੰਦਾ ਹੈ। ਇੱਕ ਵਾਰ ਫਿਰ ਮਾਧੁਰੀ ਦਾ ਬੋਲਡ ਲੁਕ ਇੰਟਰਨੈੱਟ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿਚ ਮਾਧੁਰੀ ਰੈੱਡ ਕਲਰ ਦੇ ਗਾਊਨ ਵਿਚ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਬੋਲਡ ਲੁਕ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।
Madhuri Dixit
ਮਾਧੁਰੀ ਦੇ ਕਰੀਆਰ ਦੀ ਗੱਲ ਕਰੀਏ ਤਾਂ ਮਾਧੁਰੀ 90 ਦੇ ਦਹਾਕੇ ਦੀ ਸੁਪਰਹਿਟ ਅਦਾਕਾਰਾ ਦੀ ਲਿਸਟ ਵਿਚ ਟਾਪ ਨੰਬਰ ਉੱਤੇ ਆਉਂਦੀ ਹੈ। ਮਾਧੁਰੀ ਕਈ ਸੁਪਰਹਿੱਟ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ। ਉਹ ਆਪਣੀਆਂ ਫਿਲਮਾਂ ਦੇ ਨਾਲ ਨਾਲ ਆਪਣੇ ਡਾਂਸ ਲਈ ਵੀ ਜਾਣੀ ਜਾਂਦੀ ਹੈ। ਮਾਧੁਰੀ ਨੂੰ ਬਾਲੀਵੁੱਡ ਧਕ ਧਕ ਗਰਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਾਧੁਰੀ ਦਾ ਕਰਨ ਜੌਹਰ ਦੀ ਕਲੰਕ ਫ਼ਿਲਮ ਵਿਚ ਲੀਡ ਰੋਲ ਸੀ, ਜਿਸ ਵਿਚ ਉਹ ਜ਼ਬਰਦਸਤ ਡਾਂਸ ਕਰਦੀ ਵੀ ਦਿਖੀ ਸੀ। ਜਾਣਕਾਰੀ ਮੁਤਾਬਿਕ ਮਾਧੁਰੀ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਮਾਧੁਰੀ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਅਦਾਕਾਰੀ ਕੀਤੀ ਹੈ, ਉਹ ਸਭ ਸੁਪਰਹਿੱਟ ਸਾਬਤ ਹੋਈਆਂ ਹਨ। ਮਾਧੁਰੀ ਇੱਕ ਬਹੁਤ ਹੀ ਵਧੀਆ ਅਦਾਕਾਰਾ ਹੋਣ ਦੇ ਨਾਲ–ਨਾਲ ਬਹੁਤ ਹੀ ਵਧੀਆ ਡਾਂਸਰ ਵੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।