
ਸੋਨੀਆ ਗਾਂਧੀ ਨੇ ਫਿਰ ਕੀਤਾ ਕਿਸਾਨਾਂ ਦਾ ਸਮਰਥਨ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਕਾਂਗਰਸ ਕਿਸੇ ਵੀ ਕੀਮਤ 'ਤੇ ਦੇਸ਼ ਦੀ ਰੀੜ ਦੀ ਹੱਡੀ ਤੋੜਨ ਵਾਲੇ ਕਾਨੂੰਨਾਂ ਦਾ ਸਮਰਥਨ ਨਹੀਂ ਕਰੇਗੀ। ਸੋਨੀਆ ਗਾਂਧੀ ਨੇ ਕਿਹਾ ਕਿ ਅੰਨਦਾਤਾ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੈ। ਅੰਨਦਾਤਾ ਦੀ ਰੱਖਿਆ ਹਰ ਕੀਮਤ 'ਤੇ ਕੀਤੀ ਜਾਣੀ ਚਾਹੀਦੀ ਹੈ।
Farmer Protest
ਕਾਂਗਰਸ ਕਿਸੇ ਵੀ ਕੀਮਤ 'ਤੇ ਦੇਸ਼ ਦੀ ਰੀੜ ਦੀ ਹੱਡੀ ਤੋੜਨ ਵਾਲੇ ਕਾਨੂੰਨਾਂ ਦਾ ਸਮਰਥਨ ਨਹੀਂ ਕਰੇਗੀ। ਅਸੀਂ ਅੰਨਦਾਤਾ ਦੇ ਸਮਰਥਨ ਵਿਚ ਖੜ੍ਹੇ ਹੋ ਕੇ ਅੰਨਦਾਤਾ ਦੀ ਲੜਾਈ ਲੜਾਂਗੇ। ਦੱਸ ਦਈਏ ਕਿ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਕਾਂਗਰਸ ਵੱਲੋਂ ਇਹ ਬਿਆਨ ਸਾਂਝਾ ਕੀਤਾ ਗਿਆ ਹੈ।
अन्नदाता हमारे देश की रीढ़ हैं, अन्नदाता की रक्षा हर कीमत पर की जानी चाहिए। कांग्रेस पार्टी किसी भी कीमत पर हमारे अन्नदाता की रीढ़ तोड़ने वाले कानूनों का समर्थन नहीं करेगी। हम अन्नदाता के समर्थन में खड़े होकर अन्नदाता की लड़ाई लड़ेंगे। pic.twitter.com/hGHxUTOVXh
— Congress (@INCIndia) December 9, 2020
ਇਸ ਤੋਂ ਇਲਾਵਾ ਕਾਂਗਰਸ ਨੇ ਕਿਹਾ ਕਿ ਜਦੋਂ ਕੋਰੋਨਾ ਸੰਕਟ ਦੌਰਾਨ ਅਰਥਵਿਵਸਥਾ ਵਿਗੜ ਰਹੀ ਸੀ ਤਾਂ ਉਸ ਸਮੇਂ ਖੇਤੀਬਾੜੀ ਸੈਕਟਰ 3.4 ਫੀਸਦੀ ਦੇ ਸਕਾਰਾਤਮਕ ਵਿਕਾਸ ਵਾਲਾ ਇਕਲੌਤਾ ਖੇਤਰ ਸੀ। ਉੱਥੋਂ ਹੀ ਭਾਜਪਾ ਨੇ ਖੇਤੀਬਾੜੀ ਸੈਕਟਰ ਨੂੰ ਵੀ ਪ੍ਰਧਾਨ ਮੰਤਰੀ ਦੇ ਮਿੱਤਰਾਂ ਦੇ ਹਵਾਲੇ ਕਰਨ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ।
Sonia Gandhi
ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਸਮਰਥਨ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 9 ਦਸੰਬਰ ਨੂੰ ਅਪਣਾ ਜਨਮ ਦਿਨ ਨਾ ਮਨਾਉਣ ਦਾ ਫੈਸਲਾ ਕੀਤਾ ਹੈ। ਸੋਨੀਆ ਗਾਂਧੀ ਨੇ ਇਹ ਫ਼ੈਸਲਾ ਦੇਸ਼ ਵਿਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੀ ਕਿਸਾਨੀ ਲਹਿਰ ਅਤੇ ਕੋਰੋਨਾ ਵਾਇਰਸ ਸਥਿਤੀ ਦੇ ਮੱਦੇਨਜ਼ਰ ਲਿਆ ਹੈ।