
ਸੋਨੀਆ ਗਾਂਧੀ ਦਾ ਜੱਦੀ ਘਰ ਖ਼ਰੀਦਣ ਵਾਲੇ ਸਿੱਖ ਨੂੰ ਮਿਲ ਰਹੀਆਂ ਹਨ ਦੇਸ਼-ਵਿਦੇਸ਼ 'ਚੋਂ ਵਧਾਈਆਂ
ਚੰਡੀਗੜ੍ਹ, 7 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਬੀਤੇ ਦਿਨ ਖ਼ਬਰਾਂ ਰਾਹੀਂ ਜਿਵੇਂ ਹੀ ਪਤਾ ਲੱਗਾ ਕਿ ਇਕ ਸਿੱਖ ਸੁਖਦੇਵ ਸਿੰਘ ਕੰਗ ਨੇ ਸੋਨੀਆ ਗਾਂਧੀ ਦਾ ਜੱਦੀ ਘਰ ਖ਼ਰੀਦਿਆ ਹੈ ਤਾਂ ਉਨ੍ਹਾਂ ਨੂੰ ਦੇਸ਼-ਵਿਦੇਸ਼ 'ਚੋਂ ਵਧਾਈਆਂ ਮਿਲਣ ਦਾ ਸਿਲਸਿਲਾ ਅਜਿਹਾ ਸ਼ੁਰੂ ਹੋਇਆ ਕਿ ਉਹ ਦੂਜੇ ਦਿਨ ਵੀ ਜਾਰੀ ਰਿਹਾ। ਸੁਖਦੇਵ ਸਿੰਘ ਕੰਗ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਇਟਲੀ ਸਥਿਤ ਜਿਸ ਘਰ 'ਚ ਜਨਮ ਅਤੇ ਪਾਲਣ ਪੋਸ਼ਣ ਹੋਇਆ ਹੈ, ਉਸ ਘਰ ਨੂੰ ਅੱਜ ਵੀ ਲੋਕ ਦੇਸ਼ ਵਿਦੇਸ਼ ਤੋਂ ਵੱਡੀ ਤਾਦਾਦ 'ਚ ਦੇਖਣ ਲਈ ਪਹੁੰਚਦੇ ਹਨ imageਕਿਉਂਕਿ ਉਨ੍ਹਾਂ ਦੀਆਂ ਬਚਪਨ ਤੋਂ ਲੈ ਕੇ ਜਵਾਨ ਹੋਣ ਤਕ ਦੀਆਂ ਯਾਦਾਂ ਇਸ ਘਰ ਨਾਲ ਜੁੜੀਆਂ ਹੋਈਆਂ ਹਨ।