
ਕਿਸਾਨ ਅੰਦੋਲਨ ਨੂੰ ਲੈ ਕੇ ਵਣਜ ਅਤੇ ਉਦਯੋਗ ਰਾਜ ਮੰਤਰੀ ਦਾ ਬਿਆਨ
ਨਵੀਂ ਦਿੱਲੀ: ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨ ਯੂਨੀਅਨ ਦੇ ਕੁਝ ਆਗੂਆਂ ਨਾਲ ਕਾਨੂੰਨਾਂ ਵਿਚ ਸੋਧ ਬਾਰੇ ਗੱਲ ਕੀਤੀ।
Som Prakash
ਉਹਨਾਂ ਕਿਹਾ ਕਿ ਸਰਕਾਰ ਅੱਜ ਕਿਸਾਨ ਯੂਨੀਅਨਾਂ ਨੂੰ ਲਿਖਤੀ ਪ੍ਰਸਤਾਵ ਦੇਵੇਗੀ, ਜਿਸ ‘ਤੇ ਉਹ ਵਿਚਾਰ ਵਟਾਂਦਰਾ ਕਰਨਗੇ। ਸੋਮ ਪ੍ਰਕਾਸ਼ ਨੇ ਕਿਹਾ ਕਿ ਜੋ ਵੀ ਦੇਸ਼ ਅਤੇ ਕਿਸਾਨਾਂ ਦੇ ਹਿੱਤ ਵਿਚ ਹੋਵੇਗਾ ਸਰਕਾਰ ਵੱਲੋਂ ਉਹ ਸਭ ਕੁਝ ਕੀਤਾ ਜਾਵੇਗਾ।
Home Minister Amit Shah spoke to Kisan Unions yesterday about amendments. Govt will today give a written proposal to Kisan Unions & they'll think over it. Whatever will be in the interest of country & farmers, is being considered by all: Som Parkash, MoS, Commerce & Industry pic.twitter.com/VCdflPAxIP
— ANI (@ANI) December 9, 2020
ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਵੀ ਬੀਤੀ ਸ਼ਾਮ ਨੂੰ 13 ਕਿਸਾਨ ਲੀਡਰਾਂ ਦੀ ਇਕ ਗ਼ੈਰ ਰਸਮੀ ਮੀਟਿੰਗ ਬੁਲਾਈ ਸੀ। ਇਹ ਮੀਟਿੰਗ ਰਾਤ 11 ਵਜੇ ਖਤਮ ਹੋਈ। ਇਸ ਦੌਰਾਨ ਸਰਕਾਰ ਕਾਨੂੰਨ ਰੱਦ ਕਰਨ ਲਈ ਸਹਿਮਤ ਨਹੀਂ ਹੋਈ ਤੇ ਇਹ ਮੀਟਿੰਗ ਅਸਫ਼ਲ ਰਹੀ। ਕਿਸਾਨੀ ਸੰਘਰਸ਼ ਦੇ ਚਲਦਿਆਂ ਕੇਂਦਰੀ ਕੈਬਨਿਟ ਦੀ ਅਹਿਮ ਬੈਠਕ ਵੀ ਜਾਰੀ ਹੈ।
Amit Shah
ਇਸ ਮੀਟਿੰਗ ਵਿਚ ਕੋਰੋਨਾ ਮਹਾਂਮਾਰੀ ਅਤੇ ਕਿਸਾਨੀ ਅੰਦੋਲਨ ਸਮੇਤ ਕਈ ਮੁੱਦਿਆਂ ਉੱਤੇ ਵਿਚਾਰ ਵਟਾਂਦਰੇ ਕੀਤੇ ਜਾ ਸਕਦੇ ਹਨ।ਕਿਸਾਨ ਅੰਦੋਲਨ ਦੇ ਚੱਲਦਿਆਂ ਇਸ ਬੈਠਕ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਅੱਜ ਦੀ ਕੈਬਨਿਟ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਸਰਕਾਰ ਵੱਲੋਂ ਪ੍ਰਸਤਾਵ ਵੀ ਮਿਲ ਸਕਦਾ ਹੈ।