ਦੇਸ਼-ਵਿਦੇਸ਼ ਦੇ 800 ਵਿਗਿਆਨੀਆਂ ਸਾਹਮਣੇ ਕਿਸਾਨ ਦੇ ਪੁੱਤ ਨੇ ਕੇਂਦਰ ਦਾ ਐਵਾਰਡ ਲੈਣ ਤੋਂ ਕੀਤਾ ਇਨਕਾਰ
Published : Dec 9, 2020, 10:40 am IST
Updated : Dec 9, 2020, 10:40 am IST
SHARE ARTICLE
Varinderpal Singh refuses to accept prestigious award
Varinderpal Singh refuses to accept prestigious award

ਵਰਿੰਦਰਪਾਲ ਸਿੰਘ ਨੇ ਵੱਕਾਰੀ ਐਵਾਰਡ ਲੈਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਹਮਾਇਤ ਵਿਚ ਜਿੱਥੇ ਖਿਡਾਰੀਆਂ, ਸਾਹਿਤਕਾਰਾਂ, ਲੇਖਕਾਂ ਵੱਲੋਂ ਅਪਣੇ ਐਵਾਰਡ ਵਾਪਸ ਕਰਕੇ ਕਿਸਾਨਾਂ ਨਾਲ ਖੜ੍ਹੇ ਹੋਣ ਦਾ ਸਬੂਤ ਦਿੱਤਾ ਜਾ ਰਿਹਾ ਹੈ। ਉਥੇ ਹੀ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਖੇਤੀ ਵਿਗਿਆਨੀ ਡਾ. ਵਰਿੰਦਰਪਾਲ ਸਿੰਘ ਨੇ ਦਿੱਲੀ ਵਿਚ ਇਕ ਵੱਕਾਰੀ ਐਵਾਰਡ ਅਤੇ ਗੋਲਡ ਮੈਡਲ ਲੈਣ ਤੋਂ ਇਨਕਾਰ ਕਰ ਦਿੱਤਾ।

Varinderpal Singh refuses to accept prestigious awardVarinderpal Singh refuses to accept prestigious award

ਜਿਸ ਸਮੇਂ ਉਨ੍ਹਾਂ ਨੇ ਇਹ ਐਵਾਰਡ ਲੈਣ ਤੋਂ ਇਨਕਾਰ ਕੀਤਾ, ਉਸ ਸਮੇਂ ਵਿਸ਼ੇਸ਼ ਸਮਾਗਮ ਵਿਚ ਦੇਸ਼ ਵਿਦੇਸ਼ ਦੇ ਕਰੀਬ 800 ਖੇਤੀ ਵਿਗਿਆਨੀ ਮੌਜੂਦ ਸਨ।  ਉਨ੍ਹਾਂ ਆਖਿਆ ਕਿ ਜਦੋਂ ਸਾਡੇ ਦੇਸ਼ ਦੇ ਕਿਸਾਨ ਔਖੀ ਘੜੀ ਦੇ ਚਲਦਿਆਂ ਸੜਕਾਂ 'ਤੇ ਬੈਠੇ ਹਨ, ਅਜਿਹੇ ਵਿਚ ਮੇਰਾ ਜ਼ਮੀਰ ਮੈਨੂੰ ਇਹ ਐਵਾਰਡ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ ਦਿੰਦਾ। 

Varinderpal Singh refuses to accept prestigious awardVarinderpal Singh refuses to accept prestigious award

ਉਨ੍ਹਾਂ ਨੇ ਅੱਗੇ ਕਿਹਾ, ''ਸਤਿਕਾਰਯੋਗ ਮੰਤਰੀ ਸਾਹਿਬ ਇਹ ਪੀਏਯੂ-ਐਲਸੀਸੀ ਟੈਕਨਾਲੋਜੀ ਕਿਸਾਨਾਂ ਨੂੰ ਜਾਂਦੀ ਹੈ, ਇਹ ਇਕੱਲੇ ਪੰਜਾਬ ਵਿਚ ਸਾਲਾਨਾ 750 ਕਰੋੜ ਰੁਪਏ ਦੀ ਬੱਚਤ ਕਰਦੀ ਹੈ ਅਤੇ ਪੂਰੇ ਭਾਰਤ ਵਿਚ ਇਸ ਦੀ ਬੱਚਤ ਅਰਬਾਂ ਵਿਚ ਹੋ ਸਕਦੀ ਹੈ। ਮੈਂ ਇਸ ਤਕਨੀਕ ਨੂੰ ਪਛਾਣ ਦੇਣ ਲਈ ਤੁਹਾਡਾ ਧੰਨਵਾਦੀ ਹਾਂ। ਡਾ. ਸਤੀਸ਼ ਚੰਦਰ ਮੈਂ ਤੁਹਾਡਾ ਧੰਨਵਾਦੀ ਹਾਂ।

Varinderpal Singh refuses to accept prestigious awardVarinderpal Singh refuses to accept prestigious award

ਮੈਂ ਮੁਬਾਰਕਵਾਦ ਦਿੰਦਾ ਹਾਂ ਅਤੇ ਆਭਾਰੀ ਹਾਂ ਮਾਣਯੋਗ ਕੈਮੀਕਲ ਐਂਡ ਫਰਟੀਲਾਈਜ਼ਰਜ਼ ਮੰਤਰੀ ਅਤੇ ਡਾਇਰੈਕਟਰ ਜਨਰਲ ਐਫਏਆਈ ਦਾ। ਮੈਂ ਤੁਹਾਡਾ ਧੰਨਵਾਦੀ ਹਾਂ ਪਰ ਜਦੋਂ ਕਿਸਾਨ ਸੜਕਾਂ 'ਤੇ ਹਨ ਤਾਂ ਮੇਰਾ ਇਸ ਔਖੀ ਘੜੀ ਵਿਚ ਐਵਾਰਡ ਲੈਣ ਦਾ ਮਨ ਨਹੀਂ ਕਰਦਾ। ਮੈਂ ਚਾਹੁੰਦਾ ਹਾਂ ਕਿ ਅਸੀਂ ਇਕੱਠੇ ਦੇਸ਼ ਦੇ ਲਈ ਕੰਮ ਕਰੀਏ ਅਤੇ ਸਰਕਾਰ ਸਾਡੇ ਕਿਸਾਨਾਂ ਦੀ ਗੱਲ ਸੁਣੇ ਕਿਉਂਕਿ ਜੋ ਵੀ ਮੈਂ ਕੰਮ ਕੀਤਾ ਹੈ ਉਹ ਸਿਰਫ਼ ਕਿਸਾਨਾਂ ਅਤੇ ਰਾਸ਼ਟਰ ਲਈ ਹੈ।

Varinderpal Singh refuses to accept prestigious awardVarinderpal Singh refuses to accept prestigious award

ਮੈਂ ਸ਼ਰਮ ਮਹਿਸੂਸ ਕਰਾਂਗਾ ਕਿ ਮੈਂ ਇਸ ਸਮੇਂ ਇਹ ਐਵਾਰਡ ਪ੍ਰਾਪਤ ਕਰਾਂ ਪਰ ਮੈਂ ਬਹੁਤ ਧੰਨਵਾਦੀ ਹਾਂ ਮਾਣਯੋਗ ਕੈਮੀਕਲ ਐਂਡ ਫਰਟੀਲਾਈਜ਼ਰਸ ਮੰਤਰੀ ਅਤੇ ਡਾਇਰੈਕਟਰ ਜਨਰਲ ਐਫਏਆਈ ਦਾ। ਮੇਰੀ ਮੁਆਫ਼ੀ ਕਬੂਲ ਕਰੋ। ਮੈਨੂੰ ਇਸ ਦੇ ਲਈ ਅਫ਼ਸੋਸ ਹੈ। ਮੇਰੀ ਸਿਰਫ਼ ਇਹੀ ਭਾਵਨਾ ਹੈ ਕਿ ਅਸੀਂ ਕਿਸਾਨਾਂ ਅਤੇ ਭਾਰਤ ਸਰਕਾਰ ਲਈ ਇਕੱਠੇ ਕੰਮ ਕਰੀਏ ਤਾਂ ਕਿ ਅਸੀਂ ਅਪਣੇ ਭਾਰਤ ਨੂੰ ਮਹਾਨ ਬਣਾ ਸਕੀਏ।''

Varinderpal Singh refuses to accept prestigious awardVarinderpal Singh refuses to accept prestigious award

ਦੱਸ ਦਈਏ ਕਿ ਇਹ ਐਵਾਰਡ ਸਮਾਰੋਹ ਭਾਰਤੀ ਖਾਦ ਸੰਸਥਾ ਵੱਲੋਂ ਕਰਵਾਇਆ ਗਿਆ ਸੀ ਅਤੇ ਡਾ. ਵਰਿੰਦਰਪਾਲ ਸਿੰਘ ਨੂੰ ਇਹ ਐਵਾਰਡ ਖੇਤੀ ਖੋਜ ਲਈ ਦਿੱਤਾ ਜਾਣਾ ਸੀ। ਇਸ ਐਵਾਰਡ ਵਿਚ ਉਨ੍ਹਾਂ ਨੂੰ ਇਕ ਲੱਖ ਰੁਪਏ, ਪ੍ਰਸ਼ੰਸਾ ਪੱਤਰ ਅਤੇ ਸੋਨੇ ਦਾ ਤਮਗਾ ਦਿੱਤਾ ਜਾਣਾ ਸੀ, ਜਿਸ ਨੂੰ ਉਨ੍ਹਾਂ ਨੇ ਕਿਸਾਨਾਂ ਦੀ ਹਮਾਇਤ ਵਿਚ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement