
ਉਹ ਇਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਮੋਦੀ ਨੂੰ ਡਰਾਇਆ, ਧਮਕਾਇਆ ਜਾ ਸਕਦਾ ਹੈ - ਰੂਸੀ ਨੇਤਾ
PM Modi - ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਦੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਖ਼ਤ ਰੁਖ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਅਪਣਾਈ ਗਈ ਨੀਤੀ ਦੋਹਾਂ ਦੇਸ਼ਾਂ ਲਈ ਵਿਕਸਤ ਹੋ ਰਹੇ ਦੁਵੱਲੇ ਸਬੰਧਾਂ ਦੀ ‘ਮੁੱਖ ਗਾਰੰਟਰ’ ਹੈ। ਪੁਤਿਨ ਨੇ ਇਹ ਟਿੱਪਣੀ 'ਰਸ਼ੀਆ ਕਾਲਿੰਗ' ਪਲੇਟਫਾਰਮ 'ਤੇ ਕੀਤੀ।
ਰੂਸੀ ਨੇਤਾ ਨੇ ਕਿਹਾ ਕਿ ਉਹ ਇਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਮੋਦੀ ਨੂੰ ਡਰਾਇਆ, ਧਮਕਾਇਆ ਜਾ ਸਕਦਾ ਹੈ ਜਾਂ ਭਾਰਤ ਅਤੇ ਭਾਰਤੀਆਂ ਦੇ ਰਾਸ਼ਟਰੀ ਹਿੱਤਾਂ ਦੇ ਉਲਟ ਕੋਈ ਵੀ ਕਦਮ ਚੁੱਕਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰੂਸ ਅਤੇ ਭਾਰਤ ਦੇ ਸਬੰਧ ਸਾਰੇ ਖੇਤਰਾਂ ਵਿਚ ਮਜ਼ਬੂਤਹੋ ਰਹੇ ਹਨ।
ਪੁਤਿਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਉਹ 2024 'ਚ ਹੋਣ ਵਾਲੀ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਅਗਲੀ ਚੋਣ ਵੀ ਲੜਨਗੇ। ਉਨ੍ਹਾਂ ਕਿਹਾ ਕਿ ਉਹ ਮੋਦੀ 'ਤੇ ਗੈਰ-ਦੋਸਤਾਨਾ ਦੇਸ਼ਾਂ ਦੇ ਪ੍ਰਭਾਵ ਨੂੰ ਸਮਝ ਸਕਦੇ ਹਨ। ਰੂਸੀ ਸਮਾਚਾਰ ਏਜੰਸੀ 'ਟਾਸ' ਮੁਤਾਬਕ ਪੁਤਿਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਅਤੇ ਮੋਦੀ ਨੇ ਕਦੇ ਇਸ ਵਿਸ਼ੇ 'ਤੇ ਚਰਚਾ ਵੀ ਨਹੀਂ ਕੀਤੀ।
ਰੂਸੀ ਰਾਸ਼ਟਰਪਤੀ ਨੇ ਕਿਹਾ, "ਮੈਂ ਬਾਹਰੋਂ ਦੇਖਦਾ ਹਾਂ ਕਿ ਕੀ ਹੋ ਰਿਹਾ ਹੈ ਅਤੇ ਸਪੱਸ਼ਟ ਤੌਰ 'ਤੇ, ਮੈਂ ਭਾਰਤ ਦੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਉਨ੍ਹਾਂ ਦੇ ਸਖਤ ਰੁਖ ਤੋਂ ਕਈ ਵਾਰ ਹੈਰਾਨ ਹੋ ਜਾਂਦਾ ਹਾਂ।" ਪੱਛਮੀ ਦੇਸ਼ਾਂ ਵੱਲੋਂ ਯੂਕਰੇਨ 'ਤੇ ਹਮਲੇ ਲਈ ਰੂਸ 'ਤੇ ਲਾਈਆਂ ਗਈਆਂ ਪਾਬੰਦੀਆਂ ਅਤੇ ਰਿਆਇਤੀ ਦਰਾਂ 'ਤੇ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਜਾਰੀ ਰੱਖਣ ਲਈ ਪੱਛਮੀ ਦੇਸ਼ਾਂ ਦੁਆਰਾ ਭਾਰਤ ਦੀ ਆਲੋਚਨਾ ਕੀਤੀ ਗਈ ਹੈ।
(For more news apart from Russian President Putin heaps praises on PM Modi, stay tuned to Rozana Spokesman)