ਸਾਡੇ ਸਮਾਜ ਦੀ ਸਮੱਸਿਆ ਇਹ ਹੈ ਕਿ ਅਸੀਂ ਦੂਜਿਆਂ ਦੀ ਨਹੀਂ, ਸਿਰਫ ਆਪਣੀ ਸੁਣ ਰਹੇ ਹਾਂ: ਸੀ.ਜੇ.ਆਈ
Published : Dec 9, 2023, 8:06 pm IST
Updated : Dec 9, 2023, 8:53 pm IST
SHARE ARTICLE
Dhananjaya Yeshwant Chandrachud: Chief Justice of India
Dhananjaya Yeshwant Chandrachud: Chief Justice of India

ਕਿਹਾ ਕਿ ਜ਼ਿਆਦਾਤਰ ਲੋਕ ਖੁਸ਼ਹਾਲ ਜੀਵਨ ਲਈ ਯਤਨਸ਼ੀਲ ਹਨ ਅਤੇ ਇਸ ਵਿਚ ਕੁਝ ਵੀ ਗ਼ਲਤ ਨਹੀਂ ਹੈ

Mumbai News: ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਸ਼ਨਿਚਰਵਾਰ ਨੂੰ ਨਾਗਰਿਕਾਂ ਨੂੰ ਦੂਜਿਆਂ ਦੀ ਗੱਲ ਸੁਣਨ ਵਿਚ ਧੀਰਜ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ‘ਜੋ ਅਸੀਂ ਸੁਣਨਾ ਚਾਹੁੰਦੇ ਹਾਂ ਸਿਰਫ ਉਹੀ ਸੁਣਨ ਦੀ ਆਦਤ’ ਨੂੰ ਛੱਡਣਾ ਸਾਨੂੰ ਅਪਣੇ ਆਲੇ-ਦੁਆਲੇ ਦੀ ਦੁਨੀਆਂ ਨੂੰ ਸਮਝਣ ਵਿਚ ਮਦਦ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

ਚੀਫ਼ ਜਸਟਿਸ (ਸੀ.ਜੇ.ਆਈ.) ਚੰਦਰਚੂੜ ਪੁਣੇ ਵਿਚ ਸਿਮਬਾਇਓਸਿਸ ਇੰਟਰਨੈਸ਼ਨਲ (ਡੀਮਡ) ਯੂਨੀਵਰਸਿਟੀ ਦੇ 20ਵੇਂ ਕਨਵੋਕੇਸ਼ਨ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ, ‘‘ਦੂਜਿਆਂ ਦੀ ਗੱਲ ਸੁਣਨ ਦੀ ਸ਼ਕਤੀ ਜੀਵਨ ਦੇ ਹਰ ਖੇਤਰ ਵਿਚ ਜ਼ਰੂਰੀ ਹੈ। ਦੂਜਿਆਂ ਨੂੰ ਉਹ ਥਾਂ ਪ੍ਰਦਾਨ ਕਰਨਾ ਬਹੁਤ ਸੁਖਦ ਅਹਿਸਾਸ ਹੁੰਦਾ ਹੈ। ਸਾਡੇ ਸਮਾਜ ਦੀ ਸਮੱਸਿਆ ਇਹ ਹੈ ਕਿ ਅਸੀਂ ਦੂਸਰਿਆਂ ਦੀ ਗੱਲ ਨਹੀਂ ਸੁਣ ਰਹੇ… ਅਸੀਂ ਸਿਰਫ ਅਪਣੀ ਸੁਣਾ ਰਹੇ ਹਾਂ।’’

ਚੀਫ਼ ਜਸਟਿਸ ਨੇ ਕਿਹਾ ਕਿ ਸੁਣਨ ਲਈ ਧੀਰਜ ਰੱਖਣ ਨਾਲ ਵਿਅਕਤੀ ਨੂੰ ਇਹ ਮੰਨਣ ਦੀ ਇਜਾਜ਼ਤ ਮਿਲਦੀ ਹੈ ਕਿ ਹੋ ਸਕਦਾ ਹੈ ਕਿ ਕਿਸੇ ਕੋਲ ਸਾਰੇ ਸਹੀ ਜਵਾਬ ਨਾ ਹੋਣ, ਪਰ ਉਹ ਉਨ੍ਹਾਂ ਨੂੰ ਖੋਜਣ ਅਤੇ ਲੱਭਣ ਲਈ ਤਿਆਰ ਹੈ। 

ਚੀਫ਼ ਜਸਟਿਸ ਨੇ ਕਿਹਾ, ‘‘ਸਫਲਤਾ ਸਿਰਫ ਪ੍ਰਸਿੱਧੀ ਨਾਲ ਨਹੀਂ, ਸਗੋਂ ਉੱਚ ਉਦੇਸ਼ ਲਈ ਵਚਨਬੱਧਤਾ ਨਾਲ ਵੀ ਮਾਪੀ ਜਾਂਦੀ ਹੈ। ਲੋਕਾਂ ਨੂੰ ਅਪਣੇ ਲਈ ਦਿਆਲੂ ਹੋਣਾ ਚਾਹੀਦਾ ਹੈ ਅਤੇ ਅਪਣੀ ਹੋਂਦ ’ਤੇ ਸਖ਼ਤ ਨਹੀਂ ਹੋਣਾ ਚਾਹੀਦਾ।’’

(For more news apart from What advise given to the people by Chief Justice of India, stay tuned to Rozana Spokesman)

SHARE ARTICLE

ਏਜੰਸੀ

Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement