1984 ਸਿੱਖ ਕਤਲੇਆਮ ਕੇਸ : ਅਦਾਲਤ ਨੇ ਸੀ.ਬੀ.ਆਈ. ਨੂੰ ਜਗਦੀਸ਼ ਟਾਈਟਲਰ ਵਿਰੁਧ ਗਵਾਹ ਲੱਭਣ ਦਾ ਹੁਕਮ ਦਿਤਾ
Published : Dec 9, 2024, 10:58 pm IST
Updated : Dec 9, 2024, 10:58 pm IST
SHARE ARTICLE
Jagdish Tytler
Jagdish Tytler

ਵਿਸ਼ੇਸ਼ ਸੀ.ਬੀ.ਆਈ. ਜੱਜ ਜਿਤੇਂਦਰ ਸਿੰਘ ਨੇ ਕੇਂਦਰੀ ਏਜੰਸੀ ਨੂੰ ਟਾਈਟਲਰ ਵਿਰੁਧ ਸਰਕਾਰੀ ਗਵਾਹ ਮਨਮੋਹਨ ਕੌਰ ਨੂੰ ਲੱਭਣ ਅਤੇ ਤਲਬ ਕਰਨ ਦਾ ਇਕ ਹੋਰ ਮੌਕਾ ਦਿਤਾ

ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ 1984 ਦੇ ਸਿੱਖ ਕਤਲੇਆਮ ਦੇ ਇਕ ਕੇਸ ’ਚ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਵਿਰੁਧ ਗਵਾਹ ਲੱਭਣ ਦੇ ਹੁਕਮ ਦਿਤੇ।

ਵਿਸ਼ੇਸ਼ ਸੀ.ਬੀ.ਆਈ. ਜੱਜ ਜਿਤੇਂਦਰ ਸਿੰਘ ਨੇ ਕੇਂਦਰੀ ਏਜੰਸੀ ਨੂੰ ਟਾਈਟਲਰ ਵਿਰੁਧ ਸਰਕਾਰੀ ਗਵਾਹ ਮਨਮੋਹਨ ਕੌਰ ਨੂੰ ਲੱਭਣ ਅਤੇ ਤਲਬ ਕਰਨ ਦਾ ਇਕ ਹੋਰ ਮੌਕਾ ਦਿਤਾ। ਜੱਜ ਨੇ ਪਹਿਲਾਂ ਮਨਮੋਹਨ ਕੌਰ ਨੂੰ ਤਲਬ ਕੀਤਾ ਸੀ, ਪਰ ਕੇਂਦਰੀ ਜਾਂਚ ਏਜੰਸੀ ਨੇ ਸੂਚਿਤ ਕੀਤਾ ਸੀ ਕਿ ਉਸ ਦਾ ਪਤਾ ਨਹੀਂ ਲੱਗ ਸਕਿਆ। ਅਦਾਲਤ ਨੇ ਸੋਮਵਾਰ ਨੂੰ ਇਕ ਹੋਰ ਗਵਾਹ ਬਾਲ ਕਿਸ਼ਨ ਆਰੀਆ ਦਾ ਬਿਆਨ ਦਰਜ ਕੀਤਾ, ਜਦਕਿ ਹੋਰ ਗਵਾਹਾਂ ਅਨੁਜ ਸਿਨਹਾ ਅਤੇ ਐਨ.ਡੀ. ਪੰਚੋਲੀ ਨੂੰ 20 ਦਸੰਬਰ ਨੂੰ ਤਲਬ ਕੀਤਾ ਗਿਆ। 

ਜੱਜ ਨੇ ਕਿਹਾ ਕਿ ਸੀ.ਬੀ.ਆਈ. ਦੇ ਸਰਕਾਰੀ ਵਕੀਲ ਨੇ ਬੇਨਤੀ ਕੀਤੀ ਹੈ ਕਿ ਗਵਾਹਾਂ ਦੀ ਸੂਚੀ ਅਨੁਸਾਰ ਇਸ ਦੇ ਗਵਾਹ ਅਨੁਜ ਸਿਨਹਾ ਨੂੰ ਅਗਲੀ ਤਰੀਕ ’ਤੇ ਬੁਲਾਇਆ ਜਾਵੇ। ਉਸ ਨੇ ਸਰਕਾਰੀ ਗਵਾਹ ਮਨਮੋਹਨ ਕੌਰ ਅਤੇ ਐਨ.ਡੀ. ਪੰਚੋਲੀ ਨੂੰ ਪੇਸ਼ ਕਰਨ ਦਾ ਇਕ ਹੋਰ ਮੌਕਾ ਮੰਗਿਆ ਹੈ। ਬੇਨਤੀ ਮਨਜ਼ੂਰ ਕਰ ਲਈ ਜਾਂਦੀ ਹੈ। ਜਾਂਚ ਅਧਿਕਾਰੀ ਨੂੰ ਉਕਤ ਗਵਾਹਾਂ ਦਾ ਪਤਾ ਲਗਾਉਣ ਦੇ ਹੁਕਮ ਦਿਤੇ ਗਏ ਹਨ। ਬੇਨਤੀ ’ਤੇ ਮਨਮੋਹਨ ਕੌਰ, ਐਨ.ਡੀ. ਪੰਚੋਲੀ ਅਤੇ ਅਨੁਜ ਸਿਨਹਾ ਨੂੰ ਅਗਲੀ ਤਰੀਕ ’ਤੇ ਬੁਲਾਇਆ ਜਾਵੇ।

ਮਾਮਲੇ ਦੀ ਸੁਣਵਾਈ ਦੌਰਾਨ ਟਾਈਟਲਰ ਅਦਾਲਤ ’ਚ ਮੌਜੂਦ ਸੀ। ਇਹ ਮਾਮਲਾ 1984 ’ਚ ਕੌਮੀ ਰਾਜਧਾਨੀ ਦੇ ਗੁਰਦੁਆਰਾ ਪੁਲ ਬੰਗਸ਼ ’ਚ ਤਿੰਨ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ। 12 ਨਵੰਬਰ ਨੂੰ ਅਦਾਲਤ ਨੇ ਬਾਦਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਦਾ ਬਿਆਨ ਦਰਜ ਕੀਤਾ ਸੀ। ਬਾਦਲ ਸਿੰਘ ਨੂੰ 1 ਨਵੰਬਰ 1984 ਨੂੰ ਕਤਲੇਆਮ ’ਚ ਗੁਰਦੁਆਰਾ ਪੁਲ ਬੰਗਸ਼ ਵਿਖੇ ਭੀੜ ਨੇ ਮਾਰ ਦਿਤਾ ਸੀ। ਅਦਾਲਤ ਨੇ 13 ਸਤੰਬਰ ਨੂੰ ਟਾਈਟਲਰ ਵਿਰੁਧ ਕਤਲ ਅਤੇ ਹੋਰ ਅਪਰਾਧਾਂ ਦੇ ਦੋਸ਼ ਤੈਅ ਕੀਤੇ ਸਨ।

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement