
ਨਵੀਂ ਦਿੱਲੀ, 29 ਅਗੱਸਤ : 200 ਰੁਪਏ ਦਾ
ਨੋਟ ਪੇਸ਼ ਕਰਨ ਦੇ ਕੁੱਝ ਦਿਨ ਬਾਅਦ ਵਿੱਤ ਮੰਤਰਾਲੇ ਨੇ 1000 ਰੁਪਏ ਦਾ ਨੋਟ ਫਿਰ ਲਿਆਉਣ
ਦੀ ਸੰਭਾਵਨਾ ਨੂੰ ਖ਼ਾਰਜ ਕਰ ਦਿਤਾ ਹੈ। ਪਿਛਲੇ ਸਾਲ ਸਰਕਾਰ ਨੇ ਨੋਟਬੰਦੀ ਤਹਿਤ 1,000
ਅਤੇ 500 ਦੇ ਨੋਟ ਬੰਦ ਕਰ ਦਿਤੇ ਸਨ। ਬਾਅਦ ਵਿਚ 500 ਦਾ ਨਵਾਂ ਨੋਟ ਜਾਰੀ ਕੀਤਾ ਗਿਆ
ਸੀ। ਆਰਥਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਦਸਿਆ, '1000 ਰੁਪਏ ਦਾ ਨੋਟ ਫਿਰ
ਲਿਆਉਣ ਦੀ ਕੋਈ ਤਜਵੀਜ਼ ਨਹੀਂ।' ਉਨ੍ਹਾਂ ਦਾ ਇਹ ਬਿਆਨ ਉਨ੍ਹਾਂ ਖ਼ਬਰਾਂ ਵਿਚਾਲੇ ਆਇਆ ਹੈ
ਕਿ ਸਰਕਾਰ 1000 ਰੁਪਏ ਦਾ ਨੋਟ ਫਿਰ ਲਿਆ ਸਕਦੀ ਹੈ। ਭਾਰਤੀ ਰਿਜ਼ਰਵ ਬੈਂਕ ਨੇ 25 ਅਗੱਸਤ
ਨੂੰ ਚਮਕਦੇ ਪੀਲੇ ਰੰਗ ਦਾ 200 ਦਾ ਨਵਾਂ ਨੋਟ ਜਾਰੀ ਕੀਤਾ ਸੀ ਜਿਸ ਦਾ ਮਕਸਦ 100 ਅਤੇ
500 ਦੇ ਨੋਟਾਂ ਦੇ ਵਿਚਲੇ ਮੁਲ ਦੇ ਨੋਟ ਦੀ ਕਮੀ ਦੀ ਪੂਰਤੀ ਕਰਨਾ ਹੈ। 200 ਰੁਪਏ ਦੇ
ਨੋਟ ਤੋਂ ਇਲਾਵਾ ਇਸ ਮਹੀਨੇ 50 ਰੁਪਏ ਦਾ ਨਵਾਂ ਨੋਟ ਵੀ ਜਾਰੀ ਕੀਤਾ ਗਿਆ ਹੈ। ਰਿਜ਼ਰਵ
ਬੈਂਕ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ 200 ਰੁਪਏ ਦੇ ਨੋਟ ਦੀ ਸਪਲਾਈ ਵਧਾਏਗਾ।
(ਏਜੰਸੀ)