
ਬਾਲੀਵੁੱਡ ਅਦਾਕਾਰ ਰਿਤੀਕ ਰੌਸ਼ਨ ਦਾ ਅੱਜ ਜਨਮ ਦਿਨ ਹੈ ਪਰ ਉਨ੍ਹਾਂ ਦਾ ਇਹ ਜਨਮ ਦਿਨ ਇਸ ਵਾਰ ਦਰਦ.......
ਮੁੰਬਈ : ਬਾਲੀਵੁੱਡ ਅਦਾਕਾਰ ਰਿਤੀਕ ਰੌਸ਼ਨ ਦਾ ਅੱਜ ਜਨਮ ਦਿਨ ਹੈ ਪਰ ਉਨ੍ਹਾਂ ਦਾ ਇਹ ਜਨਮ ਦਿਨ ਇਸ ਵਾਰ ਦਰਦ ਭਰਿਆ ਹੀ ਬੀਤ ਰਿਹਾ ਹੈ, ਹਾਲ ਹੀ ਵਿਚ ਉਨ੍ਹਾਂ ਦੇ ਪਿਤਾ ਰਾਕੇਸ਼ ਰੌਸ਼ਨ ਨੂੰ ਕੈਂਸਰ ਹੋਣ ਦੀ ਗੱਲ ਪਤਾ ਲੱਗੀ ਹੈ। ਉਨ੍ਹਾਂ ਦੀ ਸਰਜ਼ਰੀ ਵੀ ਹੋਈ ਹੈ। ਹਾਲਾਂਕਿ ਸਰਜ਼ਰੀ ਪੁਰੀ ਠੀਕ ਰਹੀ ਹੈ ਪਰ ਹੁਣ ਇਸ ਰੋਗ ਤੋਂ ਉੱਬਰਣ ਵਿਚ ਉਨ੍ਹਾਂ ਨੂੰ ਸਮਾਂ ਲੱਗੇਗਾ। ਪੀਐਮ ਮੋਦੀ ਅਤੇ ਬਾਲੀਵੁੱਡ ਦੇ ਕਲਾਕਾਰਾਂ ਨੇ ਉਨ੍ਹਾਂ ਦੇ ਰੋਗ ਉਤੇ ਦੁੱਖ ਜ਼ਾਹਰ ਕੀਤਾ ਹੈ। ਹੁਣ ਰਾਕੇਸ਼ ਰੌਸ਼ਨ ਦੇ ਇਕ ਦੋਸਤ ਨੇ ਉਨ੍ਹਾਂ ਦੇ ਰੋਗ ਦੀ ਵਜ੍ਹਾ ਦਾ ਖੁਲਾਸਾ ਕੀਤਾ ਹੈ।
Hrithik Roshan-Rakesh Roshan
ਇਕ ਇੰਟਰਵਿਊ ਵਿਚ ਰਾਕੇਸ਼ ਰੌਸ਼ਨ ਦੇ ਦੋਸਤ ਅਮੋਦ ਮਹਿਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਉਂ ਇਹ ਰੋਗ ਹੋਇਆ ਹੋਵੇਗਾ। ਰਾਕੇਸ਼ ਰੌਸ਼ਨ ਨੇ ਦੱਸਿਆ ਕਿ ਮੈਨੂੰ ਰਿਤੀਕ ਦੇ ਟਵੀਟ ਤੋਂ ਪਤਾ ਚੱਲਿਆ ਕਿ ਉਨ੍ਹਾਂ ਨੂੰ ਕੈਂਸਰ ਹੋਇਆ ਹੈ। ਮੈਂ 2 ਮਹੀਨੇ ਪਹਿਲਾਂ ਉਨ੍ਹਾਂ ਨੂੰ ਮਿਲਿਆ ਸੀ ਉਸ ਸਮੇਂ ਉਨ੍ਹਾਂ ਨੂੰ ਦੇਖ ਕੇ ਲੱਗਿਆ ਨਹੀਂ ਸੀ ਕਿ ਉਹ ਬੀਮਾਰ ਹਨ। ਉਹ ਕਾਫ਼ੀ ਫਿਟ ਲੱਗ ਰਹੇ ਸਨ। ਉਨ੍ਹਾਂ ਦੇ ਇਸ ਰੋਗ ਦੀ ਖ਼ਬਰ ਤੋਂ ਮੈਂ ਹੈਰਾਨ ਹਾਂ। ਉਨ੍ਹਾਂ ਨੇ ਗੱਲਬਾਤ ਵਿਚ ਇਹ ਵੀ ਦੱਸਿਆ ਕਿ ਰਾਕੇਸ਼ ਰੌਸ਼ਨ ਨੂੰ ਸਮੋਕਿੰਗ ਦੀ ਬੁਰੀ ਭੈੜੀ ਆਦਤ ਸੀ।
Hrithik Roshan-Rakesh Roshan
ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਕਈ ਵਾਰ ਸਿਗਰਟ ਛੱਡਣ ਨੂੰ ਕਿਹਾ ਪਰ ਉਹ ਉਨ੍ਹਾਂ ਤੋਂ ਲੁਕ ਕੇ ਸਿਗਰਟ ਪੀਂਦੇ ਸਨ। ਅਮੋਦ ਦੀਆਂ ਗੱਲਾਂ ਤੋਂ ਪਤਾ ਚੱਲਿਆ ਹੈ ਕਿ ਰਾਕੇਸ਼ ਨੂੰ ਸਿਗਰਟ ਪੀਣ ਦੀ ਵਜ੍ਹਾ ਨਾਲ ਹੀ ਕੈਂਸਰ ਹੋਇਆ ਹੋਵੇਗਾ। ਰਿਤੀਕ ਨੇ ਰੌਸ਼ਨ ਨੇ ਟਵੀਟ ਕਰਕੇ ਅਪਣੇ ਸਰੋਤਿਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਸਹਿਤ ਹੁਣ ਠੀਕ ਹੈ। ਉਨ੍ਹਾਂ ਦੀ ਸਰਜ਼ਰੀ ਸਫ਼ਲਤਾ ਪੂਰਵਕ ਹੋ ਗਈ। ਉਨ੍ਹਾਂ ਦੇ ਅੰਦਰ ਸੁਧਾਰ ਵੀ ਹੋਇਆ ਹੈ। ਦੱਸ ਦਈਏ ਮਿਸਟਰ ਰੌਸ਼ਨ ਨੂੰ ਗਲੇ ਵਿਚ ਕੈਂਸਰ ਦੇ ਸ਼ੁਰੂਆਤੀ ਪੜਾਅ ਸਕਵੈਮਸ ਸੈਲ ਕਾਰਸੀਨੋਮਾ ਗਲੇ ਦਾ ਕੈਂਸਰ ਹੋਇਆ ਹੈ।