ਸੈਨਾ ਨੇ ਬਰਫਬਾਰੀ 'ਚ ਫਸੇ ਸੈਲਾਨੀਆਂ ਦਾ ਕੀਤਾ ਬਚਾਅ 
Published : Jan 10, 2019, 3:46 pm IST
Updated : Jan 10, 2019, 3:46 pm IST
SHARE ARTICLE
Rescue operation Army
Rescue operation Army

ਸਿੱਕਮ 'ਚ ਫੌਜ ਨੇ ਇਕ ਰੈਸਕਿਊ ਅਪਰੇਸ਼ਨ ਦੇ ਤਹਿਤ ਬਰਫਬਾਰੀ 'ਚ ਫਸੇ ਤਕਰੀਬਨ 150 ਸੈਲਾਨੀਆਂ ਨੂੰ ਬਾਹਰ ਕੱਢਿਆ ਹੈ। ਇਹ ਸੈਲਾਨੀ ਭਾਰੀ ਬਰਫਬਾਰੀ ਤੋਂ ਬਾਅਦ ਰਸਤਾ ...

ਗੰਗਟੋਕ: ਸਿੱਕਮ 'ਚ ਫੌਜ ਨੇ ਇਕ ਰੈਸਕਿਊ ਅਪਰੇਸ਼ਨ ਦੇ ਤਹਿਤ ਬਰਫਬਾਰੀ 'ਚ ਫਸੇ ਤਕਰੀਬਨ 150 ਸੈਲਾਨੀਆਂ ਨੂੰ ਬਾਹਰ ਕੱਢਿਆ ਹੈ। ਇਹ ਸੈਲਾਨੀ ਭਾਰੀ ਬਰਫਬਾਰੀ ਤੋਂ ਬਾਅਦ ਰਸਤਾ ਜਾਮ ਹੋਣ ਕਾਰਨ ਘਾਟੀ 'ਚ ਫਸੇ ਹੋਏ ਸਨ। ਕੁੱਝ ਹੀ ਦਿਨਾਂ ਪਹਿਲਾਂ ਫੌਜ ਨੇ ਸਿੱਕਮ 'ਚ ਹੀ ਇਕ ਹੋਰ ਵੱਡੇ ਰੈਸਕਿਊ ਅਪਰੇਸ਼ਨ ਨੂੰ ਅੰਜਾਮ ਦਿਤਾ ਸੀ। ਇਸ ਆਪਰੇਸ਼ਨ 'ਚ ਫੌਜ ਦੇ ਜਵਾਨਾਂ ਨੇ ਗੰਗਟੋਕ ਅਤੇ ਨਾਥੂ-ਲਿਆ ਦੇ ਰਸਤੇ 'ਚ ਫਸੇ ਤਕਰੀਬਨ 3 ਹਜ਼ਾਰ ਸੈਲਾਨੀਆਂ ਨੂੰ ਬਾਹਰ ਕੱਢਿਆ ਸੀ।

Rescue operation Army Rescue operation Army

ਇਸ ਦੌਰਾਨ ਫੌਜ ਦੇ ਜਵਾਨਾਂ ਨੇ ਟੂਰਿਸਟਸ ਨੂੰ ਰਾਹਤ ਦੇਣ ਲਈ ਅਪਣੇ ਬੈਰਕ ਖਾਲੀ ਕਰ ਦਿਤੇ ਸਨ ਅਤੇ ਉਨ੍ਹਾਂ ਨੂੰ ਖਾਣ ਲਈ ਅਪਣਾ ਭੋਜਨ ਵੀ ਦਿਤੇ ਸੀ।  
ਪੂਰਬੀ ਕਮਾਨ ਮੁੱਖ ਦਫਤਰ ਦੇ ਇਕ ਉੱਚ ਅਧਿਕਾਰੀ ਦੇ ਮੁਤਾਬਕ ਬੁੱਧਵਾਰ ਨੂੰ ਤਿੰਨ ਸ਼ਕਤੀ  ਕਾਰਪਸ ਦੇ ਜਵਾਨਾਂ ਨੇ ਸੈਲਾਨੀਆਂ ਦੇ ਵਾਹਨਾਂ ਦੇ ਗ਼ੀਰੋ ਤੋਂ ਘੱਟ ਤਾਪਮਾਨ 'ਚ ਫਸੇ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਤੁਰਤ ਕਾਰਵਾਈ ਸ਼ੁਰੂ ਕਰ ਦਿਤੀ ਅਤੇ ਉਨ੍ਹਾਂ ਨੂੰ ਮੈਡੀਕਲ ਸੁਵਿਧਾਵਾਂ ਦਿੰਦੇ ਹੋਏ ਨਜ਼ਦੀਕੀ ਆਰਮੀ ਕੈਂਪਸ ਤੱਕ ਪਹੁੰਚਾਇਆ ਗਿਆ।

Rescue operation Army stranded tourists Rescue operation Army stranded tourists

ਤਕਰੀਬਨ 4 ਘੰਟੇ ਤੱਕ ਫੌਜ ਦੇ ਜਵਾਨ ਅਪਣੀ ਜਾਨ ਜੋਖਮ 'ਚ ਪਾਉਂਦੇ ਹੋਏ ਬਰਫਬਾਰੀ 'ਚ ਫਸੇ ਸੈਲਾਨੀਆਂ ਨੂੰ ਬਾਹਰ ਕੱਢਣੇ 'ਚ ਲੱਗੇ ਰਹੇ। ਸੈਨਿਕਾਂ ਨੇ ਇਕ ਮਹਿਲਾ ਟੂਰਿਸਟਸ ਦੇ ਹੱਥ 'ਚ ਫਰੈਕਚਰ ਹੋਣ 'ਤੇ ਉਸ ਨੂੰ ਦਵਾਈਆਂ ਉਪਲੱਬਧ ਕਰਾਉਣ ਤੋਂ ਇਲਾਵਾ ਕਈ ਅਜਿਹੇ ਸੈਲਾਨੀਆਂ ਨੂੰ ਮੈਡੀਕਲ ਟ੍ਰੀਟਮੈਂਟ ਦੀ ਸਹੂਲਤ ਉਪਲੱਬਧ ਕਰਵਾਈ ਜਿਨ੍ਹਾਂ ਨੂੰ ਚੱਕਰ ਆਉਣ, ਥਕਾਣ, ਸਾਹ ਲੈਣ 'ਚ ਮੁਸ਼ਕਿਲ ਵਰਗੇ ਲੱਛਣ ਮਹਿਸੂਸ ਹੋ ਰਹੇ ਸਨ।  

Rescue operation Army stranded tourists North SikkimRescue operation 

ਰੈਸਕਿਊ ਆਪਰੇਸ਼ਨ ਤੋਂ ਬਾਅਦ ਬਾਹਰ ਕੱਢੇ ਗਏ ਸੈਲਾਨੀਆਂ ਨੂੰ ਰਹਿਣ ਲਈ ਸ਼ਿਵਿਰ ਅਤੇ ਖਾਣ ਲਈ ਭੋਜਨ ਵੀ ਆਰਮੀ ਨੇ ਉਪਲੱਬਧ ਕਰਾਇਆ। ਫੌਜ ਦੇ ਜਵਾਨਾਂ ਦੀ ਅਜਿਹੀ ਹਲਾਤ ਨੂੰ ਵੇਖ ਕੇ ਹਰ ਸੈਲਾਨੀ ਭਾਵੁਕ ਸੀ। ਉਨ੍ਹਾਂ ਦੇ ਲਈ ਫੌਜ ਦੇ ਜਵਾਨਾਂ ਨੂੰ ਧੰਨਵਾਦ ਕਹਿਣ ਲਈ ਸ਼ਬਦ ਨਹੀਂ ਮਿਲ ਰਹੇ ਸਨ ਪਰ ਉਨ੍ਹਾਂ ਦੇ ਚਿਹਰੇ ਦੀ ਮੁਸਕਾਨ ਬਿਨਾਂ ਸ਼ਬਦਾਂ ਦੇ ਹੀ ਸਭ ਕੁੱਝ ਕਹਿ ਦੇਣ ਲਈ ਸਮਰੱਥ ਸੀ।

ਆਰਮੀ ਸੂਤਰਾਂ ਮੁਤਾਬਕ ਸੈਲਾਨੀ ਏਰੀਆ 'ਚ ਰੈਸਕਿਊ ਆਪਰੇਸ਼ਨ ਦੇਰ ਰਾਤ ਤੱਕ ਚੱਲਦਾ ਰਹੇਗਾ।  ਵੀਰਵਾਰ ਨੂੰ ਬਚਾਏ ਗਏ ਸੈਲਾਨੀਆਂ ਨੂੰ ਗੰਗਟੋਕ ਤੋਂ ਲਿਆਇਆ ਜਾਵੇਗਾ, ਜਿਸ ਤੋਂ ਬਾਅਦ ਉਹ ਅਪਣੇ ਘਰ ਨੂੰ ਜਾ ਸਕਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement