
ਸਰਕਾਰ ਵੱਲੋਂ ਬੱਚੇ ਨੂੰ ਸਕੂਲ ਭੇਜਣ ਦੀ ਯੋਜਨਾ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਨੇ ਸੂਬਾ ਸਰਕਾਰ ਦੀ ਅਭਿਲਾਸ਼ੀ ਯੋਜਨਾ 'ਅੰਮਾ ਵੋਡੀ' ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦਾ ਉਦੇਸ਼ ਲੱਖਾਂ ਗਰੀਬ ਅਤੇ ਲੋੜਵੰਦ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਲਈ ਸਹਾਇਤਾ ਪ੍ਰਦਾਨ ਕਰਨਾ ਹੈ।
File
ਰੈਡੀ ਨੇ ਲਗਭਗ 43 ਲੱਖ ਮਾਵਾਂ ਦੇ ਖਾਤਿਆਂ ਵਿੱਚ 15,000 ਰੁਪਏ ਸਾਲਾਨਾ ਵਿੱਤੀ ਸਹਾਇਤਾ ਨਾਲ ਸੂਬੇ ਦੇ 82 ਲੱਖ ਬੱਚਿਆਂ ਦੇ ਲਾਭ ਲਈ ਯੋਜਨਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਯੋਜਨਾ ਦੀ ਸ਼ੁਰੂਆਤ ਲੈਪਟਾਪ ਦਾ ਬਟਨ ਦਬਾ ਕੇ ਕੀਤੀ।
File
ਤਿਰੂਪਤੀ ਤੋਂ ਲਗਭਗ 70 ਕਿਲੋਮੀਟਰ ਦੂਰ ਚਿਤੂਰ ਵਿਖੇ ਇਕ ਵੱਡਾ ਇਕੱਠ ਨੂੰ ਸੰਬੋਧਨ ਕਰਦਿਆਂ ਰੈਡੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਅੱਜ ਸੂਬੇ ਦੇ 82 ਲੱਖ ਬੱਚਿਆਂ ਨੂੰ ਸਿਖਿਆ ਦੇਣ ਲਈ ਲਗਭਗ 43 ਲੱਖ ਮਾਵਾਂ ਦੀ ਸਹਾਇਤਾ ਲਈ ਇਸ ਸਕੀਮ ਦੇ ਹਿੱਸੇ ਵਜੋਂ 6,318 ਕਰੋੜ ਰੁਪਏ ਜਾਰੀ ਕੀਤੇ ਹਨ।
File
ਉਨ੍ਹਾਂ ਕਿਹਾ ਕਿ ਅੰਮਾ ਵੋਡੀ ਯੋਜਨਾ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿਚ ਇਤਿਹਾਸਕ ਤਬਦੀਲੀਆਂ ਲਿਆਉਣ ਵਾਲੀ ਆਪਣੇ ਵੱਲੋਂ ਪਹਿਲੀ ਸਕੀਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਰਕਾਰੀ ਵਿਦਿਅਕ ਅਦਾਰਿਆਂ ਦੀਆਂ ਮੁਲਭੂਤ ਸਹੂਲਤਾਂ ਵਿੱਚ ਪੂਰਨ ਤਬਦੀਲੀ ਲਿਆਉਣ ਲਈ ਵਚਨਬੱਧ ਹੈ। 14000 ਕਰੋੜ ਰੁਪਏ ਦੇ ਬਜਟ ਪ੍ਰਬੰਧ ਨਾਲ, ਸਰਕਾਰ ਨੇ ਪੜਾਅਵਾਰ 45 ਹਜ਼ਾਰ ਸਰਕਾਰੀ ਸਕੂਲਾਂ, 471 ਮਿਡਲ ਕਾਲਜਾਂ, 148 ਡਿਗਰੀ ਕਾਲਜਾਂ ਅਤੇ ਹੋਸਟਲਾਂ ਵਿੱਚ ਆਧੁਨਿਕੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
File
ਉਨ੍ਹਾਂ ਨੇ ਐਲਾਨ ਕੀਤਾ ਕਿ ਇਸ ਅਕਾਦਮਿਕ ਸੈਸ਼ਨ ਤੋਂ ਅੰਗਰੇਜ਼ੀ ਭਾਸ਼ਾ ਸਾਰੇ ਸਰਕਾਰੀ ਸਕੂਲਾਂ ਵਿਚ ਪਹਿਲੀ ਤੋਂ ਛੇਵੀਂ ਜਮਾਤ ਤਕ ਪੜ੍ਹਨ ਦਾ ਮਾਧਿਅਮ ਬਣੇਗੀ ਅਤੇ ਹਰ ਸਾਲ ਇਸ ਨੂੰ ਵਧਾ ਕੇ ਅੰਗਰੇਜ਼ੀ ਰਾਹੀਂ ਦਸਵੀਂ ਜਮਾਤ ਦੀ ਪ੍ਰੀਖਿਆ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ।