
ਵੱਡੀ ਗਿਣਤੀ ਮਾਪਿਆਂ ਨੂੰ ਭੇਜਿਆ ਸੁਨੇਹਿਆ
ਜਲੰਧਰ : ਪੰਜਾਬ ਭਰ ਦੇ 19 ਹਜ਼ਾਰ ਸਰਕਾਰੀ ਸਕੂਲਾਂ ਵਿਚ 13 ਦਸੰਬਰ ਨੂੰ ਅਧਿਆਪਕ-ਮਾਪੇ ਮਿਲਣੀ ਹੋਣ ਜਾ ਰਹੀ ਹੈ। ਮਿਲਣੀ ਨੂੰ ਸਫ਼ਲ ਬਣਾਉਣ ਲਈ ਸਿਖਿਆ ਵਿਭਾਗ ਵੱਲੋਂ ਵੱਡੀ ਗਿਣਤੀ ਮਾਪਿਆਂ ਨੂੰ ਫ਼ੋਨ ਅਤੇ ਵੈਟਸਐੱਪ ਜ਼ਰੀਏ ਸੁਨੇਹੇ ਭੇਜੇ ਜਾ ਰਹੇ ਹਨ। ਪਹਿਲਾਂ ਜਿੱਥੇ ਅਜਿਹੀਆਂ ਮਿਲਣੀਆਂ ਦੌਰਾਨ ਬੱਚਿਆਂ ਦੀ ਪ੍ਰੋਗਰੈੱਸ 'ਤੇ ਵਿਚਾਰ ਵਟਾਂਦਰਾ ਹੁੰਦਾ ਸੀ, ਉੱਥੇ ਇਸ ਵਾਰ ਬੋਰਡ ਪ੍ਰੀਖਿਆਵਾਂ ਦੇਣ ਵਾਲੇ ਬੱਚਿਆਂ 'ਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਜਾਵੇਗਾ।
Photo
ਬੱਚਿਆਂ ਦੀ ਪ੍ਰੋਗਰੈੱਸ ਤੋਂ ਇਲਾਵਾ ਉਨ੍ਹਾਂ ਦੀਆਂ ਖੂਬੀਆਂ ਨੂੰ ਹੋਰ ਵਧੀਆ ਢੰਗ ਨਾਲ ਨਿਖਾਰਨ ਲਈ ਤਿਆਰ ਪ੍ਰਾਜੈਕਟਾਂ ਬਾਰੇ ਵੀ ਚਰਚਾ ਹੋਵੇਗੀ। ਬੱਚਿਆਂ ਨੂੰ ਵੱਧ ਤੋਂ ਵੱਧ ਪ੍ਰੈਕਟਿਸ ਕਰਵਾਉਣ ਹਿਤ ਗਾਰਡੀਅਨ ਅਤੇ ਮਾਤਾ ਪਿਤਾ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਇਹ ਪ੍ਰਾਜੈਕਟ ਰੀ-ਕੰਟੇਂਟ, ਲਰਨਿੰਗ ਮਟੀਰੀਅਲ 'ਤੇ ਅਧਾਰਿਤ ਹੋਵੇਗਾ।
Photo
ਬੱਚਿਆਂ ਦੀ ਪ੍ਰੋਗਰੈੱਸ ਰਿਪੋਰਟ ਨੂੰ ਗਾਰਡੀਅਨ ਸਾਹਮਣੇ ਰੱਖਿਆ ਜਾਵੇਗਾ, ਤਾਂ ਜੋ ਉਹ ਬੱਚਿਆਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਰਹਿਣ।
Photo
ਮਾਪੇ-ਅਧਿਆਪਕ ਮਿਲਣੀ ਨੂੰ ਤਿਉਹਾਰ ਦੀ ਤਰ੍ਹਾਂ ਮਨਾਉਣ ਦੀਆਂ ਹਦਾਇਤਾਂ :
ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਮੂਹ ਜ਼ਿਲ੍ਹਾ ਸਿਖਿਆ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਬਲਾਕ ਪ੍ਰਾਇਮਰੀ ਸਿਖਿਆ ਅਧਿਕਾਰੀਆਂ ਨੂੰ ਅਧਿਆਪਕ-ਮਾਪੇ ਮਿਲਣੀ ਨੂੰ ਤਿਉਹਾਰ ਦੀ ਤਰ੍ਹਾਂ ਮਨਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਮਾਪੇ-ਅਧਿਆਪਕ ਮਿਲਣੀ ਦਾ ਆਨਲਾਈਨ ਪੋਰਟਰ ਬਣਾ ਕੇ ਮਾਤਾ-ਪਿਤਾ ਦੇ ਮੋਬਾਈਲ 'ਤੇ ਵੈਟਸਐੱਪ ਜ਼ਰੀਏ ਭੇਜਿਆ ਜਾਵੇ। ਗਾਰਡੀਅਨ ਦੀ ਪ੍ਰੇਸ਼ਾਨੀ ਨੂੰ ਧਿਆਨ 'ਚ ਰਖਦਿਆਂ ਮਿਲਣੀ ਦੀ ਸਫ਼ਲਤਾ ਲਈ ਵਧੀਆ ਢੰਗ-ਤਰੀਕੇ ਅਪਨਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।