ਇੰਡੋਨੇਸ਼ੀਆ ਵਿੱਚ ਜਹਾਜ਼ ਕ੍ਰੈਸ਼, 62 ਲੋਕ ਸਨ ਸਵਾਰ
Published : Jan 10, 2021, 8:45 am IST
Updated : Jan 10, 2021, 8:45 am IST
SHARE ARTICLE
Flight
Flight

ਬਚਾਅ ਟੀਮ ਨੂੰ ਸਮੁੰਦਰ ਵਿੱਚ ਮਿਲਿਆ ਹੈ ਮਲਬਾ

ਨਵੀਂ ਦਿੱਲੀ: ਸ਼੍ਰੀਵੀਜਯਾ ਏਅਰ ਜਹਾਜ਼ 62 ਯਾਤਰੀਆਂ ਨੂੰ ਲੈ ਕੇ ਇੰਡੋਨੇਸ਼ੀਆ ਵਿੱਚ ਸਮੁੰਦਰ ਵਿੱਚ ਕ੍ਰੈਸ਼ ਹੋ ਗਿਆ। ਜਾਣਕਾਰੀ ਅਨੁਸਾਰ ਇਹ ਜਹਾਜ਼ ਰਾਜਧਾਨੀ ਜਕਾਰਤਾ ਤੋਂ ਪੋਂਟੀਆਨਾਕ ਜਾ ਰਿਹਾ ਸੀ। ਫਲਾਈਟ ਨੰਬਰ ਐਸਜੇ 182 ਨੇ ਦੁਪਹਿਰ 1.56 ਵਜੇ ਉਡਾਣ ਭਰੀ ਅਤੇ ਦੁਪਹਿਰ 2.40 ਵਜੇ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨਾਲ ਸੰਪਰਕ ਗੁਆ ਗਿਆ।

flightflight

ਸੂਤਰ ਦੱਸਦੇ ਹਨ ਕਿ ਬਚਾਅ ਟੀਮ ਨੂੰ ਸਮੁੰਦਰ ਵਿੱਚ ਮਲਬਾ ਮਿਲਿਆ ਹੈ। ਹਾਲਾਂਕਿ ਇਹ ਮਲਬਾ ਇਸ ਜਹਾਜ਼ ਦਾ ਹੈ, ਇਸਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਯਾਤਰੀਆਂ ਨੂੰ ਲੈ ਕੇ ਜਾ ਰਹੇ ਬੋਇੰਗ 737-500 ਜਹਾਜ਼ ਕਰੀਬ 27 ਸਾਲ ਪੁਰਾਣਾ ਸੀ।

ਇੰਡੋਨੇਸ਼ੀਆ ਦੇ ਟਰਾਂਸਪੋਰਟ ਮੰਤਰੀ ਬੂਦੀ ਕਰਾਇਆ ਨੇ ਕਿਹਾ, ਜਹਾਜ਼ ਵਿਚ 62 ਲੋਕ ਸਵਾਰ ਸਨ, ਜਿਨ੍ਹਾਂ ਵਿਚ ਦਸ ਬੱਚੇ ਵੀ ਸ਼ਾਮਲ ਸਨ, ਜਿਨ੍ਹਾਂ ਵਿਚ 12 ਚਾਲਕ ਦਲ ਦੇ ਮੈਂਬਰ ਵੀ ਸਨ।

ਦੇਸ਼ ਦੀ ਖੋਜ ਅਤੇ ਬਚਾਅ ਏਜੰਸੀ ਬਸਾਰਨਸ ਦੇ ਮੁਖੀ ਬਾਗਸ ਪੁਰਹਿਤੋ ਨੇ ਕਿਹਾ ਕਿ ਲਗਭਗ 50 ਟੀਮਾਂ ਨੂੰ ਜਹਾਜ਼ ਸਰਚ ਅਭਿਆਨ ਵਿੱਚ ਲਗਾਇਆ ਹੈ। ਇਸ ਦੇ ਨਾਲ ਹੀ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਉਡਾਣ  ਨੂੰ ਲੈ ਕੇ ਜਾਣਕਾਰੀ ਇਕੱਠੀ ਕਰ ਰਹੇ ਹਾਂ। ਇਸ ਦੌਰਾਨ ਸਥਾਨਕ ਮੀਡੀਆ ਨੇ ਜਕਾਰਤਾ ਦੇ ਉੱਤਰ ਵਿਚ ਮਛੇਰਿਆਂ ਦਾ ਹਵਾਲਾ ਦਿੰਦੇ ਹੋਏ ਜਹਾਜ਼ ਦਾ ਮਲਬਾ ਲੱਭਣ ਦਾ ਦਾਅਵਾ ਕੀਤਾ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM
Advertisement