
ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਸਥਾਨਕ ਪੁਲਿਸ ਨੂੰ ਭੇਜੇ ਗਏ ਸਨ ਕਈ ਖੂਫ਼ੀਆ ਅਲਰਟ
ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਫਿਰੋਜ਼ਪੁਰ ਵਿਚ ‘ਸੁਰੱਖਿਆ ਵਿਚ ਕਮੀਆਂ’ ਦੀ ਜਾਂਚ ਕਰੇਗੀ। ਇਸ ਕਮੇਟੀ ਵਿਚ ਡੀਜੀਪੀ ਚੰਡੀਗੜ੍ਹ, ਐਨਆਈਏ ਦੇ ਆਈਜੀ, ਪੰਜਾਬ ਪੁਲੀਸ ਦੇ ਵਧੀਕ ਡੀਜੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਸ਼ਾਮਲ ਹੋਣਗੇ।
ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਸਥਾਨਕ ਪੁਲਿਸ ਨੂੰ ਕਈ ਖੂਫ਼ੀਆ ਅਲਰਟ ਭੇਜੇ ਗਏ ਸਨ। ਪੀਐਮ ਦੀ ਸੁਰੱਖਿਆ ਬਾਰੇ ਕਿਹਾ ਗਿਆ ਕਿ ਪੰਜਾਬ ਵਿਚ 15 ਅਤਿਵਾਦੀ ਜਥੇਬੰਦੀਆਂ ਸੰਗਠਨ ਹਨ ਅਤੇ ਪਾਣੀ ਅਤੇ ਜ਼ਮੀਨ ਵਿਚ 24 ‘ਕਾਰਨ’ ਹਨ, ਜੋ ਪ੍ਰਧਾਨ ਮੰਤਰੀ ਲਈ ਖ਼ਤਰਾ ਬਣ ਸਕਦੇ ਹਨ। ਅਤਿਵਾਦੀ ਜਥੇਬੰਦੀਆਂ ਵਿਚ ਪਾਕਿਸਤਾਨ ਦੀਆਂ ਕਈ ਜਥੇਬੰਦੀਆਂ ਤੋਂ ਇਲਾਵਾ, ਐਲ.ਟੀ.ਟੀ.ਆਈ./ਮਾਓਵਾਦੀ ਕੇਡਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
pm modi
ਇਸ ਸਭ ਦੇ ਬਾਵਜੂਦ ਪ੍ਰਧਾਨ ਮੰਤਰੀ ਲਈ ਸੜਕ ਮਾਰਗ ਨੂੰ ਢੁੱਕਵਾਂ ਕਰਾਰ ਦਿਤਾ ਗਿਆ। SPG ਨੂੰ ਪੰਜਾਬ ਪੁਲਿਸ ਤੋਂ ਰੂਟ ਕਲੀਅਰੈਂਸ ਮਿਲ ਗਈ ਹੈ। ਕੇਂਦਰ ਸਰਕਾਰ ਵਲੋਂ ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ ਨੇ ਉਪਰੋਕਤ ਤੱਥਾਂ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ਬਾਰੇ ਵਿਸਥਾਰਤ ਨੋਟ ਵੀ ਤਿਆਰ ਕੀਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਹ ਨੋਟ ਹੁਣ ਸੁਪਰੀਮ ਕੋਰਟ ਵਲੋਂ ਬਣਾਈ ਕਮੇਟੀ ਨੂੰ ਸੌਂਪਿਆ ਜਾਵੇਗਾ। ਉਹ 'ਨੋਟ' ਇਸ ਮਾਮਲੇ ਨਾਲ ਜੁੜੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ।
ਸੂਤਰਾਂ ਮੁਤਾਬਕ ਖੂਫ਼ੀਆ ਏਜੰਸੀ ਨੇ ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਇੱਕ ਵਿਸਥਾਰਤ ਨੋਟ ਭੇਜਿਆ ਸੀ। ਇਸ ਵਿਚ ਉਹ ਸਾਰੀਆਂ ਗੱਲਾਂ ਲਿਖੀਆਂ ਗਈਆਂ ਸਨ, ਜਿਸ ਨਾਲ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਸੀ। ਪੰਜਾਬ ਵਿੱਚ ਕਿਹੜੀਆਂ ਅਤਿਵਾਦੀ ਜਥੇਬੰਦੀਆਂ ਸਰਗਰਮ ਹਨ? ਰਿਪੋਰਟ ਵਿਚ ਮਾਓਵਾਦੀਆਂ ਅਤੇ ਐਲ.ਟੀ.ਟੀ.ਆਈ. ਵਰਗੇ ਸਮੂਹਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜੋ ਦੂਜੇ ਸੂਬਿਆਂ ਵਿਚ ਕੰਮ ਕਰ ਰਹੇ ਹਨ।
PM was stuck on a flyover for 15-20 minutes- MOHA
ਅਤਿਵਾਦੀ ਜਥੇਬੰਦੀਆਂ ਦੀ ਇਸ ਸੂਚੀ 'ਚ ਪਾਕਿਸਤਾਨ ਦੀਆਂ ਕਈ ਜਥੇਬੰਦੀਆਂ ਦੇ ਨਾਮ ਹਨ। ਸੂਚੀ ਵਿਚ ਇੰਡੀਅਨ ਮੁਜਾਹਿਦੀਨ, ਸਾਬਕਾ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ਼ ਇੰਡੀਆ (ਸਿਮੀ), ਹਰਕਤ-ਉਲ-ਮੁਜਾਹਿਦੀਨ, ਹਰਕਤ-ਉਲ-ਜੇਹਾਦ-ਏ-ਇਸਲਾਮੀ, ਹਿਜ਼ਬੁਲ ਮੁਜਾਹਿਦੀਨ ਆਦਿ ਸ਼ਾਮਲ ਹਨ।
ਖੂਫੀਆ ਏਜੰਸੀ ਨੇ ਕਈ ਹੋਰ ਕਾਰਨਾਂ ਨੂੰ ਵੀ ਪੀਐੱਮ ਦੀ ਸੁਰੱਖਿਆ ਲਈ ਜੋਖ਼ਮ ਭਰਿਆ ਦੱਸਿਆ ਸੀ। ਇਨ੍ਹਾਂ 'ਚ ਕਿਹਾ ਗਿਆ ਸੀ ਕਿ ਚੋਣਾਂ ਦੌਰਾਨ ਪੀਐੱਮ 'ਤੇ ਅਤਿਵਾਦੀ ਜਥੇਬੰਦੀਆਂ ਦੇ ਹਮਲਿਆਂ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਆਪਣੀ ਰਿਪੋਰਟ 'ਚ ਡਰੋਨ 'ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਸਨ।
ਪੀਐਮ ਦੀ ਪੰਜਾਬ ਫੇਰੀ ਤੋਂ ਚਾਰ ਦਿਨ ਪਹਿਲਾਂ ਪੁਲਿਸ ਨੂੰ ਭੇਜੇ ਗਏ ਤਿੰਨ ਅਲਰਟ ਵਿਚ ਡਰੋਨ ਹਮਲਿਆਂ ਦਾ ਜ਼ਿਕਰ ਕੀਤਾ ਗਿਆ ਸੀ। 17 ਦਸੰਬਰ 2021 ਨੂੰ ਫ਼ਿਰੋਜ਼ਪੁਰ ਦੇ ਨਾਲ ਲੱਗਦੇ ਤਰਨਤਾਰਨ ਜ਼ਿਲ੍ਹੇ ਵਿੱਚ ਡਰੋਨਾਂ ਰਾਹੀਂ ਹਥਿਆਰ ਸੁੱਟੇ ਗਏ ਸਨ। ਉਸ ਦੇ ਜ਼ਰੀਏ ਕਿਸੇ ਵੀ ਵੀਆਈਪੀ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਕੇਂਦਰੀ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਡਰੋਨ ਨੂੰ ਮਾਰਨ ਲਈ ਸਿਸਟਮ ਨੂੰ ਤਿਆਰ ਰੱਖਣ ਲਈ ਅਲਰਟ ਭੇਜਿਆ ਸੀ। ਇਸ ਵਿੱਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ।
ਏਡੀਜੀਪੀ ਜੀ. ਨਾਗੇਸ਼ਵਰ ਰਾਓ ਨੇ ਖੁਦ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਡਰੋਨ ਦੇ ਖਤਰੇ ਨਾਲ ਨਜਿੱਠਣ ਦੀ ਗੱਲ ਮੰਨੀ ਸੀ। ਉਨ੍ਹਾਂ ਕਿਹਾ ਸੀ, ਇਸ ਦੇ ਲਈ ਇੱਕ ਸਿਸਟਮ ਤਿਆਰ ਕੀਤਾ ਗਿਆ ਹੈ। ਪੀਐਮ ਦੇ ਦੌਰੇ ਦੌਰਾਨ ਹਰ ਥਾਂ ਡਰੋਨਾਂ ਦੀ ਨਿਗਰਾਨੀ ਕੀਤੀ ਜਾਵੇਗੀ। ਜੇਕਰ ਡਰੋਨ ਕਿਤੇ ਵੀ ਦਿਖਾਈ ਦਿੰਦਾ ਹੈ ਤਾਂ ਇਸ ਨੂੰ ਕੁਝ ਸਕਿੰਟਾਂ ਵਿਚ ਮਾਰ ਦਿਤਾ ਜਾਵੇਗਾ।