Startup CEO Son Murder Case : ਸਟਾਰਟਅੱਪ ਸੀ.ਈ.ਓ. ਪੁੱਤਰ ਦੇ ਕਤਲ ਕੇਸ ’ਚ ਪੁਲਿਸ ਦਾ ਨਵਾਂ ਪ੍ਰਗਟਾਵਾ, ‘ਯੋਜਨਾਬੱਧ ਲਗਦਾ ਹੈ ਕਤਲ’
Published : Jan 10, 2024, 3:21 pm IST
Updated : Jan 10, 2024, 3:22 pm IST
SHARE ARTICLE
Startup CEO Suchna Seth
Startup CEO Suchna Seth

ਕਮਰੇ ’ਚੋਂ ਮਿਲੀਆਂ ਖੰਘ ਦੀਆਂ ਦਵਾਈਆਂ ਦੀਆਂ ਬੋਤਲਾਂ 

Startup CEO Son Murder Case : ਗੋਆ ਪੁਲਿਸ ਨੇ ਉਸ ਕਮਰੇ ਤੋਂ ਖੰਘ ਦੇ ਸਿਰਪ ਦੀਆਂ ਦੋ ਖਾਲੀ ਬੋਤਲਾਂ ਬਰਾਮਦ ਕੀਤੀਆਂ ਹਨ, ਜਿੱਥੇ ਸਟਾਰਟਅੱਪ ਦੇ ਸੀ.ਈ.ਓ. ਨੇ ਅਪਣੇ ਚਾਰ ਸਾਲਾ ਬੇਟੇ ਦਾ ਕਥਿਤ ਤੌਰ ’ਤੇ ਕਤਲ ਕਰ ਦਿਤਾ ਸੀ। ਉਨ੍ਹਾਂ ਕਿਹਾ ਕਿ ਦਵਾਈਆਂ ਦੀਆਂ ਬੋਤਲਾਂ ਬਰਾਮਦ ਹੋਣ ਤੋਂ ਸੰਕੇਤ ਮਿਲਦਾ ਹੈ ਕਿ ਦੋਸ਼ੀ ਨੇ ਅਪਰਾਧ ਕਰਨ ਤੋਂ ਪਹਿਲਾਂ ਬੱਚੇ ਨੂੰ ਦਵਾਈ ਦੀ ਭਾਰੀ ਖੁਰਾਕ ਦਿਤੀ ਹੋਵੇਗੀ ਅਤੇ ਇਹ ਯੋਜਨਾਬੱਧ ਕਤਲ ਦਾ ਮਾਮਲਾ ਹੈ। ਇਕ ਅਧਿਕਾਰੀ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। 

ਅਧਿਕਾਰੀਆਂ ਮੁਤਾਬਕ ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਬੱਚੇ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਇਹ ਕੰਮ ਤਕੀਆਂ ਜਾਂ ਕਿਸੇ ਕਪੜੇ ਨਾਲ ਕੀਤਾ ਗਿਆ। ਪੁਲਿਸ ਨੇ ਦਸਿਆ ਕਿ ਮਲਜ਼ਮ ਸੂਚਨਾ ਸੇਠ ਨੇ ਗੋਆ ’ਚ ਅਪਣੇ ਚਾਰ ਸਾਲ ਦੇ ਪੁੱਤਰ ਦਾ ਕਥਿਤ ਤੌਰ ’ਤੇ ਕਤਲ ਕਰ ਦਿਤਾ ਅਤੇ ਉਸ ਦੀ ਲਾਸ਼ ਨੂੰ ਬੈਗ ’ਚ ਭਰ ਕੇ ਟੈਕਸੀ ’ਚ ਗੁਆਂਢੀ ਕਰਨਾਟਕ ਚਲੀ ਗਈ।

ਸੇਠ ਨੂੰ ਸੋਮਵਾਰ ਰਾਤ ਨੂੰ ਕਰਨਾਟਕ ਦੇ ਚਿੱਤਰਦੁਰਗਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੰਗਲਵਾਰ ਨੂੰ ਗੋਆ ਲਿਆਂਦਾ ਗਿਆ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਲਾਸ਼ ’ਤੇ ਸੰਘਰਸ਼ ਦੇ ਕੋਈ ਸੰਕੇਤ ਨਹੀਂ ਸਨ। ਅਧਿਕਾਰੀ ਨੇ ਕਿਹਾ, ‘‘ਅਸੀਂ ਇਸ ਸੰਭਾਵਨਾ ਦੀ ਜਾਂਚ ਕਰ ਰਹੇ ਹਾਂ ਕਿ ਕੀ ਔਰਤ ਨੇ ਬੱਚੇ ਨੂੰ ਮਾਰਨ ਤੋਂ ਪਹਿਲਾਂ ਉਸ ਨੂੰ ਖੰਘ ਦੇ ਸਿਰਪ ਦੀ ਭਾਰੀ ਖੁਰਾਕ ਦਿਤੀ ਸੀ।’’

ਉਨ੍ਹਾਂ ਦਸਿਆ ਕਿ ਸਰਵਿਸ ਅਪਾਰਟਮੈਂਟ ਦੇ ਮੁਲਾਜ਼ਮਾਂ ਤੋਂ ਪੁੱਛ-ਪੜਤਾਲ ਤੋਂ ਪਤਾ ਲੱਗਾ ਕਿ ਔਰਤ ਨੇ ਉਨ੍ਹਾਂ ਨੂੰ ਖੰਘ ਹੋਣ ਦਾ ਦਾਅਵਾ ਕਰਦਿਆਂ ਦਵਾਈ ਦੀ ਇਕ ਛੋਟੀ ਬੋਤਲ ਖਰੀਦਣ ਲਈ ਕਿਹਾ ਸੀ। ਉਸੇ ਸਮੇਂ, ਇਹ ਹੋ ਸਕਦਾ ਹੈ ਕਿ ਉਸ ਕੋਲ ਪਹਿਲਾਂ ਤੋਂ ਹੀ ਦਵਾਈ ਦੀ ਇਕ ਵੱਡੀ ਬੋਤਲ ਹੋਵੇ। ਅਧਿਕਾਰੀ ਨੇ ਕਿਹਾ ਕਿ ਇਹ ਯੋਜਨਾਬੱਧ ਕਤਲ ਦਾ ਮਾਮਲਾ ਜਾਪਦਾ ਹੈ। 

ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਨੇ ਪੁੱਛ-ਪੜਤਾਲ ਦੌਰਾਨ ਅਪਰਾਧ ’ਚ ਅਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਉੱਠੀ ਤਾਂ ਬੱਚੀ ਦੀ ਮੌਤ ਹੋ ਚੁਕੀ ਸੀ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ‘‘ਅਸੀਂ ਉਸ ਦੀਆਂ ਗੱਲਾਂ ’ਤੇ ਵਿਸ਼ਵਾਸ ਨਹੀਂ ਕਰਦੇ। ਜਾਂਚ ਤੋਂ ਬਾਅਦ ਬੱਚੇ ਦੇ ਕਤਲ ਦੇ ਕਾਰਨਾਂ ਦਾ ਪ੍ਰਗਟਾਵਾ ਹੋਵੇਗਾ। ਫਿਲਹਾਲ, ਅਸੀਂ ਜਾਣਦੇ ਹਾਂ ਕਿ ਉਸ ਦੇ ਅਤੇ ਉਸ ਦੇ ਪਤੀ ਵਿਚਕਾਰ ਮਤਭੇਦ ਸੀ ਜਿਸ ਕਾਰਨ ਉਸ ਨੇ ਅਜਿਹਾ ਕੀਤਾ ਹੋਵੇਗਾ।’’

ਔਰਤ 6 ਜਨਵਰੀ ਨੂੰ ਸਰਵਿਸ ਅਪਾਰਟਮੈਂਟ ’ਚ ਆਈ ਸੀ ਅਤੇ ਉੱਥੇ ਦੋ ਦਿਨ ਰਹਿਣ ਤੋਂ ਬਾਅਦ ਸੋਮਵਾਰ ਨੂੰ ਟੈਕਸੀ ਰਾਹੀਂ ਬੈਂਗਲੁਰੂ ਲਈ ਰਵਾਨਾ ਹੋਈ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਗੋਆ ਦੇ ਮਾਪੂਸਾ ਕਸਬੇ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਉਸ ਨੂੰ ਛੇ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿਤਾ। ਬੱਚੇ ਦੇ ਪਿਤਾ ਵੈਂਕਟ ਰਮਨ, ਜੋ ਇਸ ਸਮੇਂ ਇੰਡੋਨੇਸ਼ੀਆ ਦੇ ਜਕਾਰਤਾ ’ਚ ਰਹਿ ਰਹੇ ਹਨ, ਮੰਗਲਵਾਰ ਰਾਤ ਨੂੰ ਚਿੱਤਰਦੁਰਗਾ ਦੇ ਹਿਰੀਯੂਰ ਪਹੁੰਚੇ। ਪੋਸਟਮਾਰਟਮ ਤੋਂ ਬਾਅਦ ਲਾਸ਼ ਉਨ੍ਹਾਂ ਨੂੰ ਸੌਂਪ ਦਿਤੀ ਗਈ। 

ਸੂਚਨਾ ਸੇਠ ਮਾਇੰਡਫੁਲ ਏ.ਆਈ. ਲੈਬ ਦੀ ਸੀ.ਈ.ਓ. ਹੈ ਅਤੇ ਉਸ ਦੇ ਲਿੰਕਡਇਨ ਪੇਜ ਦੇ ਅਨੁਸਾਰ, ਉਹ ਇਕ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਨੈਤਿਕਤਾ ਮਾਹਰ ਅਤੇ ਡਾਟਾ ਵਿਗਿਆਨੀ ਹੈ। 

 (For more Punjabi news apart from Startup CEO Son Murder Case, Travels Back to With His Body in a Bag, stay tuned to Rozana Spokesman)

Location: India, Karnataka, Bengaluru

SHARE ARTICLE

ਏਜੰਸੀ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement