
ਉੱਤਰ ਪ੍ਰਦੇਸ਼ ਅਤੇ ਉਤਰਾਖੰਡ 'ਚ ਜਹਰੀਲੀ ਸ਼ਰਾਬ ਕਾਰ ਮਾਰੇ ਜਾਣ ਵਾਲੇ ਲੋਕਾਂ 'ਚ ਦਿਨ ਬ ਦਿਨ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਹੁਣ ਮਰਨ ਵਾਲਿਆਂ ....
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਅਤੇ ਉਤਰਾਖੰਡ 'ਚ ਜਹਰੀਲੀ ਸ਼ਰਾਬ ਕਾਰ ਮਾਰੇ ਜਾਣ ਵਾਲੇ ਲੋਕਾਂ 'ਚ ਦਿਨ ਬ ਦਿਨ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਹੁਣ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 106 ਹੋ ਗਈ ਹੈ। ਇਹਨਾਂ 'ਚ 74 ਸਹਾਰਨਪੁਰ ਜਿਲ੍ਹੇ ਅਤੇ 32 ਲੋਕ ਹਰਿਦੁਆਰ ਜਿਲ੍ਹੇ ਦੇ ਹਨ। ਦੋਨਾਂ ਸੂਬਿਆਂ ਦੀ ਪੁਲਿਸ ਸੰਯੁਕਤ ਰੂਪ 'ਚ ਹਾਦਸੇ ਦੀ ਜਾਂਚ ਕਰੇਗੀ। ਯੂਪੀ ਸਰਕਾਰ ਨੇ ਮਾਮਲੇ ਦੀ ਮਜਿਸਟਰੇਟੀ ਜਾਂਚ ਦੇ ਆਦੇਸ਼ ਦਿਤੇ ਹਨ।
Alcohol
ਇਨ੍ਹਾਂ ਮੌਤਾਂ ਤੋਂ ਬਾਅਦ ਨੀਂਦ ਤੋਂ ਜਾਗਿਆ ਪ੍ਰਸ਼ਾਸਨ ਤਾਬੜਤੋੜ ਛਾਪੇਮਾਰੀ ਕਰ ਰਿਹਾ ਹੈ। ਮਾਮਲੇ 'ਚ ਸਹਾਰਨਪੁਰ, ਕੁਸ਼ੀਨਗਰ ਦੇ ਪੁਲਿਸ ਕਪਤਾਨਾਂ ਦਿਨੇਸ਼ ਪੀ. ਅਤੇ ਰਾਜੀਵ ਨਰਾਇਣ ਮਿਸ਼ਰਾ ਨੂੰ ਵੀ ਹਟਾਇਆ ਜਾ ਸਕਦਾ ਹੈ। ਸਰਕਾਰ ਦੀ ਸੱਖਤੀ ਤੋਂ ਬਾਅਦ ਪ੍ਰਸ਼ਾਸਨ ਨੇ ਗ਼ੈਰਕਾਨੂੰਨੀ ਸ਼ਰਾਬ ਬਣਾਉਣ ਅਤੇ ਵੇਚਣ ਵਾਲਿਆਂ ਦੇ ਖਿਲਾਫ ਮੁਹਿਮ ਚਲਾਈ। ਕਈ ਥਾਵਾਂ ਸ਼ਰਾਬ ਦੀਆਂ ਭੱਠੀਆਂ ਫੜੀਆਂ ਅਤੇ ਲਾਹਣ ਬਰਾਮਦ ਕੀਤਾ ਗਿਆ।
Alcohol
ਸਹਾਰਨਪੁਰ 'ਚ ਹੁਣ ਤੱਕ 39 ਲੋਕਾਂ ਨੂੰ ਗਿ੍ਰਫਤਾਰ ਕੀਤੇ ਜਾ ਚੁੱਕੇ ਹਨ, ਜਦੋਂ ਕਿ 35 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਹਰਿਦੁਆਰ 'ਚ ਪ੍ਰਸ਼ਾਸਨ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦੋਸ਼ੀਆਂ ਦੀ ਧਰਪਕੜ 'ਚ ਜੁੱਟੀ ਹੋਈ ਹੈ। ਟੀਮ ਨੇ ਬਾੱਲੁਪੁਰ ਪਿੰਡ 'ਚ ਖੇਤਾਂ ਤੋਂ ਸ਼ਰਾਬ ਬਣਾਉਣ ਦਾ ਸਾਮਾਨ ਜ਼ਬਤ ਕੀਤਾ ਹੈ। ਸਹਾਰਨਪੁਰ ਦੇ ਥਾਣਾ ਨਾਗਲ, ਗਾਗਲਹੇੜੀ ਅਤੇ ਦੇਵਬੰਦ ਦੇ 16 ਪਿੰਡਾਂ ਦੇ ਲੋਕ ਜਹਰੀਲੀ ਸ਼ਰਾਬ ਦੀ ਚਪੇਟ 'ਚ ਆਏ ਹਨ।
Alcohol
ਸਹਾਰਨਪੁਰ 'ਚ ਸ਼ਨੀਚਰਵਾਰ ਸ਼ਾਮ ਤੱਕ ਮਰਨ ਵਾਲੇ 49 ਲੋਕਾਂ ਦੇ ਲਾਸ਼ਾ ਦਾ ਪੋਸਟਮਾਰਟਮ ਹੋਇਆ ਸੀ। ਉਥੇ ਹੀ, ਮੇਰਠ 'ਚ ਭਰਤੀ 27 'ਚ 19 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਡੀਐਮ, ਐਸਐਸਪੀ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 10 ਵਜੇ ਤੱਕ 46 ਲਾਸ਼ਾਂ ਦੇ ਪੋਸਟਮਾਰਟਮ ਹੋਇਆ। ਇਹਨਾਂ 'ਚ 36 ਦੀ ਮੌਤ ਸ਼ਰਾਬ ਦੇ ਕਾਰਨ ਹੋਈ, ਜਦੋਂ ਕਿ 10 ਦੀ ਮੌਤ ਦਾ ਕਾਰਨ ਵਿਸਰਾ ਜਾਂਚ ਦੀ ਰਿਪੋਰਟ ਆਉਣ 'ਤੇ ਪਤਾ ਚੱਲੇਗਾ।