
ਡਾਕਟਰਾਂ ਦੇ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਦੇਂ....
ਹੈਦਰਾਬਾਦ : ਡਾਕਟਰਾਂ ਦੇ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਦੇਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਅਜਿਹਾ ਹੀ ਹੈਰਾਨੀ ਵਾਲੀ ਮਾਮਲਾ ਹੈਦਰਾਬਾਦ ਸਥਿਤ ਨਿਜਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਥੇ ਇਕ ਆਪਰੇਸ਼ਨ ਤੋਂ ਬਾਅਦ ਮਹਿਲਾ ਮਰੀਜ਼ ਦੇ ਢਿੱਡ ਵਿਚ ਕੈਂਚੀ ਹੀ ਛੱਡ ਦਿਤੀ। ਮੰਗਲਹਾਟ ਵਾਸੀ 33 ਸਾਲਾ ਮਾਹੇਸ਼ਵਰੀ ਚੌਧਰੀ ਨੇ ਢਿੱਡ ਵਿਚ ਦਰਦ ਦੀ ਸ਼ਿਕਾਇਤ ਕੀਤੀ ਸੀ।
Doctor
ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਦੋਂ ਐਕਸਰੇਅ ਕੀਤੇ ਤਾਂ ਪਤਾ ਲੱਗਾ ਕਿ ਉਸ ਦੇ ਢਿੱਡ ਵਿਚ ਕੈਂਚੀ ਹੈ। ਇਸ ਕੈਂਚੀ ਨਾਲ ਧਮਨੀ ਨੂੰ ਦਬਾਉਣ ਤੇ ਫੜਨ ਦਾ ਕੰਮ ਲਿਆ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਔਰਤ ਦਾ ਦੁਬਾਰਾ ਆਪਰੇਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ। ਜੋ ਸਾਰੇ ਮਾਮਲੇ ਦੀ ਜਾਂਚ ਕਰੇਗੀ। ਮਹੇਸ਼ਵਰੀ ਦੇ ਕਰੀਬੀ ਰਿਸ਼ਤੇਦਾਰ ਨੇ ਦੱਸਿਆ ਕਿ ਪਿਛਲੇ ਸਾਲ 2 ਦਸੰਬਰ ਨੂੰ ਹਰਨੀਆਂ ਦਾ ਆਪਰੇਸ਼ਨ ਹੋਇਆ ਸੀ।
Doctor Care
ਸਰਜਰੀ ਦੇ ਕੁਝ ਦਿਨਾਂ ਬਾਅਦ ਮਹੇਸ਼ਵਰੀ ਨੇ ਦਰਦ ਦੀ ਸ਼ਿਕਾਇਤ ਕੀਤੀ। ਉਸ ਨੂੰ ਕਾਫੀ ਦਵਾਈਆਂ ਦਿਤੀਆਂ ਪਰ ਦਰਦ ਰੁਕ ਨਹੀਂ ਰਿਹਾ ਸੀ। ਇਸ ਤੋਂ ਬਾਅਦ ਉਸ ਦੇ ਐਕਸਰੇਅ ਕਰਵਾਏ ਗਏ ਤਾਂ ਪਤਾ ਲੱਗਾ ਕਿ ਢਿੱਡ ਵਿਚ ਕੈਂਚੀ ਹੈ। ਢਿੱਡ ਵਿਚ ਕੈਂਚੀ ਦੀ ਇਸ ਘਟਨਾ ਨਾਲ ਮਰੀਜ਼ ਨੂੰ ਬਹੁਤ ਜਿਆਦਾ ਤਕਲੀਫ ਹੋਈ ਹੈ। ਇਹ ਦਰਦ ਦਵਾਈਆਂ ਨਾਲ ਵੀ ਨੀ ਰੁਕਿਆ। ਅਜਿਹੇ ਮਾਮਲੇ ਅਕਸਰ ਸਾਹਮਣੇ ਆਉਦੇਂ ਰਹਿੰਦੇ ਹਨ, ਇਸ ਲਈ ਡਾਕਟਰਾਂ ਉਤ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ।